05 ਸਤੰਬਰ (ਗਗਨਦੀਪ ਸਿੰਘ) ਫਰੀਦਕੋਟ: ਪੰਜਾਬ ਸ਼ੋਸ਼ਲ ਸੁਸਾਇਟੀ ਅਤੇ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਅਧਿਆਪਕ ਦਿਵਸ ਸਨਮਾਨ ਸਮਾਰੋਹ ਵੀ.ਆਈ. ਪੀ. ਹਾਲ ਸ਼ਾਹੀ ਹਵੇਲੀ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਅਰਸ਼ ਸੱਚਰ (ਸ਼ਾਹੀ ਹਵੇਲੀ ਫ਼ਰੀਦਕੋਟ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ. ਸੁਰਜੀਤ ਸਿੰਘ (ਸੇਵਾ-ਮੁਕਤ ਸੁਪਰਡੈਂਟ, ਪੰਜਾਬ ਸਿੱਖਿਆ ਵਿਭਾਗ) ਨੇ ਸ਼ਿਰਕਤ ਕੀਤੀ। ਪੰਜਾਬ ਸ਼ੋਸ਼ਲ ਸੁਸਾਇਟੀ ਦੇ ਸੰਸਥਾਪਕ ਸ. ਗੁਰਜੀਤ ਸਿੰਘ ਢਿੱਲੋਂ ਅਤੇ ਅਹੁਦੇਦਾਰਾਂ ਪ੍ਰੋ. ਬੀਰ ਇੰਦਰ, ਸ. ਗਗਨਦੀਪ ਸਿੰਘ, ਸ. ਅਨਮੋਲ ਬਰਾੜ, ਗਗਨ ਸਤਨਾਮ ਅਤੇ ਪਰਵਿੰਦਰ ਸਿੰਘ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਅਧਿਆਪਕ ਸਾਹਿਬਾਨ ਅਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਸ਼ਾਨਦਾਰ ਸਮਾਰੋਹ ਦੌਰਾਨ ਸੁਸਾਇਟੀ ਵੱਲੋਂ ਸ਼੍ਰੀਮਤੀ ਸ਼ੈਲੀ ਅਹੂਜਾ (ਦਿੱਲੀ ਇੰਟਰਨੈਸ਼ਨਲ ਸਕੂਲ, ਫ਼ਰੀਦਕੋਟ) ਡਾ. ਰੁਪਿੰਦਰਜੀਤ ਕੌਰ (ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ), ਸ਼੍ਰੀਮਤੀ ਹਰਸਿਮਰਨ ਕੌਰ (ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ) ਪ੍ਰੋ. ਸੁਖਜੀਤ ਸਿੰਘ (ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ), ਸ. ਬਲਜੀਤ ਸਿੰਘ ਬਿੰਦਰਾ (ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ), ਸ. ਕੁਲਦੀਪ ਸਿੰਘ (ਦਿੱਲੀ ਇੰਟਰਨੈਸ਼ਨਲ ਸਕੂਲ, ਫ਼ਰੀਦਕੋਟ), ਸ਼੍ਰੀਮਤੀ ਅਮਨਦੀਪ ਕੌਰ ਬਾਜਵਾ (ਬਲਬੀਰ ਸਰਕਾਰੀ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ) ਅਤੇ ਸ. ਬਲਰਾਜ ਸਿੰਘ (ਸਕਾਲਰਜ਼ ਸੀਨੀਅਰ ਸੈਕੰਡਰੀ ਸਕੂਲ ਅਰਾਈਆਂ ਵਾਲਾ ਕਲਾਂ ਫ਼ਰੀਦਕੋਟ) ਨੂੰ ਵਿਸ਼ੇਸ਼ ਸਨਮਾਨ ਪੱਤਰ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।