ਮੋਹਾਲੀ, 15 ਸਤੰਬਰ,
ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਯੂਨੀਅਨ ਆਗੂ ਮਨਪ੍ਰੀਤ ਸਿੰਘ ਮਾਨਸਾ ਦੀ ਅਗਵਾਈ ਵਿੱਚ ਡੀਪੀਆਈ ਦਫਤਰ ਦੇ ਬਾਹਰ ਸਰਕਾਰ ਦੇ ਵਿਰੁੱਧ ਰੋਸ ਧਰਨਾ ਦਿੱਤਾ। ਸੂਬਾ ਯੂਨੀਅਨ ਆਗੂ ਨੇ ਦਸਿਆ ਕਿ 2364 ਭਰਤੀ ਦੀ ਪਹਿਲੀ ਲਿਸਟ ਜੁਆਇੰਨ ਕਰੇ ਪੰਜ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਸਰਕਾਰ ਇਸ ਭਰਤੀ ਵਿੱਚ ਨੋਟ ਜੋਇਨਿੰਗ ਰਹੇ ਉਮੀਦਵਾਰਾਂ ਦੀ ਥਾਂ ਤੇ ਅਗਲੀ ਸੈਕਿੰਡ ਲਿਸਟ ਦੇਣ ਵਿੱਚ ਆਨਾਕਾਨੀ ਕਰ ਰਹੀ ਹੈ।ਪੰਜਾਬ ਵਿੱਚ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਕਰਕੇ ਕਿ ਸਿੱਖਿਆ ਕ੍ਰਾਂਤੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਊਗਾ ਤੇ ਅੱਜ ਵੀ ਵੱਡੇ ਵੱਡੇ ਦਾਅਵੇ ਦਾਅਵੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਕਿ ਬੇਰੁਜ਼ਗਾਰਾਂ ਨੂੰ ਵੱਡੇ ਪੱਧਰ ਤੇ ਜਿਹੜਾ ਰੁਜ਼ਗਾਰ ਦਿੱਤਾ ਜਾ ਰਿਹਾ ਪਰ ਇਸ ਦੀ ਗਰਾਊਂਡ ਦੇ ਉੱਤੇ ਸਥਿਤੀ ਕੁਝ ਹੋ ਰਹੀ ਹੈ । 17 ਸਤੰਬਰ 2025 ਨੂੰ ਜਥੇਬੰਦੀ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਹੋਣੀ ਹੈ । ਅਗਰ ਇਸ ਮੀਟਿੰਗ ਦੇ ਵਿੱਚ ਈਟੀਟੀ ਬੇਰੁਜਗਾਰਾਂ ਦਾ ਪੁੱਖਤਾ ਹੱਲ ਨਹੀਂ ਕੀਤਾ ਗਿਆ। ਤਾਂ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜੌ ਕੇ ਗੁਪਤ ਐਕਸ਼ਨਾਂ ਦੇ ਰੂਪ ਵਿੱਚ ਹੋਵੇਗਾ। ਇਸ ਮੌਕੇ ਵਰਿੰਦਰ ਸਰਹੰਦ, ਗੁਰਸੰਗਤ ਬੁਢਲਾਡਾ, ਅੰਮ੍ਰਿਤਪਾਲ ਧੂਰੀ, ਗਗਨ ਖੰਨਾ, ਕਿਰਨ ਨਾਭਾ, ਗਗਨ ਧੂਰੀ, ਮਦਨ ਜਲਾਲਾਬਾਦ, ਜਸਵਿੰਦਰ ਮਾਛੀਵਾੜਾ, ਰਣਜੀਤ ਸੰਗਰੂਰ, ਗਗਨ ਧੂਰੀ,ਹਰਮਨ ਲੁਧਿਆਣਾ,ਸੁਖਦੇਵ ਜਲਾਲਾਬਾਦ,ਗੁਰਮੁਖ ਸਰਦੂਲਗੜ੍ਹ, ਆਦਿ ਅਧਿਆਪਕਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਗੂ ਅਤੇ ਅਧਿਆਪਕ ਹਾਜਰ ਸਨ।