ਚੰਡੀਗੜ੍ਹ, 5 ਅਗਸਤ
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਫਤਰ ਦੇ ਬਾਹਰ ਹਰ ਰੋਜ਼ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਆਏ ਹੋਏ ਪੀੜਿਤ ਸ਼ਿਕਾਇਤ ਕਰਤਾ ਲੋਕਾਂ ਦਾ ਅਤੇ ਸਬੰਧਤ ਜਿਲਿਆਂ ਤਹਿਸੀਲਾਂ ਤੋਂ ਆਏ ਪ੍ਰਸ਼ਾਸਨ ਦੇ ਵੱਖ-ਵੱਖ ਭਾਗਾਂ ਦੇ ਅਫਸਰਾਂ ਦਾ ਮੇਲਾ ਲੱਗਦਾ। ਕੋਰਟ ਕਚਹਿਰੀ ਲੱਗਦੀ ਆ, ਸ਼ਿਕਾਇਤਾਂ ਦੀਆਂ ਸੁਣਵਾਈਆਂ ਹੁੰਦੀਆਂ, ਨਿਰਦੇਸ਼ ਤੇ ਫੈਸਲੇ ਦਿੱਤੇ ਜਾਂਦੇ ਹਨ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਲਗਾਤਾਰ ਪੰਜਾਬ ਸਰਕਾਰ ਵੱਲੋਂ ਸੰਭਾਲੀ ਗਈ ਡਿਊਟੀ ਇਸ ਤਨਦੇਹੀ ਨਾਲ, ਘੱਟ ਸਾਧਨਾ ਤੋਂ ਕਰ ਰਹੇ ਹਨ, ਉਹ ਜਰੂਰ ਕਾਬਲੇ ਗੌਰ ਹੈ।