- ਟੈਕਸਾਂ, ਬਿਜਲੀ, ਡੀਜਲ, ਪੈਟਰੋਲ ਤੇ ਬੱਸ ਕਿਰਾਏ ਸਹਿਤ ਹੋਰ ਲਗਭਗ 3 ਹਜ਼ਾਰ ਕਰੋੜ ਰੁਪਏ ਟੈਕਸ ਪੰਜਾਬ ਦੀ ਜਨਤਾ ਸਿਰ ਭਾਰ ਖਿਆਫ਼ ਰੋਸ਼ ਪ੍ਰਦਰਸਨ
09 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸੀਪੀਆਈ ਐਮਐਲ ਲਿਬਰੇਸ਼ਨ ਪੰਜਾਬ ਵੱਲੋਂ ਬਾਬਾ ਬੂਝਾ ਸਿੰਘ ਭਵਨ ਤੋਂ ਲੈਕੇ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੱਕ ਰੋਸ਼ ਮਾਰਚ ਕਰਦੇ ਹੋਏ ਮਾਨ ਸਰਕਾਰ ਵੱਲੋਂ ਪੰਜਾਬ ਅੰਦਰ ਕੀਤੇ ਟੈਕਸਾਂ, ਬਿਜਲੀ, ਡੀਜਲ, ਪੈਟਰੋਲ ਅਤੇ ਬੱਸ ਕਿਰਾਏ ਸਹਿਤ ਹੋਰ ਲਗਭਗ 3ਹਜ਼ਾਰ ਕਰੋੜ ਰੁਪਏ ਟੈਕਸ ਪੰਜਾਬ ਦੀ ਜਨਤਾ ਸਿਰ ਭਾਰ ਖਿਆਫ਼ ਰੋਸ਼ ਪ੍ਰਦਰਸਨ ਕੀਤਾ।ਰੋਸ਼ ਪ੍ਰਦਰਸਨ ਕਰਨ ਪਿੱਛੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਮਾਨਸਾ ਕਾਰਜਕਾਰੀ ਸਕੱਤਰ ਕਾ ਵਿਜੈ ਕੁਮਾਰ ਭੀਖੀ ਅਤੇ ਮਾਨਸਾ ਸ਼ਹਿਰੀ ਬ੍ਰਾਂਚ ਸਕੱਤਰ ਕਾ ਸੁਰਿੰਦਰਪਾਲ ਸ਼ਰਮਾ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਜਿੰਨਾਂ ਵਾਅਦਿਆਂ ਕਰਕੇ ਸੱਤਾ ਵਿੱਚ ਆਈ ਸੀ ਅੱਜ ਮਾਨ ਸਰਕਾਰ ਓਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ ਪੰਜਾਬ ਵਿੱਚ ਬੇਰੁਜਗਾਰੀ, ਨਸ਼ਿਆਂ ਦੇ ਵਪਾਰ, ਮਾੜੀ ਕਾਨੂੰਨ ਵਿਵਸਥਾ ਦੇ ਨਾਲ ਨਾਲ ਝੂਠੇ ਅੰਕੜੇ ਪੇਸ਼ ਕਰਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਵਿੱਚ ਲੱਗੀ ਹੋਈ ਹੈ।ਜਿਸ ਤਰ੍ਹਾਂ ਕੇਂਦਰ ਵਿਚ ਫਾਸ਼ੀਵਾਦੀ ਮੋਦੀ ਸਰਕਾਰ ਦੇਸ਼ ਨੂੰ ਲੁੱਟ ਕੇ ਆਪਣੇ ਕਾਰਪੋਰੇਟ ਮਿੱਤਰਾਂ ਦੀਆਂ ਤਿਜੌਰੀਆਂ ਭਰ ਕੇ ਦੇਸ਼ ਨੂੰ ਭੁੱਖਮਰੀ, ਬੇਰੋਜ਼ਗਾਰੀ ਅਤੇ ਆਰਥਿਕ ਮੰਦਵਾੜੇ ਵੱਲ ਧੱਕ ਰਹੀ ਹੈ ਉਸੇ ਤਰ੍ਹਾਂ ਮਾਨ ਸਰਕਾਰ ਮੋਦੀ ਵਾਂਗ ਪੰਜਾਬ ਅੰਦਰ ਲੋਕਾਂ ਦੀਆਂ ਜੇਬਾਂ ਤੇ ਡਾਕੇ ਮਾਰਨ ਲੱਗ ਪਈ ਹੈ। ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਉੱਪਰ 3 ਹਜ਼ਾਰ ਕਰੋੜ ਦੇ ਲਗਭਗ ਵਾਧੂ ਟੈਕਸ ਦਾ ਭਾਰ ਪਾ ਦਿੱਤਾ ਹੈ ਜਿਸਦੇ ਖ਼ਿਲਾਫ਼ ਲਿਬਰੇਸ਼ਨ ਵੱਲੋਂ ਪੂਰੇ ਪੰਜਾਬ ਵਿੱਚ ਰੋਸ਼ ਪ੍ਰਦਰਸਨ ਕਰਦੇ ਹੋਏ ਟੈਕਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਇਸਦੀ ਲੜੀ ਵਜੋਂ ਮਾਨਸਾ ਵਿਖੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ।ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਕਾ ਜਸਵੀਰ ਕੌਰ ਨੱਤ ਅਤੇ ਨੌਜਵਾਨ ਸਭਾ ਆਗੂ ਗਗਨ ਸਿਰਸੀ ਵਾਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਹੇਠ ਚਲਾਈ ਜਾ ਰਹੀ ਮਾਨ ਸਰਕਾਰ ਨੇ 2023 ਵਿਚ ਵੀ ਓਲਡ ਪੈਂਨਸ਼ਨ ਸਕੀਮ ਲਾਗੂ ਕਰਨ ਲਈ ਡੀਜ਼ਲ ਪੈਟਰੋਲ ਅਤੇ ਬਿਜਲੀ ਬਿੱਲਾਂ ਵਿਚ ਵੀ ਵਾਧਾ ਕੀਤਾ ਸੀ।ਇਸ ਸਾਲ ਵਿੱਚ ਕੋਲੈਕਟਰ ਰੇਟਾਂ ਵਿੱਚ ਵਾਧਾ ਕਰਨ ਤੋਂ ਬਿਨਾਂ 87 ਕਰੋੜ ਦੇ ਕਰੀਬ ਗਰੀਨ ਟੈਕਸ ਲਾਇਆ ਗਿਆ ਹੈ,ਮਾਨ ਸਰਕਾਰ ਨੇ ਡੀਜ਼ਲ, ਪਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਤੋਂ ਬਿਨਾਂ ਬਸ ਕਰਾਇਆ ਵਿੱਚ 23 ਪੈਸੈ ਪ੍ਰਤੀ ਕਿਲੋਮੀਟਰ ਦਾ ਵਾਧਾ ਕਰਕੇ 180 ਕਰੋੜ ਰੁਪਏ ਦਾ ਵੱਖਰਾ ਬੋਝ ਪਾ ਦਿੱਤਾ ਹੈ।ਮਾਨ ਸਰਕਾਰ ਇਕ ਪਾਸੇ ਕਰਜ਼ਾ ਦਰ ਕਰਜਾ ਲੈ ਰਹੀ ਹੈ ਦੂਸਰੇ ਪਾਸੇ ਜਨਤਾ ਤੇ ਮੋਟੇ ਟੈਕਸ ਮੜ ਰਹੀ ਹੈ। ਇਹ ਸਾਰਾ ਪੈਸਾ ਲੋਕਾਂ ਦੀ ਭਲਾਈ ਤੇ ਖ਼ਰਚਣ ਦੀ ਬਜਾਏ ਸਰਕਾਰ ਦੀ ਇਸ਼ਤਿਹਾਰਬਾਜ਼ੀ, ਵੀ ਆਈ ਪੀ ਕਲਚਰ ਅਤੇ ਹੋਰ ਸਰਕਾਰੀ ਅਡੰਬਰਾਂ ਤੇ ਖਰਚਿਆਂ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਚੋਣਾਂ ਸਮੇਂ ਕੀਤੇ ਇਹ ਦਾਵੇ ਥੋਥੇ ਸਾਬਿਤ ਹੋਏ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਤੇ ਟੈਕਸ ਲਾਉਣ ਦੀ ਬਜਾਏ ਮਾਈਨਿੰਗ ਅਤੇ ਭਿਰਸ਼ਟਾਚਾਰ ਨੂੰ ਰੋਕ ਕੇ ਪੈਸਾ ਇਕੱਠਾ ਕਰਕੇ ਸਰਕਾਰ ਚਲਾਏਗੀ। ਜਦੋਂ ਕਿ ਮਾਈਨਿੰਗ ਮਾਫੀਆ ਦਾ ਧੰਦਾ ਅਤੇ ਭਿਰਸ਼ਟਾਚਾਰ ਪਹਿਲਾਂ ਤੋਂ ਵੀ ਕਈ ਗੁਣਾਂ ਵਧ ਚੁੱਕਾ ਹੈ। ਆਗੂਆਂ ਨੇ ਕਿਹਾ ਕਿ ਡੀਜ਼ਲ ਪੈਟਰੋਲ ਉਪਰ ਲਾਏ ਗਏ ਸੈਸ ਕਾਰਣ ਮਹਿੰਗਾਈ ਹੋਰ ਵਧੇਗੀ, ਖੇਤੀ ਲਾਗਤਾਂ ਵਿੱਚ ਹੋਰ ਵਾਧਾ ਹੋਵੇਗ।ਜਦੋਂ ਕਿ ਪਹਿਲਾਂ ਹੀ 45 ਰੁਪਏ ਕਿੱਲੋ ਆਟਾ ਅਤੇ ਆਮ ਦਾਲ ਵੀ 100 ਰੁਪਏ ਕਿਲੋ ਵਿਕ ਰਹੀ ਹੈ ਇਸਦੇ ਖ਼ਿਲਾਫ਼ ਸੀ ਪੀ ਆਈ ਐਮ ਐਲ ਲਿਬਰੇਸ਼ਨ 14 ਅਤੇ 16 ਸਤੰਬਰ ਨੂੰ ਸਰਦੂਲਗੜ੍ਹ ਅਤੇ ਮਾਨਸਾ ਹਲਕਾ ਵਿਧਾਇਕਾ ਦੇ ਦਫ਼ਤਰ ਅੱਗੇ ਆਪਣੀ ਹਮਖਿਆਲੀ ਖੱਬੀ ਪਾਰਟੀ ਆਰ ਐਮ ਪੀ ਆਈ ਨਾਲ ਮਿਲਕੇ ਰੋਸ ਪ੍ਰਦਰਸ਼ਨ ਕਰੇਗੀ।ਧਰਨੇ ਨੂੰ ਆਗੂ ਗੁਰਸੇਵਕ ਸਿੰਘ ਮਾਨ, ਕਾਮਰੇਡ ਕ੍ਰਿਸ਼ਨਾ ਕੌਰ , ਬਲਵਿੰਦਰ ਕੌਰ ਖਾਰਾ, ਕਾ ਪ੍ਰੋਸ਼ੋਤਮ ਕੁਮਾਰ, ਕਰਨੈਲ ਸਿੰਘ, ਰਕਸ਼ਾ ਰਾਣੀ,ਗੁਰਲਾਲ ਅਤਲਾ, ਹਰਨੇਕ ਸਿੰਘ,ਬਿੱਲੂ ਬੁਰਜ ਢਿੱਲਵਾਂ ਨੇ ਵੀ ਸੰਬੋਧਨ ਕੀਤਾ ।