ਕਰਨ ਭੀਖੀ
ਭੀਖੀ, 19 ਅਗਸਤ
ਫੋਟੋਗਰਾਫੀ ਦਿਵਸ ਮੌਕੇ ਭੀਖੀ ਫੋਟੋਗਰਾਫਰ ਐਸੋਸੀਏਸ਼ਨ ਭੀਖੀ ਵੱਲੋਂ ਐਸ ਐਚ ਓ ਭੀਖੀ ਮੈਡਮ ਬੇਅੰਤ ਕੌਰ ਜੀ ਨਾਲ ਕੇਕ ਕੱਟ ਕੇ ਖੁਸ਼ੀ ਮਨਾਈ ਗਈ ਇਸ ਮੌਕੇ ਮੈਡਮ ਬੇਅੰਤ ਕੌਰ ਨੇ ਕਿਹਾ ਕਿ ਪੰਜਾਬ ਪੁਲਿਸ ਤੁਹਾਡੀ ਦੋਸਤ ਹੈ ਸਾਨੂੰ ਹਰ ਇੱਕ ਤਿਉਹਾਰ ਪੁਲਿਸ ਨਾਲ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਕਿਸੇ ਨੂੰ ਵੀ ਸਾਡੇ ਤੱਕ ਕੋਈ ਵੀ ਜ਼ਰੂਰਤ ਪੈਂਦੀ ਹੈ ਤਾਂ ਬੇਝਿਜਕ ਹੋ ਕੇ ਮਿਲ ਸਕਦੇ ਹੋ! ਇਸ ਮੌਕੇ ਤੇ ਉਨ੍ਹਾਂ ਫੋਟੋਗਰਾਫ਼ਰ ਐਸੋਸੀਏਸ਼ਨ ਭੀਖੀ ਨੂੰ ਵਧਾਈ ਦਿੱਤੀ ਅਤੇ ਪ੍ਰਧਾਨ ਮਨਦੀਪ ਸਿੰਗਲਾ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ! ਫੋਟੋਗਰਾਫ਼ਰ ਐਸੋਸੀਏਸ਼ਨ ਭੀਖੀ ਦੇ ਪ੍ਰਧਾਨ ਮਨਦੀਪ ਸਿੰਗਲਾ ਨੇ ਕਿਹਾ ਕਿ ਇਹ ਦਿਨ ਹਰ ਸਾਲ 19 ਅਗਸਤ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਸਾਰੇ ਫੋਟੋਗਰਾਫ਼ਰ ਵੀਰ ਇਸ ਇਤਿਹਾਸਕ ਦਿਨ ਨੂੰ ਮਨਾਉਂਦੇ ਹਨ! ਇਸ ਮੌਕੇ ਫੋਟੋਗਰਾਫਰ ਯੂਨੀਅਨ ਭੀਖੀ ਦੇ ਉਪ ਪ੍ਰਧਾਨ ਜੀਵਨ ਸਿੰਗਲਾ, ਸੈਕਟਰੀ ਜਸਵੀਰ ਸਿੰਘ ਜੱਗਾ, ਪੰਜਾਬ ਪੁਲਿਸ ਦੇ ਮੁਲਾਜ਼ਮ ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ,ਹਰਸ ਸਿੰਘ, ਕੁਲਦੀਪ ਸਿੰਘ, ਜਾਗਰ ਸਿੰਘ , ਇਸ ਤੋਂ ਇਲਾਵਾ ਕੁਲਦੀਪ ਸ਼ਰਮਾ ਵੀ ਹਾਜ਼ਰ ਸਨ!