*ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਮੁਹਿੰਮ
ਤੇਜ ਕਰਨ ਲਈ ਰੈਲੀ ਦਾ ਆਯੋਜਨ
ਮਾਨਸਾ, 04 ਅਕਤੂਬਰ:
ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ ਪ੍ਰੀਤੀ ਸਾਹਨੀ ਦੀ ਅਗਵਾਈ ਵਿੱਚ ਜੁਡੀਸ਼ੀਅਲ ਅਫਸਰ, ਪੈਨਲ ਐਡਵੋਕੇਟ ਅਤੇ ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ ਚੋਣਵੀਆਂ ਵਿਦਿਆਰਥਣਾਂ ਨੇ ਅੱਜ ਸਵੇਰ ਕਾਲਜ ਤੋਂ ਬੱਸ ਸਟੈਂਡ ਅਤੇ ਉੱਥੋਂ ਜ਼ਿਲ੍ਹਾ ਕਚਹਿਰੀ ਮਾਨਸਾ ਤੱਕ ਇੱਕ ਪ੍ਰਭਾਵਸ਼ਾਲੀ ਰੈਲੀ ਕੱਢੀ।
ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ ਪ੍ਰੀਤੀ ਸਾਹਨੀ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੂਰੇ ਅਕਤੂਬਰ ਮਹੀਨੇ ਦੌਰਾਨ ਚੱਲਣ ਵਾਲੀ ਮੁਹਿੰਮ ਸਿਰਫ ਮਹੀਨਾ ਭਰ ਤੱਕ ਹੀ ਸੀਮਿਤ ਨਹੀਂ ਰਹੇਗੀ, ਸਗੋਂ ਇਸਨੂੰ ਨਸ਼ਿਆਂ ਦੇ ਖਾਤਮੇ ਤੱਕ ਜਾਰੀ ਰੱਖਿਆ ਜਾਵੇਗਾ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਅਤਿ ਜ਼ਰੂਰੀ ਹੈ।
ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਜੀਤ ਕੌਰ ਢਿੱਲੋਂ ਨੇ ਕਿਹਾ ਕਿ ਨਸ਼ਾ ਗ੍ਰਸਤ ਲੋਕਾਂ ਨੂੰ ਜਾਗਰੂਕਤਾ ਰਾਹੀਂ ਹੀ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ।
ਇਸ ਮੌਕੇ ਜੱਜ ਫਾਸਟ ਟਰੈਕ ਸਪੈਸ਼ਲ ਕੋਰਟ ਰਵੀ ਇੰਦਰ ਸਿੰਘ, ਐਡੀਸ਼ਨਲ ਸ਼ੈਸ਼ਨਜ਼ ਜੱਜ ਆਸ਼ੀਸ਼ ਕੁਮਾਰ ਬਾਂਸਲ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਕਮਲ ਵਰਿੰਦਰ, ਚੀਫ ਜੁਡੀਸ਼ੀਅਲ ਮੈਜਿਸਟਰੇਟ ਸੁਰਭੀ ਪਰਾਸ਼ਰ, ਸਿਵਲ ਜੱਜ ਸੀਨੀਅਰ ਡਿਵੀਜਨ ਪੁਸ਼ਪਿੰਦਰ ਸਿੰਘ, ਪ੍ਰਿੰਸੀਪਲ ਮੈਜਿਸਟਰੇਟ ਜੁਵੇਨਾਇਲ ਜਸਟਿਸ ਬੋਰਡ ਹਰਪ੍ਰੀਤ ਸਿੰਘ, ਲੇਖਾ ਚੱਢਾ, ਬਾਰ ਐਸੋਸੀਏਸ਼ਨ ਪ੍ਰਧਾਨ ਨਵਲ ਕੁਮਾਰ ਗੋਇਲ, ਐਡਵੋਕੇਟ ਬਲਵੰਤ ਭਾਟੀਆ, ਰੋਹਿਤ ਸਿੰਗਲਾ, ਅਮਨਪ੍ਰੀਤ ਸਿੰਘ ਭੁੱਲਰ, ਬਲਵੀਰ ਕੌਰ, ਸਰਬਜੀਤ ਸਿੰਘ ਵਾਲੀਆ, ਗੁਰਪਿਆਰ ਸਿੰਘ ਧਿੰਗੜ, ਦੀਪਇੰਦਰ ਸਿੰਘ, ਪ੍ਰਫੈਸਰ ਸੁਰਭੀ ਲੱਖਣਪਾਲ, ਅਮਨਦੀਪ ਕੌਰ, ਰਾਮਿੰਦਰ ਸਿੰਘ, ਹਰਦੀਪ ਸਿੰਘ, ਹੰਸ ਰਾਜ ਕਲਰਕ, ਪਰਦੀਪ ਕੌਰ ਕਲਰਕ, ਗੁਰਜੀਤ ਸਿੰਘ ਫਰੰਟ ਆਫਿਸ ਕੋਆਰਡੀਨੇਟਰ, ਗੌਰਵ ਕੁਮਾਰ ਡਾਟਾ ਐਂਟਰੀ ਉਪਰੇਟਰ, ਪ੍ਰਿਯੰਕਾ ਆਦਿ ਹਾਜ਼ਰ ਸਨ।
ਤਸਵੀਰਾਂ
ਨਸ਼ਾ ਵਿਰੋਧੀ ਰੈਲੀ ਦੀ ਅਗਵਾਈ ਕਰਦੇ ਹੋਏ ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ ਪ੍ਰੀਤੀ ਸਾਹਨੀ।
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜਾਗਰੂਕਤਾ ਅਤਿ ਜ਼ਰੂਰੀ- ਪ੍ਰੀਤੀ ਸਾਹਨੀ
Leave a comment