7 ਮਾਰਚ (ਪੱਤਰ ਪ੍ਰੇਰਕ) ਰਾਮਪੁਰਾ ਫੂਲ/ਬਠਿੰਡਾ: ਬੀਤੇ ਦਿਨੀਂ
ਗੰਭੀਰ ਰੂਪ ਦੇ ਵਿੱਚ ਜਖਮੀ ਹੋਏ ਨੌਜਵਾਨ ਨੂੰ ਰਾਮਪੁਰਾ ਸਿਵਿਲ ਹਸਪਤਾਲ ਦੇ ਵਿੱਚ ਕਰਵਾਇਆ ਦਾਖਲ
ਘਟਨਾ ਸੀਸੀ ਟੀਵੀ ਦੇ ਵਿੱਚ ਹੋਈ ਕੈਦ
ਝਗੜੇ ਦਾ ਕਾਰਨ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ
ਹਮਲਾਵਰਾਂ ਦੀ ਉਮਰ 15 ਤੋਂ 16 ਸਾਲ ਤੱਕ ਦੀ
ਰਾਮਪੁਰਾ ਸਿਟੀ ਥਾਣਾ ਪੁਲਿਸ ਵੱਲੋਂ ਪੀੜਿਤ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕਰਨ ਦੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ◦
ਪੰਜਾਬ ਦੇ ਵਿਗੜਦੇ ਮਾਹੌਲ ਦੀ ਸੱਚੀ ਤਸਵੀਰ.
ਸ਼ਹਿਰ ਰਾਮਪੁਰਾ ਫੂਲ ਤੋ ਆ ਰਹੀ ਖਬਰ ਹਰ ਵਿਅਕਤੀ ਨੂੰ ਚਿੰਤਾ ਵਿੱਚ ਅਤੇ ਡਰ ਵਿੱਚ ਪਾਉਣ ਵਾਲੀ ਹੈ ਇੱਕ ਮੈਡੀਕਲ ਲੈਬ ਦੇ ਮਾਲਕ ਉੱਪਰ ਸ਼ਾਮ ਦੇ ਤਕਰੀਬਨ 7.30 ਵਜੇ ਕੁਝ ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਵਿੱਚ ਹਮਲਾਵਰਾਂ ਵੱਲੋਂ ਲੈਬ ਟੈਕਨੀਸ਼ੀਅਨ ਉੱਪਰ ਵੱਖ-ਵੱਖ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਲੈਬ ਵਿੱਚ ਜੰਮ ਕੇ ਤੋੜਪਨ ਕਰਕੇ ਲੈਬ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ ਇਹ ਸਭ ਕਰਨ ਤੋਂ ਬਾਅਦ ਨੇੜ ਲੱਗੇ ਸੀਸੀਟੀਵੀ ਕੈਮਰੇ ਨੂੰ ਦੇਖ ਕੇ ਹਮਲਾਵਰਾਂ ਵੱਲੋਂ ਥਾਪੀ ਵੀ ਮਾਰ ਕੇ ਦਿਖਾਈ ਜਾਂਦੀ ਹੈ ਜਿਵੇਂ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਾ ਹੋਵੇ।