ਪੂਰੇ ਭਾਰਤ ਵਿੱਚ ਇਮੀਗੇ੍ਰਸ਼ਨ ਦੇ ਖੇਤਰ ਵਿੱਚ ਆਪਣਾ ਵੱਖਰਾ ਮੁਕਾਮ ਹਾਸਿਲ ਕਰਨ ਵਾਲੀ ਪੰਜਾਬ ਦੀ ਮਸ਼ਹੂਰ ਵੀਜ਼ਾ ਕੰਪਨੀ ਜ਼ੀ ਇਮੀਗ੍ਰੇਸ਼ਨ ਸਰਵਿਸਿਜ਼ ਨੇ ਨਵੇਂ ਉਪਰਾਲੇ ਤਹਿਤ ਬੀਤੇ ਦਿਨੀਂ ਮਿਤੀ 08 ਸਤੰਬਰ 2023 ਨੂੰ ਜ਼ੀ ਇਮੀਗ੍ਰੇਸ਼ਨ ਸਰਵਿਸਿਜ਼ ਦੀ ਸੰਗਰੂਰ ਬ੍ਰਾਂਚ ਵਿੱਖੇ “ਸਪਾਊਸ ਓਪਨ ਵਰਕ ਪਰਮਿਟ ਸੈਮੀਨਾਰ” ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ 80 ਤੋਂ ਵੱਧ ਐਪਲੀਕੇਂਟਸ ਨੇ ਭਾਗ ਲਿਆ ਅਤੇ ਮੌਕੇ ਤੇ ਹੀ ਉਹਨਾਂ ਦੇ ਕੈਨੇਡਾ ਵੀਜ਼ੇ ਅਪਲਾਈ ਕੀਤੇ ਗਏ। ਇਸ ਸੈਮੀਨਾਰ ਦੌਰਾਨ ਜ਼ੀ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਵਾਂਦਰ ਵੀ ਮੌਜੂਦ ਸਨ। ਉਹਨਾਂ ਨੇ ਵੀ ਆਏ ਹੋਏ ਐਪਲੀਕੇਂਟਸ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਮਨ ਵਿੱਚ ਜੋ ਵੀ ਸਵਾਲ ਸਨ ਉਹਨਾਂ ਦਾ ਹੱਲ ਦੱਸਿਆ। ਗੁਰਪ੍ਰੀਤ ਵਾਂਦਰ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਪਤੀ-ਪਤਨੀ ਦਾ ਇਕੱਠਿਆਂ ਕੈਨੇਡਾ ਜਾਣਾ ਅਸਾਨ ਹੋ ਗਿਆ ਹੈ।ਜਿੰਨਾਂ ਦੇ ਸਪਾਊਸ ਕੈਨੇਡਾ ਵਿੱਚ ਸਟੱਡੀ ਵੀਜ਼ਾ ਤੇ ਹਨ ਉਹਨਾਂ ਦਾ ਵੀ ਸਪਾਊਸ ਵੀਜ਼ਾ ਦਾ ਪ੍ਰੋਸੈਸਿੰਗ ਸਮਾਂ ਹੁਣ ਬਹੁਤ ਘੱਟ ਗਿਆ ਹੈ ਅਤੇ ਥੌੜੇ ਸਮੇ ਵਿੱਚ ਹੀ ਵੀਜ਼ੇ ਹਾਸਿਲ ਹੋ ਰਹੇ ਹਨ। ਜ਼ੀ ਇਮੀਗ੍ਰੇਸ਼ਨ ਸਰਵਿਸਿਜ਼ ਹੁਣ ਇਸੇ ਮੁੰਹਿਮ ਦੇ ਤਹਿਤ ਅਗਲਾ ਸਪਾਊਸ ਓਪਨ ਵਰਕ ਪਰਮਿਟ ਸੈਮੀਨਾਰ ਜ਼ੀ ਇਮੀਗ੍ਰੇਸ਼ਨ ਸਰਵਿਸਿਜ਼ ਦੇ ਕੋਟਕਪੁਰਾ ਬ੍ਰਾਂਚ (ਲਾਲ ਬੱਤੀ ਚੌਂਕ, ਗੁਰਦੁਆਰਾ ਬਜ਼ਾਰ, ਕੋਟਕਪੂਰਾ, ਪੰਜਾਬ) ਵਿਖੇ ਹੋਣ ਜਾ ਰਿਹਾ ਹੈ। ਰਜਿਸਟ੍ਰੇਸ਼ਨ ਲਈ ਤੁਸੀ ਜ਼ੀ ਇਮੀਗ੍ਰੇਸ਼ਨ ਸਰਵਿਸਿਜ਼ ਦੀ ਕਿਸੇ ਵੀ ਬ੍ਰਾਂਚ ਵਿੱਚ ਸੰਪਰਕ ਕਰ ਸਕਦੇ ਹੋ।