3 ਸਤੰਬਰ ਦੇ ਡਿਪਟੀ ਕਮਿਸਨਰ ਮਾਨਸਾ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਮੀਰਪੁਰ ਤੇ ਮਾਖੇਵਾਲਾ ਵਿੱਖੇ ਜਨਤਕ ਮੀਟਿੰਗਾ
ਮਾਨਸਾ, 30 ਅਗਸਤ (ਨਾਨਕ ਸਿੰਘ ਖੁਰਮੀ)
ਸਰਦੂਲਗੜ੍ਹ/ ਝੁਨੀਰ ਬਦਲਾਅ ਦੇ ਨਾਮ ਤੇ ਪੰਜਾਬੀਆ ਨੇ ਬੜੇ ਚਾਵਾ ਤੇ ਉਮੰਗਾ ਨਾਲ ਸੱਤਾ ਵਿੱਚ ਲਿਆਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਢੇ ਤਿੰਨ ਸਾਲਾ ਦੀ ਕਾਰਗੁਜਾਰੀ ਨੇ ਆਮ ਆਦਮੀ ਹੀ ਜਿਉਣਾ ਦੁੱਭਰ ਕਰ ਕੇ ਰੱਖ ਦਿੱਤਾ ਤੇ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾ ਨਕਲੀ ਇਨਕਲਾਬੀ ਨੂੰ ਸੱਤਾ ਬਾਹਰ ਦਾ ਰਸਤਾ ਦੇਖਾ ਕੇ ਸਜ਼ਾ ਦੇ ਸਕਣ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ 3 ਸਤੰਬਰ ਦੇ ਡਿਪਟੀ ਕਮਿਸਨਰ ਮਾਨਸਾ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਮੀਰਪੁਰ ਤੇ ਮਾਖੇਵਾਲਾ ਵਿੱਖੇ ਜਨਤਕ ਮੀਟਿੰਗਾ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਸਮੇ ਸਿਰ ਢੁੱਕਵੇ ਪ੍ਰਬੰਧ ਕਰ ਲਏ ਹੁੰਦੇ ਤਾ ਹੜ੍ਹਾ ਦਾ ਇਨਾ ਭਿਆਨਕ ਮੰਜਰ ਵੇਖਣਾ ਨਾਲ ਪੈਦਾ ਤੇ ਲੋਕਾ ਦੇ ਜਾਨ ਮਾਲ ਦੀ ਰਾਖੀ ਹੋ ਸਕਦੀ ਸੀ , ਪ੍ਰੰਤੂ ਮੋਤੀਆ ਵਾਲੀ ਸਰਕਾਰ ਚੁਟਕਲੇ ਸੁਣਾਉਣ ਤੇ ਲੋਕਾ ਦੀਆ ਜੇਬਾ ਕੱਟਣ ਵਿੱਚ ਮਸਰੂਫ ਰਹੀ ।
ਐਡਵੋਕੇਟ ਉੱਡਤ ਨੇ ਕਿਹਾ ਕਿ ਮਨਰੇਗਾ ਦੇ ਕੰਮਾ ਵਿੱਚ ਕਟੌਤੀ ਦੇ ਵਿਰੁੱਧ 3 ਸਤੰਬਰ ਦੇ ਪ੍ਰਦਰਸ਼ਨ ਵਿੱਚ ਮਜ਼ਦੂਰ ਪਰਿਵਾਰਾਂ ਸਮੇਤ ਕਾਫਲੇ ਬਣਾ ਕੇ ਪਹੁੰਚਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਗੁਰਪਿਆਰ ਸਿੰਘ ਫੱਤਾ, ਸੰਕਰ ਸਿੰਘ ਜਟਾਣਾ, ਮੱਘਰ ਸਿੰਘ ਮੀਰਪੁਰ, ਕਰਨੈਲ ਸਿੰਘ ਮਾਖਾ , ਭੋਲਾ ਸਿੰਘ ਮਾਖਾ, ਚੇਤ ਸਿੰਘ ਮਾਖਾ , ਗੁਰਪ੍ਰੀਤ ਸਿੰਘ ਮਾਖਾ , ਜੰਟਾ ਸਿੰਘ ਆਦਮਕੇ ਆਦਿ ਵੀ ਹਾਜਰ ਸਨ।