ਮਾਨਸਾ 3 ਦਸੰਬਰ ( ਨਾਨਕ ਸਿੰਘ ਖੁਰਮੀ)-ਅੱਜ ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜੋਨ ਦੀ ਮੀਟਿੰਗ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪਰਧਾਨਗੀ ਹੇਠ ਹੋਈ,ਮੀਟਿੰਗ ਦੌਰਾਨ ਕਿਸਾਨਾਂ ਤੇ ਦਰਜ ਕੀਤੇ ਗਏ ਪਰਾਲੀ ਦੇ ਪਰਚੇ ਰੱਦ ਕਰਨ ,ਕਿਸਾਨਾਂ ਮਜਦੂਰਾਂ ਸਿਰ ਚੜਿਆਂ ਕਰਜ ਮੁਆਫ ਕਰਨ ਅਤੇ ਪੰਜਾਬ ਦੀ ਧਰਤੀ ਨੂੰ ਜਹਿਰੀਲਾ ਤੇ ਪਰਦੂਸਿਤ ਕਰ ਰਹੇ ਫੈਕਟਰੀਆਂ ਦੇ ਪਾਣੀ ਦੇ ਠੋਸ ਹੱਲ ਦੀ ਮੰਗ ਕੀਤੀ ਗਈ, ਆਗੂਆਂ ਕਿਹਾ ਕਿ ਖਨੌਰੀ ਤੇ ਸੰਭੂ ਬਾਰਡਰ ਅੰਦੋਲਨ ਕਰ ਰਹੇ ਕਿਸਾਨਾਂ ਉਪਰ ਤਸ਼ੱਦਦ ਢਾਉਣ ਦੀ ਬਜਾਏ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਵੱਲ ਧਿਆਨ ਦੇਵੇ,ਉਹਨਾਂ ਕਿਹਾ ਕਿ ਜੇਕਰ ਕੇਂਦਰ ਤੇ ਪੰਜਾਬ ਸਰਕਾਰ ਧੱਕੇ ਦਾ ਰੁੱਖ ਅਖਤਿਆਰ ਕਰੇਗੀ ਤਾਂ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਜਾਵੇਗਾ I ਇਸ ਸਮੇਂ ਸੂਬਾ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ,ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ, ਮੀਤ ਪ੍ਰਧਾਨ ਜਰਨੈਲ ਸਿੰਘ ਰੋੜਾਂਵਾਲਾ, ਖਜਾਨਚੀ ਗੁਰਜੰਟ ਸਿੰਘ ਮਾਨਸਾ,ਪਰੈੱਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ, ਸੂਬਾਈ ਆਗੂ ਜੱਗਾ ਸਿੰਘ ਬਦਰਾ,ਸਵਰਨ ਸਿੰਘ ਨਵਾਂਗਾਓਂ , ਲਖਵਿੰਦਰ ਸਿੰਘ ਹੋਤੀਪੁਰ,ਰਾਮਫਲ ਚੱਕ ਅਲੀਸੇਰ,ਲਖਵਿੰਦਰ ਸਿੰਘ ਸਰਾਵਾਂ,ਗੁਰਪ੍ਰੀਤ ਸਿੰਘ,ਗੁਰਜੀਤ ਸਿੰਘ ਬਠਿੰਡਾ,ਜੱਗਾ ਸਿੰਘ ਬਦਰਾ (ਬਰਨਾਲਾ),ਭੋਲਾ ਸਿੰਘ ਸਮਾਓਂ,ਜਸਵਿੰਦਰ ਸਿੰਘ ਲਾਡੀ ਲੁਧਿਆਣਾ,ਜੁਗਰਾਜ ਸਿੰਘ ਮਲੋਟ,ਇੰਦਰਜੀਤ ਸਿੰਘ ਅਸਪਾਲ,ਕਰਨੈਲ ਸਿੰਘ ਮਾਨਸਾ,ਗੁਰਜੀਤ ਸਿੰਘ ਜੈਤੋ,ਮੱਖਣ ਸਿੰਘ ਜੱਸੜ,ਗੁਰਮੇਲ ਸਿੰਘ,ਮਲਕੀਤ ਸਿੰਘ ਸੰਧੂ ਕਲਾਂ,ਬਹਾਦਰ ਸਿੰਘ,ਰਾਜ ਸਿੰਘ,ਬਿੱਕਰ ਸਿੰਘ,ਸੁਖਚਰਨ ਦਾਨੇਵਾਲੀਆ, ਰਾਜ ਸਿੰਘ,ਸੀਰਾ ਸਿੰਘ, ਨਿਧਾਨ ਸਿੰਘ ਬਦਰਾ,ਕਰਮਜੀਤ ਸਿੰਘ ਤਲਵੰਡੀ ਮੱਝੂ ਕੀ ਹਾਜਿਰ ਸਨ