ਮਾਨਸਾ, 14 ਅਗਸਤ
ਪੰਜਾਬ ਵਿੱਚ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਕਰਕੇ ਕਿ ਸਿੱਖਿਆ ਕ੍ਰਾਂਤੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਊਗਾ ਤੇ ਅੱਜ ਵੀ ਵੱਡੇ ਵੱਡੇ ਦਾਅਵੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਕਿ ਬੇਰੁਜ਼ਗਾਰਾਂ ਨੂੰ ਵੱਡੇ ਪੱਧਰ ਤੇ ਜਿਹੜਾ ਰੁਜ਼ਗਾਰ ਦਿੱਤਾ ਜਾ ਰਿਹਾ ਪਰ ਇਸ ਦੀ ਗਰਾਊਂਡ ਦੇ ਉੱਤੇ ਸਥਿਤੀ ਕੁਝ ਹੋ ਰਹੀ ਹੈ 14 ਅਗਸਤ 2025 ਨੂੰ ਈਟੀਟੀ 2364 ਯੂਨੀਅਨ ਆਗੂ ਮਨਪ੍ਰੀਤ ਸਿੰਘ ਮਾਨਸਾ ਦੇ ਪਿਤਾ ਜੀ ਨੂੰ ਮਾਨਸਾ ਪ੍ਰਸ਼ਾਸਨ ਵੱਲੋਂ ਚੁੱਕ ਕੇ ਲਿਜਾਣਾ ਬੜਾ ਹੀ ਮੰਦਭਾਗਾ ਕਦਮ ਜਿਹੜੀ ਸਰਕਾਰ ਸੱਤਿਆ ਦੇ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ ਬੇਰੁਜ਼ਗਾਰਾਂ ਦੇ ਲਈ ਜਿਹੜਾ ਹਰਾ ਪੈਨ ਉਹ ਚੱਲੂਗਾ ਪਰ ਅੱਜ ਰੁਜ਼ਗਾਰ ਮੰਗਦੇ ਹੋਏ ਬੇਰੁਜਗਾਰਾਂ ਦੇ ਮਾਪਿਆਂ ਨੂੰ ਹੀ ਥਾਣਿਆਂ ਦੇ ਵਿੱਚ ਜਿਹੜਾ ਡੱਕਿਆ ਜਾ ਰਿਹਾ ਤੇ ਵੱਖ ਵੱਖ ਆਗੂਆਂ ਨੂੰ ਰਖਵਾਗੇ ਨੂੰ ਫੋਨ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ । ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਨੂੰ ਅੱਜ ਬੇਰੁਜ਼ਗਾਰਾਂ ਦੀ ਆਵਾਜ਼ ਨੂੰ ਦਬਾਉਣ ਤੇ ਲੱਗੀ ਹੋਈ ਏ। ਜਿਸ ਦੀ ਅਸੀਂ ਪੂਰੀ ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਅਤੇ ਮਾਨਸਾ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆਂ ਅਗਰ ਸਰਕਾਰ ਆਪਣੇ ਇਹਨਾਂ ਘਟੀਆਂ ਮਨਸੂਬਿਆਂ ਤੋਂ ਬਾਜ ਨਹੀਂ ਆਉਂਦੀ ਤਾਂ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜੋ ਕਿ ਗੁਪਤ ਐਕਸ਼ਨਾਂ ਦੇ ਰੂਪ ਵਿੱਚ ਹੋਵੇਗਾ।⊇