
ਲੇਬਰ ਪਾਰਟੀ ਦੇ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਨਾਲ ਅਹਿਮ ਮੁਲਾਕਾਤ
ਆਕਲੈਂਡ, ਨਿਊਜੀਲੈਂਡ 25, ਜੁਲਾਈ (ਦੇਸ ਪੰਜਾਬ ਬਿਊਰੋ)
ਨਿਊਜ਼ੀਲੈਂਡ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਫਿਲਪ ਸਟੋਨਰ ਟੈਫੋਰਡ ਦੇ ਨਾਲ ਵਿਸ਼ੇਸ਼ ਭੇਂਟ ਵਾਰਤਾ ਪੰਜਾਬ ਰਾਜ ਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਕੀਤੀ ਗਈ। ਲੇਬਰ ਪਾਰਟੀ ਵੱਲੋਂ ਲਗਾਤਾਰ ਪਿਛਲੇ 18 ਸਾਲ ਤੋਂ ਮੈਂਬਰ ਪਾਰਲੀਮੈਂਟ ਵਜੋਂ ਦੇਸ਼ ਦੀ ਸੇਵਾ ਕਰ ਰਹੇ ਅਤੇ ਅੱਜ ਵਿਰੋਧੀ ਧਿਰ ਦੇ ਮੁੱਖ ਆਗੂ ਵਜੋਂ ਹੀ ਕੰਮ ਕਰ ਰਹੇ ਹਨ। 2008 ਤੋਂ ਲਗਾਤਾਰ ਚੱਲੇ ਆ ਰਹੇ ਮੈਂਬਰ ਪਾਰਲੀਮੈਂਟ ਸ਼੍ਰੀ ਫਿਲ਼ ਟੈਫੋਰਡ ਲੇਬਰ ਸਰਕਾਰ ਵਿੱਚ ਰਹਿੰਦੇ ਹੋਏ ਵੱਖ ਵੱਖ ਵਿਭਾਗਾਂ ਦੇ ਕੇਂਦਰੀ ਮੰਤਰੀ ਰਹਿ ਚੁੱਕੇ ਹਨ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਰਥਿਕ ਵਿਕਾਸ ਮੰਤਰਾਲੇ ਸ਼ਹਿਰੀ ਵਿਕਾਸ ਮਤਰਾ ਲਿਆ ਟਰਾਂਸਪੋਰਟ ਮੰਤਰਾਲਿਆ ਆਵਾਸ ਮੰਤਰਾਲਿਆ ਦੇ ਮੁਖੀ ਰਹਿ ਚੁੱਕੇ ਹਨ। ਪੰਜਾਬ ਅਤੇ ਸਿੱਖ ਧਰਮ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਰੱਖਦੇ ਹੋਏ ਸੰਸਦ ਪੰਜਾਬ, ਸਮਾਜ ਭਲਾਈ ਅਤੇ ਸਿੱਖਿਜ਼ਮ ਦੇ ਮੁੱਦਿਆਂ ਤੇ ਵਿਸ਼ੇਸ਼ ਚਰਚਾ ਕੀਤੀ ਗਈ। ਨਿਊਜ਼ੀਲੈਂਡ ਵਿੱਚ ਪਿਛਲੇ ਦਿਨਾਂ ਦੇ ਵਿੱਚ ਖਾਲਸਾਈ ਅਤੇ ਹੋਰ ਧਰਮਾਂ ਦੇ ਝੰਡਿਆਂ ਦੇ ਨਾਲ ਸਾੜ ਫੂਕ ਦਾ ਮੁੱਦਾ ਵਿਸ਼ੇਸ਼ ਤੌਰ ਤੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਚੁੱਕਦਿਆਂ ਹੋਇਆ ਕਿਹਾ ਗਿਆ ਕਿ ਕਿ ਪੰਜਾਬ ਦੇਸ਼ ਵਿੱਚ ਉਹੀ ਸਥਾਨ ਰੱਖਦਾ ਹੈ ਜੋ ਸਥਾਨ ਇਸਾਈ ਭਾਈਚਾਰੇ ਲਈ ਬੈਠਕਨ ਸਿਟੀ, ਮੁਸਲਮਾਨ ਭਾਈਚਾਰੇ ਲਈ ਮੱਕਾ ਮਦੀਨਾ, ਹਿੰਦੂ ਭਾਈਚਾਰੇ ਲਈ ਕਾਸ਼ੀ ਬਨਾਰਸ। ਇਸੇ ਤਰ੍ਹਾਂ ਸਿੱਖ ਭਾਈਚਾਰੇ ਦਾ ਪ੍ਰਮੁੱਖ ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਮੁੱਖ ਸਥਾਨ ਹੈ। ਪੰਜਾਬ ਦੇ ਸੱਭਿਆਚਾਰ ਵਿੱਚ ਸਾਂਝੀਵਾਲਤਾ ਤੇ ਸਮਾਨਤਾ ਮੁੱਖ ਏਜੰਡਾ ਹੈ। ਪੰਜਾਬ ਦੀ ਸਰਕਾਰ ਬਾਰੇ ਚਰਚਾ ਕਰਦਿਆ ਸ ਗੜ੍ਹੀ ਵੱਲੋਂ ਉਹਨਾਂ ਨੂੰ ਦੱਸਿਆ ਕਿ ਪੰਜਾਬ ਵਿੱਚ ਸਿਹਤ, ਸਿੱਖਿਆ, ਰੁਜ਼ਗਾਰ ਦੇ ਮੁੱਦਿਆਂ ਦੇ ਉੱਤੇ ਚੋਣ ਲੜਕੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਸਰਕਾਰ ਬਣਾਈ ਹੈ ਜਿਸ ਦੇ ਰਾਸ਼ਟਰੀ ਮੁਖੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਨ। ਸਰਦਾਰ ਗੜੀ ਵੱਲੋਂ ਮੈਂਬਰ ਫਿਲ ਟਿਫਿਟ ਨੂੰ ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਥਾਵਾਂ ਦੀ ਯਾਤਰਾ ਕਰਨ ਦਾ ਸੱਦਾ ਦਿੱਤਾ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਆਪ ਜੀ ਨੂੰ ਪੰਜਾਬ ਦੇ ਸੱਭਿਆਚਾਰ ਧਰਮ ਅਤੇ ਰਾਜਨੀਤੀ ਦੀ ਸੰਪੂਰਨ ਜਾਣਕਾਰੀ ਆਪ ਜੀ ਦੀ ਯਾਤਰਾ ਦੌਰਾਨ ਮੁਹਈਆਂ ਕਰਾਉਂਦੇ ਹੋਏ ਪੰਜਾਬ ਦੇ ਨਾਲ ਆਰਥਿਕ ਤੇ ਵਪਾਰਿਕ ਸਾਂਝਾ ਨੂੰ ਹੋਰ ਗੂੜਾ ਕੀਤਾ ਜਾਵੇਗਾ। ਸ਼੍ਰੀ ਫਿਲ ਟੀਫੋਰਡ ਵਲੋਂ ਭਵਿੱਖ ਵਿੱਚ ਪੰਜਾਬ ਸਰਕਾਰ ਦੇ ਨਾਲ ਆਰਥਿਕ ਅਤੇ ਵਪਾਰਿਕ ਸਾਂਝਾ ਨੂੰ ਹੋਰ ਪੀਡਾ ਕਰਨ ਦੇ ਲਈ ਆਉਣ ਵਾਲੇ ਸਮੇਂ ਵਿੱਚ ਜੋ ਉਪਰਾਲੇ ਜਾਣ ਦਾ ਭਰੋਸਾ ਦਿੱਤਾ।