ਮਾਨਸਾ, 17 ਅਗਸਤ: (ਨਾਨਕ ਸਿੰਘ ਖੁਰਮੀ) ਅੱਜ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਮਾਨਸਾ ਦੀ ਮੀਟਿੰਗ ਬਲਾਕ ਪ੍ਰਧਾਨ ਜਗਤਾਰ ਸਿੰਘ ਸਹਾਰਨਾ ਦੀ ਪ੍ਰਧਾਨ ਗੀ ਹੇਠ ਹੋਈ I ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਵਿਸ਼ੇਸ ਸਿਰਕਤ ਕੀਤੀ I ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂਂ ਗੋਰਾ ਭੈਣੀ ,ਜਗਤਾਰ ਸਿੰਘ ਸਹਾਰਨਾ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ 24 ਅਗਸਤ ਦੀ ‘ਸਮਰਾਲਾ ਮਹਾਂ ਪੰਚਾਇਤ’ਵਿੱਚ ਵੱਡੀ ਗਿਣਤੀ ਵਰਕਰ ਪਹੁੰਚਣਗੇ,ਜਿਸਦੀ ਅੱਜ ਡਿਊਟੀ ਵੰਡ ਕਰਕੇ ਟਾਰਗੇਟ ਲਏ ਗਏ I ਉਨਾਂ ਕਿਹਾ ਕਿ ਪਿੰਡ ਭੈਣੀਬਾਘਾ ਵਿੱਚ ਬਣੇ ਕਣਕ ਦੇ ਗੁਦਾਮ ਵਿੱਚ ਲੱਗੀ ਸੁਸਰੀ ਰਿਹਾਇਸੀ ਇਲਾਕੇ ਦੇ ਵਸਨੀਕਾਂ ਦਾ ਜੀਣਾ ਹਰਾਮ ਕਰ ਰਹੀ ਹੈ,ਜਿਸ ਵੱਲ
ਸਰਕਾਰ ਦੀ ਬੇਧਿਆਨੀ ਹੈ I ਉਨਾਂ ਕਿਹਾ ਕਿ
ਵੇਅਰਹਾਊਸਾਂ ਵਿੱਚ ਕਣਕ ਨੂੰ ਸੁਸਰੀ ਲੱਗਣਾ ਸਿਰਫ਼ ਅਨਾਜ ਦੀ ਬਰਬਾਦੀ ਨਹੀਂ, ਸਗੋਂ ਇਹ ਲੋਕਾਂ ਦੇ ਹੱਕਾਂ ‘ਤੇ ਸਿੱਧਾ ਡਾਕਾ ਹੈ। ਜਦੋਂ ਕਿਸਾਨ ਖੇਤਾਂ ਵਿੱਚ ਖੂਨ–ਪਸੀਨਾ ਇੱਕ ਕਰਕੇ ਅਨਾਜ ਉਗਾਉਂਦੇ ਹਨ, ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਅਨਾਜ ਨੂੰ ਸੁਰੱਖਿਅਤ ਰੱਖੇ। ਪਰ ਅੱਜ ਹਕੀਕਤ ਇਹ ਹੈ ਕਿ ਬੇਧਿਆਨੀ ਤੇ ਭ੍ਰਿਸ਼ਟਚਾਰੀ ਕਾਰਨ ਕਣਕ ਵੇਅਰਹਾਊਸਾਂ ਵਿੱਚ ਸੜ ਰਹੀ ਹੈ ਅਤੇ ਸੁਸਰੀ ਲੱਗਕੇ ਇਲਾਕਿਆਂ ਵਿੱਚ ਬਿਮਾਰੀਆਂ ਫੈਲਾ ਰਹੀ ਹੈ I ਉਨਾਂ ਕਿਹਾ ਕਿ ਸੁਸਰੀ ਆਲੇ ਦੁਆਲੇ ਦੇ ਲੋਕਾਂ ਦੇ ਖਾਣੇ ,ਬਿਸਤਰਿਆਂ ਵਿਚ ਮਿਲਕੇ ਕੇ ਜਨਤਾ ਲਈ ਜਾਨ ਦਾ ਖੌਅ ਬਣ ਰਹੀ ਹੈ I
ਇਹ ਸਾਬਤ ਕਰਦਾ ਹੈ ਕਿ ਸਰਕਾਰ ਦੇ ਗੋਦਾਮ ਪ੍ਰਬੰਧਨ ਦੀ ਹਾਲਤ ਚਿੰਤਾਜਨਕ ਹੈ। ਇਕ ਪਾਸੇ ਲੋਕ ਭੁੱਖ–ਗਰੀਬੀ ਨਾਲ ਜੂਝ ਰਹੇ ਹਨ ਤੇ ਦੂਜੇ ਪਾਸੇ ਅਨਾਜ ਖਰਾਬ ਹੋ ਕੇ ਬੇਕਾਰ ਜਾ ਰਿਹਾ ਹੈ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਕਾਰਵਾਈ ਕਰਕੇ ਪੰਜਾਬ ਭਰ ਵਿੱਚ ਵੇਅਰਹਾਊਸਾਂ ਦੀ ਸੁਰੱਖਿਆ ਤੇ ਪ੍ਰਬੰਧਨ ਠੀਕ ਕੀਤਾ ਜਾਵੇ I ਸੁਸਰੀ ਨਾਲ ਨਸ਼ਟ ਹੋਈ ਕਣਕ ਲਈ ਜ਼ਿੰਮੇਵਾਰ ਅਧਿਕਾਰੀਆਂ ‘ਤੇ ਕਾਰਵਾਈ ਹੋਵੇ ਅਤੇ ਲੋਕਾਂ ਨੂੰ ਸਿਹਤਮੰਦ ਅਨਾਜ ਮਿਲਣਾ ਯਕੀਨੀ ਬਣਾਇਆ ਜਾਵੇ। ਜੇਕਰ ਇਹ ਹਾਲਾਤ ਨਹੀਂ ਸੁਧਰੇ ਤਾਂ ਲੋਕਾਂ ਦੀ ਆਵਾਜ਼ ਸੜਕਾਂ ‘ਤੇ ਗੂੰਜੇਗੀ I ਇਸ ਸਮੇਂ ਬਲਾਕ ਆਗੂ ਜਸਪਾਲ ਸਿੰਘ ਉੱਭਾ, ਰਣਜੀਤ ਸਿੰਘ ਤਾਮਕੋਟ,ਮੱਖਣ ਮਾਨ,ਲੱਖਾ ਸਿੰਘ ਭੈਣੀ,ਬਿੱਕਰ ਸਿੰਘ ਮੌਜੀਆ ਤੋਂ ਇਲਾਵਾ ਬਲਾਕ ਦੇ ਵਰਕਰ ਸਾਮਿਲ ਸਨ I