ਮਾਨਸਾ, 11ਸਤੰਬਰ (ਨਾਨਕ ਸਿੰਘ ਖੁਰਮੀ)
ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਦੀ ਮੀਟਿੰਗ ਪੰਜਾਬ ਦੇ ਪ੍ਰਧਾਨ ਬਿੱਕਰ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ BSNL ਪਾਰਕ ਵਿਖੇ ਹੋਈ ਜਿਸ ਵਿੱਚ ਉਚੇਚੇ ਤੋਰ ਤੇ ਪੰਜਾਬ ਦੇ ਜਰਨਲ ਸਕੱਤਰ ਮਨਜੀਤ ਸਿੰਘ ਸੰਗਤਪੁਰਾ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਲ ਹੋਏ ਅਤੇ ਜਿਲ੍ਹਾ ਪ੍ਰਧਾਨ ਸ਼੍ਰੀ ਨਿਵਾਸ ਸ਼ਰਮਾ ਦੀ ਅਗਵਾਈ ਵਿੱਚ ਵੱਖ ਵੱਖ ਜਥੇਬੰਦੀਆਂ ਨੂੰ ਸ਼ੱਡ ਕੇ ਜੰਗਲਾਤ ਵਿਭਾਗ ਦੇ ਕਰਮਚਾਰੀ ਜਥੇਬੰਦੀ ਵਿੱਚ ਸ਼ਾਮਲ ਹੋਏ ਉਪਰੋਕਤ ਆਗੂਆਂ ਤੋਂ ਇਲਾਵਾ ਬ੍ਰਾਂਚ ਲਹਿਰਾ ਦੇ ਸਾਥੀ ਜੋਰਾ ਸਿੰਘ ਨੰਗਲਾ, ਬ੍ਰਾਂਚ ਸੰਗਰੂਰ ਤੋਂ ਬ੍ਰਾਂਚ ਪ੍ਰਧਾਨ ਅਵਤਾਰ ਸਿੰਘ ਸੈਣੀ, ਕੁਲਦੀਪ ਸਿੰਘ ਸੈਣੀ, ਸ਼ਮਸ਼ੇਰ ਸਿੰਘ, ਪ੍ਰੇਮ ਸਿੰਘ ਕਾਕਾ, ਗੁਰਸੇਵਕ ਸਿੰਘ ਭੀਖੀ, ਜਸਪ੍ਰੀਤ ਸਿੰਘ ਮਾਖਾ, ਸ਼ਾਮਲ ਹੋਏ ਆਏ ਹੋਏ ਨਵੇਂ ਸਾਥੀਆਂ ਦਾ ਸੂਬਾਈ ਆਗੂ ਹਰਦੀਪ ਕੁਮਾਰ ਬਲੋਂ ਸਵਾਗਤ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕੇ ਸਮੂਹ ਵਿਭਾਗਾਂ ਵਿੱਚ ਠੇਕੇ ਤੇ ਕਮ ਕਰਦੇ ਕਾਮਿਆ ਨੂੰ ਪੱਕਾ ਕੀਤਾ ਜਾਵੇ ਜਗਲਾਤ ਵਿਭਾਗ ਵਿੱਚ ਮਾਸਟਰੋਲ ਤੇ ਕਮ ਕਰਦੇ ਕਰਮਚਾਰੀ ਪੱਕੇ ਕੀਤੇ ਜਾਨ ਡੀਏ ਦੀਆਂ ਰਹਿੰਦੀਆਂ ਕਿਸਤਾ ਰਲੀਜ਼ ਕਰਕੇ ਬਣਦਾ ਏਰੀਅਰ ਦਿੱਤਾ ਜਾਵੇ ਵਿਭਾਗਾ ਦਾ ਨਿਜੀਕਰਨ ਕਰਨਾ ਬੰਦ ਕਰਕੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ ਨਹੀਂ ਤਾ ਜੋ ਵੀ ਮਲਾਜਮ ਤੇ ਪੈਂਨਸ਼ਨਰ ਤੇ ਸਾਂਝਾ ਫਰੰਟ ਬਲੋਂ ਦਿੱਤੇ ਗਏ ਪ੍ਰੋਗਰਾਮਾ ਵਿੱਚ ਜਥੇਬੰਦੀ ਪੰਜਾਬ ਸੁਬਾਰਡੀਨੈਂਟ ਸਰਵਿਸ ਫੈਡਰੇਸਨ (ਵਿਗਿਆਨਿਕ ) ਦੇ ਝੰਡੇ ਹੇਠ ਸ਼ਾਮਲ ਹੋਵੇਗੀ