ਜਿਲੇ ਦੀ ਮੁੱਖ ਸੰਸਥਾਵਾ ਵਿੱਚ ਵੈਕਸੀਨ ਦਾ ਰਿਜ਼ਰਵ ਸਟਾਕ ਉਪਲਬਧ:-ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ।
ਪੰਜਾਬ ਸਰਕਾਰ ਦੁਆਰਾ ਸੂਬੇ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਸ਼ੁਰੂ ਕੀਤੀ ਗਈ ਸਿਹਤ ਕ੍ਰਾਂਤੀ ਮੁਹਿੰਮ ਦਾ ਮੰਤਵ ਹਰ ਪੰਜਾਬੀ ਲਈ ਸੁਰੱਖਿਅਤ ਅਤੇ ਸਿਹਤਮੰਦ ਭਵਿੱਖ:-,ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ।
ਪ੍ਰੈਸ ਨੋਟ
ਮਾਨਸਾ 28 ਜੁਲਾਈ (ਨਾਨਕ ਸਿੰਘ ਖੁਰਮੀ )ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ, ਮਾਨਸਾ ਵਲੋ ਮਾਨਯੋਗ ਸਿਹਤ ਮੰਤਰੀ ਡਾ.ਬਲਬੀਰ ਸਿੰਘ ਜੀ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾਕਟਰ ਹਤਿੰਦਰ ਕੌਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ੍ਰ.ਕੁਲਵੰਤ ਸਿੰਘ ਆਈ. ਏ.ਐਸ.ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਰਣਜੀਤ ਰਾਏ ਸਿਵਲ ਸਰਜਨ ਮਾਨਸਾ ਦੀ ਅਗਵਾਈ ਵਿੱਚ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਬਲਜੀਤ ਕੌਰ ਦੀ ਦੇਖ ਰੇਖ ਵਿੱਚ ਸਮੇ-ਸਮੇਂ ਤੇ ਜਾਗਰੂਕਤਾ ਲੈਕਚਰ ਕਰਵਾਏ ਜਾਂਦੇ ਹਨ ਅਤੇ ਲੋੜ ਅਨੁਸਾਰ ਘਰੋ-ਘਰੀ,ਸਕੂਲਾਂ ਅਤੇ ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਦਾ ਹੈ।ਇਸੇ ਲੜੀ ਦੇ ਤਹਿਤ ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਕਿਹਾ ਕਿ ਡਾ.ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਸਿਹਤ ਕ੍ਰਾਂਤੀ ਦੇ ਮਿਸ਼ਨ ਤਹਿਤ ਐਂਟੀ ਰੇਬੀਜ ਵੈਕਸੀਨ ਜਿਲਾ ਮਾਨਸਾ ਦੇ ਜਿਲਾ ਹਸਪਤਾਲ, ਐਸ.ਡੀ.ਐਚ. ਬੁੱਢਲਾਡਾ,ਸਰਦੂਲਗੜ,ਸੀ.ਐਚ.ਸੀ ਭੀਖੀ,ਬਰੇਟਾ, ਝੁਨੀਰ, ਖਿਆਲਾਂ ਕਲਾਂ ਅਤੇ ਜਿਲੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਉਪਲਬਧ ਹੈ। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਅਹਿਮ ਸਹੂਲਤ ਦਿੰਦਿਆਂ ਹੁਣ ਤੱਕ ਸਾਰੇ ਆਮ ਆਦਮੀ ਕਲੀਨਿਕ ਵਿੱਚ ਐਂਟੀ ਰੇਬੀਜ਼ ਟੀਕਾਕਰਨ ਦੀ ਮੁਫ਼ਤ ਸਹੂਲਤ ਮਿਲੇਗੀ। ਇਹ ਯਕੀਨੀ ਬਣਾਇਆ ਗਿਆ ਹੈ ਕਿ ਐਂਟੀ ਰੇਬੀਜ ਵੈਕਸੀਨ ਹਰ ਸਮੇਂ ਅਤੇ ਹਰ ਜਗ੍ਹਾ ਉਪਲਬਧ ਹੋਵੇ। ਰੇਬੀਜ਼(ਹਲਕਾਅ) ਬਿਮਾਰੀ ਤੋਂ ਬਚਾਅ ਲਈ ਸਮੇਂ ਸਿਰ ਵੈਕਸੀਨ ਲਗਵਾਉਣਾ ਸਭ ਤੋਂ ਮਹੱਤਵਪੂਰਨ ਹੈ। ਅਸੀਂ ਜ਼ਿਲ੍ਹਾ ਮਾਨਸਾ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਜਾਨਵਰ ਦੇ ਕੱਟਣ ‘ਤੇ ਤੁਰੰਤ ਨੇੜਲੇ ਆਮ ਆਦਮੀ ਕਲੀਨਿਕ ਕਲੀਨਿਕ ਜਾਂ ਹਸਪਤਾਲ ਜਾਓ ਅਤੇ ਪੂਰਾ ਟੀਕਾਕਰਨ ਕਰਵਾਓ।ਕੁੱਤੇ ਜਾਂ ਕਿਸੇ ਜਾਨਵਰ ਦੇ ਕੱਟਣ ਤੋਂ ਬਾਅਦ ਪਹਿਲੇ ਦਿਨ, ਤੀਸਰੇ, ਸੱਤਵੇਂ ਅਤੇ 28 ਵੇਂ ਦਿਨ ਤੱਕ ਮੁਫ਼ਤ ਟੀਕਾਕਰਨ ਕਰਵਾਉਣਾ ਲਾਜ਼ਮੀ ਹੈ।ਹਲਕਾਅ(
ਰੇਬੀਜ਼) ਇੱਕ ਘਾਤਕ ਪਰ ਰੋਕੀ ਜਾ ਸਕਣ ਵਾਲੀ ਬਿਮਾਰੀ ਹੈ, ਜੋ ਕੁੱਤੇ ਜਾਂ ਹੋਰ ਜਾਨਵਰਾਂ ਦੇ ਕੱਟਣ ਨਾਲ ਫੈਲਦੀ ਹੈ।ਸਮੇਂ ਸਿਰ ਐਂਟੀ ਰੇਬੀਜ ਵੈਕਸੀਨ ਲੈਣਾ ਜ਼ਿੰਦਗੀ ਬਚਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਵੈਕਸੀਨ ਹੁਣ ਮੁਫ਼ਤ ਅਤੇ ਆਸਾਨੀ ਨਾਲ ਉਪਲਬਧ ਹੈ। ਐਸ.ਡੀ.ਐਚ ਬੁਢਲਾਡਾ , ਸਰਦੂਲਗੜ੍ਹ ਅਤੇ ਖਿਆਲਾ ਕਲਾਂ ਵੈਕਸੀਨ ਸਪਲਾਈ ਚੇਨ ਦਾ ਕੇਂਦਰ ਹਨ, ਜਿਲੇ ਵਿੱਚ ਲਗਭੱਗ ਮਹੀਨਾਵਾਰ 850 ਮਰੀਜ਼ਾਂ ਨੂੰ ਐਂਟੀ ਰੇਬੀਜ ਵੇਕਸੀਨ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਐਸ.ਡੀ.ਐਚ ਬੁਢਲਾਡਾ, ਸਰਦੂਲਗੜ੍ਹ , ਸੀ.ਐਚ. ਸੀ.ਬਰੇਟਾ, ਝਨੀਰ,ਖਿਆਲਾ ਕਲਾ,ਭੀਖੀ ਅਤੇ ਬੋਹਾ,ਬੁਢਲਾਡਾ,ਬਰੇ,ਜੋਗਾ, ਢੈਪਈ,ਕੁਲਰੀਆਂ,ਲਖੀਵਾਲ ,ਬੀਰੇਵਾਲਾ , ਰੰਗੜਿਆਲ,ਗੋਬਿੰਦਪੁਰਾ, ਮਾਨਸਾ ਸਰਦੂਲਗੜ੍ਹ,ਭੀਖੀ, ਜਟਾਣਾ ਕਲਾ ਨੰਗਲ ਕਲਾਂ ਅਤੇ ਹੋਰ ਸਾਰੇ ਵਿਖੇ ਆਮ ਆਦਮੀ ਕਲੀਨਿਕ ਵਿੱਚ ਖਾਸ ਰੇਬੀਜ਼ ਟੀਕਾਕਰਨ ਕੇਂਦਰ, ਕੋਲਡ ਚੇਨ ਸਟੋਰੇਜ ਅਤੇ ਪੂਰਾ ਫਾਲੋ-ਅੱਪ ਸ਼ਡਿਊਲ ਉਪਲਬਧ ਹੈ। ਸਟਾਫ਼ ਲਈ ਰੇਬੀਜ਼ ਐਮਰਜੈਂਸੀ ਸੰਭਾਲ ਦੀ ਵਿਸ਼ੇਸ਼ ਟ੍ਰੇਨਿੰਗ ਕਰਵਾਈ ਜਾ ਚੁੱਕੀ ਹੈ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਜਾਨਵਰ ਦੇ ਕੱਟਣ ‘ਤੇ ਤੁਰੰਤ ਨੇੜਲੇ ਕਲੀਨਿਕ ਜਾਓ। ਪੂਰਾ ਟੀਕਾਕਰਨ ਕੋਰਸ ਪੂਰਾ ਕਰੋ। ਪਾਲਤੂ ਜਾਨਵਰਾਂ ਦਾ ਨਿਯਮਿਤ ਟੀਕਾਕਰਨ ਕਰਵਾਓ ਅਤੇ ਆਵਾਰਾ ਜਾਨਵਰਾਂ ਨਾਲ ਸਾਵਧਾਨ ਰਹੋ। ਇਸ ਸਬੰਧੀ ਡਾਕਟਰ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਸੂਬੇ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਸ਼ੁਰੂ ਕੀਤੀ ਗਈ ਸਿਹਤ ਕ੍ਰਾਂਤੀ ਤਹਿਤ ਸਿਹਤ ਜਾਗਰੂਕਤਾ ਮੁਹਿੰਮ ਦਾ ਮੰਤਵ ਹਰ ਪੰਜਾਬੀ ਲਈ ਸੁਰੱਖਿਅਤ ਅਤੇ ਸਿਹਤਮੰਦ ਭਵਿੱਖ ਹੈ। ਪੰਜਾਬ ਵਿਚੋਂ ਬਿਮਾਰੀਆਂ ਦੇ ਖਾਤਮੇ ਲਈ ਸੁਹਿਰਦ ਹੋਏ ਸਿਹਤ ਵਿਭਾਗ ਵੱਲੋਂ ਜਿੱਥੇ ਸਰਕਾਰੀ ਹਸਪਤਾਲਾਂ ਅਤੇ ਆਮ ਆਦਮੀ ਕਲੀਨਿਕਾਂ ਵਿਚ ਮਾਹਿਰ ਡਾਕਟਰਾਂ ਰਾਹੀਂ ਲੋਕਾਂ ਦੀਆਂ ਬਿਮਾਰੀਆਂ ਨੂੰ ਜੜੋਂ ਪੁੱਟਣ ਦਾ ਕਾਰਜ ਕੀਤਾ ਜਾ ਰਿਹਾ ਹੈ, ਉਥੇ ਹੁਣ ਜਾਗਰੂਕਤਾ ਸੈਮੀਨਾਰ ਵੀ ਲਗਾਏ ਜਾ ਰਹੇ ਹਨ ਤਾਂ ਜੇ ਆਮ ਲੋਕ ਤੰਦਰੁਸਤ ਜ਼ਿੰਦਗੀ ਜਿਉਣ । ਇਨਾ ਜਾਗਰੂਕਤਾ ਸੈਮੀਨਾਰ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ । ਸਾਨੂੰ ਸਾਰੇ ਲੋਕਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਦੀ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ । ਵਧੇਰੇ ਜਾਣਕਾਰੀ ਲਈ ਸਿਹਤ ਵਿਭਾਗ,ਪੰਜਾਬ ਸਰਕਾਰ ਦੇ ਟੋਲ-ਫ੍ਰੀ ਨੰਬਰ: 104 ਤੇ ਸੰਪਰਕ ਕਰਨਾ ਅਤੇ ਵੈਬਸਾਈਟ: www.pbhealth.gov.in ਤੋ ਜਾਣਕਾਰੀ ਲਈ ਜਾਵੇ।
ਕੈਪਸ਼ਨ :-, ਡਾ.ਰਣਜੀਤ ਸਿੰਘ ਰਾਏ ਅਤੇ ਹੋਰ ਅਧਿਕਾਰੀ ।
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਿਹਤ ਕ੍ਰਾਂਤੀ ਦੇ ਮਿਸ਼ਨ ਤਹਿਤ ਐਂਟੀਰੇਬੀਜ ਟੀਕਾਕਰਣ ਜਿਲਾ ਮਾਨਸਾ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਉਪਲਬਧ:-ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ।

Leave a comment