ਮਾਨਸਾ 16 ਜਨਵਰੀ (ਨਾਨਕ ਸਿੰਘ ਖੁਰਮੀ) ਪੰਜਾਬ ਵਿੱਚ ਇਸ ਸਮੇਂ ਪਿਆਜ਼ ਦੀ ਲਵਾਈ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ। ਪਿਆਜ ਦੀਆਂ ਕੀਮਤਾਂ ਜਿਆਦਾ ਵਧਣ ਕਾਰਨ ਇਸ ਸਮੇਂ ਹਰ ਇੱਕ ਕਿਸਾਨ ਆਪਣੇ ਘਰ ਲਈ ਘਰੇਲੂ ਬਗੀਚੀ ਵਿੱਚ ਜਾ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਪਿਆਜ ਦੀ ਲਵਾਈ ਦਾ ਕੰਮ ਸਿਖਰਾਂ ਤੇ ਪਹੁੰਚ ਗਿਆ। ਕੁਝ ਕਿਸਾਨਾਂ ਵੱਲੋਂ ਪਿਆਜ ਦੀ ਅਗੇਤੀ ਬਿਜਾਈ ਬਹੁਤ ਸਮਾਂ ਪਹਿਲਾਂ ਕੀਤੀ ਜਾ ਚੁੱਕੀ ਮਾਹਿਰਾਂ ਅਨੁਸਾਰ ਅਗੇਤੇ ਲੱਗੇ ਪਿਆਜ ਵਿੱਚ ਪਿਆਜ ਦੇ ਨਿਸਰਨ ਦੀ ਸਮੱਸਿਆ ਵਧੇਰੇ ਦੇਖਣ ਨੂੰ ਮਿਲਦੀ ਹੈ। ਪਿਆਜ ਦੀਆਂ ਕਿਸਮਾਂ ਪੀ ਆਰ ਓ 7, ਪੀ ਆਰ ਓ 6, ਪੰਜਾਬ ਨਰੋਆ, ਐਲ 28 , ਦੇਸੀ ਪੀਲੀ ਪੱਤੀ, ਪੀ ਐਚ 1 ਹਾਈਬ੍ਰਿਡ ਅਤੇ ਰੈਡ ਨਾਸਿਕ ਦੀ ਬਿਜਾਈ ਪੰਜਾਬ ਵਿੱਚ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ । ਰਾਜਪਾਲ ਨਰਸਰੀ ਸੁੱਖਾ ਸਿੰਘ ਵਾਲਾ ਦੇ ਮਾਲਕ ਪਾਲ ਸਿੰਘ ਸਿੱਧੂ ਨੇ ਦੱਸਿਆ ਕੇ ਦਰਮਿਆਨੇ ਆਕਾਰ ਦੇ ਪਿਆਜ ਸੰਭਾਲ ਲਈ ਵਧੀਆ ਰਹਿੰਦੇ ਹਨ ਅਤੇ ਲੰਬਾ ਸਮਾਂ ਖਰਾਬ ਨਹੀਂ ਹੁੰਦੇ। ਸਟੇਟ ਅਵਾਰਡੀ ਕਿਸਾਨ ਮਨਜੀਤ ਸਿੰਘ ਜੋਤ ਨਰਸਰੀ ਫਾਰਮ ਘਰਾਂਗਣਾ ਨੇ ਦੱਸਿਆ ਕਿ ਕਤਾਰ ਤੋਂ ਕਤਾਰ ਛੇ ਇੰਚ ਦਾ ਫਾਸਲਾ ਅਤੇ ਪਿਆਜ਼ ਤੋਂ ਪਿਆਜ ਦਾ ਚਾਰ ਇੰਚ ਦਾ ਫਾਸਲਾ ਪਿਆਜ ਦੇ ਵਧਣ ਫੁੱਲਣ ਲਈ ਜਰੂਰੀ ਹੈ। ਪਿਆਜ ਲਵਾਈ ਦੇ ਠੇਕੇਦਾਰ ਗੁਰਜੰਟ ਸਿੰਘ ਜੰਟਾ ਅਤੇ ਕਾਲਾ ਸਿੰਘ ਭੈਣੀ ਬਾਘਾ ਨੇ ਦੱਸਿਆ ਪਿਆਜ ਦੀ ਲਵਾਈ ਵਿੱਚ ਪਨੀਰੀ ਦਾ ਅਹਿਮ ਰੋਲ ਹੈ ਜੇਕਰ ਪਨੀਰੀ ਵਧੀਆ ਤੇ ਸਾਫ ਹੋਵੇ ਤਾਂ ਬਹੁਤ ਜਲਦੀ ਕੰਮ ਨਿੱਬੜ ਜਾਂਦਾ । ਪਿਆਜ ਲਗਾ ਰਹੇ ਕਿਸਾਨ ਸੁਖਵਿੰਦਰ ਸਿੰਘ ਭੈਣੀ ਬਾਘਾ ਅਤੇ ਦੀਦਾਰ ਮਾਨ ਭੈਣੀ ਬਾਘਾ ਨੇ ਦੱਸਿਆ ਅੱਧ ਜਨਵਰੀ ਤੋਂ ਪਹਿਲਾਂ ਜਾਂ ਲੋਹੜੀ ਤੋਂ ਪਹਿਲਾਂ ਲੱਗੇ ਪਿਆਜ ਵਿੱਚ ਨਿਸਰਨ ਦੀ ਸਮੱਸਿਆ ਜਿਆਦਾ ਵੇਖਣ ਨੂੰ ਮਿਲਦੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਕੋਲ ਸਟੋਰੇਜ ਲਈ ਜਗ੍ਹਾ ਦਾ ਪ੍ਰਬੰਧ ਹੈ ਤਾਂ ਬਹੁਤ ਵਧੀਆ ਰੇਟ ਲਏ ਜਾ ਸਕਦੇ ਹਨ।