*ਡਿਪਟੀ ਕਮਿਸ਼ਨਰ ਨੇ ਮਾਨਸਾ ’ਚ ਲੱਗ ਰਹੇ 12 ਨਵੇਂ ਉਦਯੋਗਾਂ ਨੂੰ ਸਰਟੀਫਿਕੇਟ ਆਫ ਇੰਨ-ਪ੍ਰਿੰਸੀਪਲ ਅਪਰੂਵਲ ਕੀਤੇ ਜਾਰੀ
ਮਾਨਸਾ, 19 ਅਗਸਤ :
ਪੰਜਾਬ ਸਰਕਾਰ ਵੱਲੋਂ ਰਾਈਟ ਟੂ ਬਿਜਨਸ ਐਕਟ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਨਾਲ ਸੂਬੇ ਵਿੱਚ ਨਵਾਂ ਉਦਯੋਗ ਸਥਾਪਤ ਕਰਨਾ ਹੁਣ ਕੋਈ ਔਖੀ ਪ੍ਰਕਿਰਿਆ ਨਹੀਂ ਰਹਿ ਗਈ ਹੈ ਅਤੇ ਨਿਯਮਾਂ ਅਨੁਸਾਰ ਸ਼ਰਤਾਂ ਪੂਰੀਆਂ ਕਰਨ ਵਾਲੇ ਅਜਿਹੇ ਉਦਯੋਗਾਂ ਨੂੰ ਨਿਰਧਾਰਿਤ ਸਮੇਂ ਵਿੱਚ ਪ੍ਰਵਾਨਗੀ ਮਿਲਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਨੇ ਜ਼ਿਲ੍ਹਾ ਸਕਰੂਟਨੀ ਕਮੇਟੀ ਰਾਈਟ ਟੂ ਬਿਜਨਸ ਐਕਟ-2020 ਦੀ ਹੋਈ ਮੀਟਿੰਗ ਦੌਰਾਨ ਕੀਤਾ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਮਾਨਸਾ ਵਿੱਚ ਲੱਗ ਰਹੇ 12 ਨਵੇਂ ਉਦਯੋਗਾਂ ਨੂੰ ਸਰਟੀਫਿਕੇਟ ਆਫ ਇੰਨ-ਪ੍ਰਿੰਸੀਪਲ ਅਪਰੂਵਲ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਉਦਯੋਗ ਅਤੇ ਕਾਰੋਬਾਰ ਸਥਾਪਿਤ ਕਰਨ ਲਈ ਸੁਖਾਵਾਂ ਮਾਹੌਲ ਸਥਾਪਿਤ ਕਰਨਾ ਪਹਿਲੀ ਤਰਜੀਹ ਹੈ।
ਉਨ੍ਹਾਂ ਦੱਸਿਆ ਕਿ ਇਸ ਉਦੇਸ਼ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਰਾਈਟ ਟੂ ਬਿਜਨਸ ਐਕਟ-2020 ਤਹਿਤ ਕੋਈ ਵੀ ਉਦਮੀ ਜੇਕਰ ਉਦਯੋਗ ਲਗਾਉਣਾ ਚਾਹੁੰਦਾ ਹੈ ਤਾਂ ਉਹ ਇੰਨਵੈਸਟ ਪੰਜਾਬ ਬਿਜਨਸ ਫਸਟ ਪੋਰਟਲ ’ਤੇ ਲੈਟਰ ਆਫ ਇੰਨਟੈਂਟ ਅਤੇ ਜਮੀਨ ਸੰਬਧੀ ਦਸਤਾਵੇਜ ਅਪਲੋਡ ਕਰਕੇ ਅਪਲਾਈ ਕਰ ਸਕਦਾ ਹੈ ਅਤੇ ਵਿਭਾਗ ਵੱਲੋਂ 15 ਦਿਨਾਂ ਦੇ ਅੰਦਰ-ਅੰਦਰ ਉਦਮੀ ਨੂੰ ਸਾਰੀਆਂ ਪ੍ਰਮੁੱਖ ਮੰਨਜੂਰੀਆਂ ਇੰਨ ਪ੍ਰਿੰਸੀਪਲ ਅਪਰੂਵਲ ਅਧੀਨ ਪ੍ਰਵਾਨ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਇਕਾਈ ਨੂੰ ਉਤਪਾਦਨ ਸ਼ੁਰੂ ਕਰਨ ਵਿੱਚ ਮੁਸ਼ਕਿਲ ਨਾ ਆਵੇ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਥਾਪਿਤ ਹੋਣ ਵਾਲੇ ਉਦਯੋਗਾਂ ਰਾਹੀਂ ਸਿੱਧੇ ਅਤੇ ਅਸਿੱਧੇ ਤੌਰ ’ਤੇ ਆਮ ਲੋਕਾਂ ਲਈ ਰੋਜ਼ਗਾਰ ਉਤਪੰਨ ਹੁੰਦਾ ਹੈ।
ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਪ੍ਰੀਤਮਹਿੰਦਰ ਸਿੰਘ ਬਰਾੜ ਨੇ ਇਸ ਐਕਟ ਅਧੀਨ ਨਵੇਂ ਲੱਗਣ ਵਾਲੇ ਅਤੇ ਸਥਾਪਿਤ ਉਦਯੋਗਾਂ ਨੂੰ ਫਾਇਦਾ ਲੈਣ ਦਾ ਸੁਨੇਹਾ ਦਿੱਤਾ। ਇਸ ਮੌਕੇ ਬਲਾਕ ਪੱਧਰ ਪ੍ਰਸਾਰ ਅਫਸਰ ਅਮਰਜੀਤ ਸਿੰਘ ਵਾਲੀਆ ਅਤੇ ਬੀ.ਐਫ.ਓ ਅਸ਼ਵਨੀ ਕੁਮਾਰ ਹਾਜ਼ਰ ਸਨ।
ਪੰਜਾਬ ਸਰਕਾਰ ਦੀ ਉਦਯੋਗਿਕ ਪਾਲਿਸੀ ਤਹਿਤ ਸੂਬੇ ’ਚ ਨਵੇਂ ਉਦਯੋਗਿਕ ਯੂਨਿਟ ਸਥਾਪਤ ਕਰਨ ਸਮੇਂ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਵੇਗੀ-ਡਿਪਟੀ ਕਮਿਸ਼ਨਰ
Leave a comment