ਫਤਿਹਗੜ੍ਹ ਸਾਹਿਬ, (25 ਮਈ) ਸਾਂਝੀ ਸਿੱਖਿਆ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਪੰਜਾਬ ਯੂਥ ਲੀਡਰਸ਼ਿਪ ਪ੍ਰੋਗਰਾਮ ਦੇ ਬੈਚ ਪੰਜ ਦੇ ਯੰਗ ਲੀਡਰਾਂ ਦਾ ਵਿਦਾਇਗੀ ਸਮਾਰੋਹ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਸੈਮੀਨਾਰ ਹਾਲ ਵਿੱਚ ਵਧੀਆ ਢੰਗ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਡਿਪਟੀ ਜ਼ਿਲਾ ਸਿੱਖਿਆ ਅਫਸਰ ਕਮਲਜੀਤ ਕੌਰ, ਵੱਖ-ਵੱਖ ਬਲਾਕਾਂ ਦੇ ਅਧਿਆਪਕ, ਪਿੰਡਾਂ ਦੀਆਂ ਪੰਚਾਇਤਾਂ, ਸਰਪੰਚ ਅਤੇ ਸਿੱਖਿਆ ਪ੍ਰੇਮੀ ਲੋਕਾਂ ਨੇ ਭਰਪੂਰ ਹਿੱਸਾ ਲਿਆ।
ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਸ਼ਿਖਾ ਬੱਸੀ ਪਠਾਣਾਂ ਨੇ ਦੱਸਿਆ ਕਿ ਇਹ ਦੋ ਸਾਲਾ ਪ੍ਰੋਗਰਾਮ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਨਿਖਾਰਣ, ਕਮਿਊਨਿਟੀ, ਪੰਚਾਇਤ ਅਤੇ ਮਾਪਿਆਂ ਨੂੰ ਸਕੂਲ ਨਾਲ ਜੋੜਨ ਲਈ ਚਲਾਇਆ ਜਾਂਦਾ ਹੈ। ਇਸ ਤਹਿਤ ਨੌਜਵਾਨਾਂ ਨੂੰ ਫੈਲੋਸ਼ਿਪ ਵਿੱਚ ਭਰਤੀ ਕਰਕੇ ਉਹਨਾਂ ਦੀ ਸਿੱਖਿਆ ਖੇਤਰ ਵਿੱਚ ਸੇਵਾ ਲਈ ਤਿਆਰੀ ਕੀਤੀ ਜਾਂਦੀ ਹੈ। ਇਸ ਮੌਕੇ, ਯੂਥ ਲੀਡਰ ਅਮਨਦੀਪ ਸਿੰਘ
ਜੱਖਲਾਂ, ਲਖਵਿੰਦਰ ਸਿੰਘ ਅਤੇ ਸੁਖਚੈਨ ਸਿੰਘ ਦੇ ਦੋ ਸਾਲ ਪੂਰੇ ਹੋਣ ਤੇ ਵਿਦਾਇਗੀ ਸਮਾਰੋਹ ‘ਸਾਂਝਾ ਸਫਰ’ ਰੱਖਿਆ ਗਿਆ। ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਯੂਥ ਲੀਡਰਾਂ ਵੱਲੋਂ ਕੀਤੇ ਗਏ ਉਤਕ੍ਰਿਸ਼ਟ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਭਵਿੱਖ ਲਈ ਹੌਸਲਾ ਦਿੱਤਾ। ਸਮਾਰੋਹ ਦੌਰਾਨ ਯੂਥ ਲੀਡਰਾਂ ਨੇ ਆਪਣੀ ਦੋ ਸਾਲ ਦੀ ਯਾਤਰਾ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਤੋਂ ਇਲਾਵਾ, ਪ੍ਰੋਗਰਾਮ ਟੀਮ ਦੇ ਰੁਪਿੰਦਰ ਸਿੰਘ ਅਤੇ ਹਰਦੀਪ ਸਿੰਘ ਵੱਲੋਂ ਪੈਨਲ ਵਿਚਾਰ-ਚਰਚਾ ਕਰਵਾਈ ਗਈ, ਜਿਸ ਵਿੱਚ ਸਕੂਲਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਨਵੇਂ ਤਰੀਕੇ ਲੱਭਣ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸਮਾਰੋਹ ਦੇ ਅੰਤ ‘ਤੇ ਸਾਰੇ ਯੂਥ ਲੀਡਰਾਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਪੰਜਾਬ ਯੂਥ ਲੀਡਰਸ਼ਿਪ ਪ੍ਰੋਗਰਾਮ ਦੇ ਯੰਗ ਲੀਡਰਾਂ ਲਈ ਵਿਦਾਇਗੀ ਸਮਾਰੋਹ ਸਫਲਤਾਪੂਰਵਕ ਆਯੋਜਿਤ

Leave a comment