ਸੋਨੂੰ ਕਟਾਰੀਆ 
ਬੁਢਲਾਡਾ,4 ਮਈ
ਪਿਛਲੇ ਦਿਨੀਂ ਰਿਲੀਜ਼ ਹੋਈ ਮਹਾਤਮਾ ਜੋਤੀਬਾ ਰਾਓ ਫੂਲੇ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਦੇ ਜੀਵਨ ਉਪਰ ਬਣੀ ਵੱਡੇ ਪਰਦੇ ਹਿੰਦੀ ਫਿਲਮ ਸਕਾਈ ਸਿਨੇਮਾ ਬੁਢਲਾਡਾ ਵਿਖੇ ਵਿਖਾਈ ਗਈ। ਫਿਲਮ ਵੇਖਣ ਦਰਸ਼ਕਾਂ ਨਾਲ਼ ਪੂਰਾ ਹਾਲ ਭਰ ਗਿਆ। ਪੂਰੇ ਪਰਿਵਾਰਾਂ ਸਮੇਤ ਲੋਕ ਫਿਲਮ ਵੇਖਣ ਆਏ, ਫਿਲਮ ਦਾ ਮਨੋਰਥ ਭਾਰਤ ਦੇ ਦਬੇ-ਕੁਚਲੇ ਲੋਕਾਂ ਦੇ ਜੀਵਨ ਪੱਧਰ ਉੱਚਾ ਚੁੱਕਣ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਵੱਲੋਂ ਔਰਤਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਦਿਵਾਉਣ ਨੂੰ ਉਜਾਗਰ ਕਰਦੀ ਹੈ।
ਮਾਸਟਰ ਦਰਸ਼ਨ ਸਿੰਘ ਤੇ ਰਾਮ ਸਿੰਘ ਰੱਤਾ ਵੱਲੋਂ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ, ਉਹਨਾਂ ਹੋਰ ਲੋਕਾਂ ਨੂੰ ਅਪੀਲ ਕੀਤੀ ਕੀਤੀ ਕਿ ਸਭਨਾਂ ਨੂੰ ਇਹ ਫਿਲਮ ਵੇਖਣੀ ਚਾਹੀਦੀ ਹੈ, ਸਵਿੱਤਰੀ ਬਾਈ ਫੂਲੇ ਵੱਲੋਂ ਖਾਸ ਤੌਰ ਤੇ ਔਰਤ ਵਰਗ ਲਈ ਕੀਤਾ ਉਪਕਾਰ ਨਾ ਭੁੱਲਣ ਯੋਗ ਹੈ। ਜਨਕ ਸਿੰਘ ਬੁਢਲਾਡਾ ਨੇ ਦੱਸਿਆ ਕਿ ਇਸ ਫਿਲਮ ਦੇ ਹੋਰ ਵੀ ਸੋਅ ਵੀ ਵਿਖਾਏ ਜਾਣਗੇ, ਦਰਸ਼ਕਾਂ ਨੂੰ ਪੁਰਜ਼ੋਰ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਬਲਜੀਤ ਸਿੰਘ ਖੀਵਾ, ਬਲਵੰਤ ਸਿੰਘ ਮਾਨਸਾ, ਕਰਨ ਸਿੰਘ, ਜਗਦੇਵ ਸਿੰਘ, ਅਮਰੀਕ ਭੀਖੀ, ਚਮਕੌਰ ਸਿੰਘ ਗੁਰਨੇ, ਰਾਜਵੀਰ ਸਿੰਘ ਰਾਜੂ ਆਦਿ ਹਾਜ਼ਰ ਸਨ।