01 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਅੱਜ ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜੋਨ ਦੀ ਮੀਟਿੰਗ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਬੂਝਾ ਸਿੰਘ ਭਵਨ ਵਿਖੇ ਹੋਈ I
ਮੀਟਿੰਗ ਦੌਰਾਨ ਚੰਡੀਗੜ੍ਹ ਰੈਲੀ,ਭਗਤ ਸਿੰਘ ਦੇ ਜਨਮ ਸਮੇਤ ਪਿਛਲੇ ਜੱਥੇਬੰਦਕ ਕਾਰਜਾਂ ਤੇ ਰਵਿਊ ਉਪਰੰਤ ਮਾਲਵਿੰਦਰ ਮਾਲੀ ਦੀ ਰਿਹਾਈ ਦੀ ਮੰਗ ਦੀ ਮੰਗ ਕੀਤੀ ਗਈ I ਸੂਬਾਈ ਆਗੂ ਰੁਲਦੂ ਸਿੰਘ ਮਾਨਸਾ, ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ,ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਤੋਂ ਡੀ ਏ ਪੀ ਦੀ ਮੰਗ ਤੇ ਪਰਾਲੀ ਦੇ ਪੁਖਤਾ ਸੁਚੱਜੇ ਪਰਬੰਧਾਂ ਅਤੇ ਝੋਨੇ ਦੀ ਸਮੇਂ ਸਿਰ ਖਰੀਦ ਦੀ ਮੰਗ ਕੀਤੀ I ਮੀਟਿੰਗ ਵਿੱਚ ਵੱਖ ਵੱਖ ਜਿਲਿਆਂ ਵਿੱਚ ਇਹਨਾਂ ਮੰਗਾਂ ਦਾ ਮੰਗ ਪੱਤਰ ਦੇਣ ਦਾ ਮਤਾ ਪਾਸ ਕੀਤਾ,ਜਿਸਦੀ ਤਾਰੀਖ ਮੌਕੇ ਤੇ ਉਲੀਕੀ ਜਾਵੇਗੀ I 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਸਹੀਦਾਂ ਦੀ ਯਾਦ ਵਿੱਚ ਰਾਤ ਨੂੰ ਮੋਮਬੱਤੀਆਂ ਬਾਲ ਕੇ ਸਰਧਾਂਜਲੀ ਅਰਪਿਤ ਕਰਨ ਦਾ ਮਤਾ ਪਾਸ ਕੀਤਾ ਗਿਆ I ਇਸ ਸਮੇਂ ਪਿੰਡ ਸਮਾਓ ਦੇ ਕਿਸਾਨ ਆਗੂ ਬਾਬਾ ਪਿਆਰਾ ਪੰਡਿਤ ਦੀ ਮੌਤ ਦੇ ਦੁੱਖ ਜਾਹਿਰ ਕਰਦਿਆਂ ਸੋਕ ਮਤਾ ਪਾਇਆ ਗਿਆ I ਮੀਟਿੰਗ ਦੌਰਾਨ ਜਰਨੈਲ ਸਿੰਘ ਰੋੜਾਂਵਾਲੀ,ਗੁਰਪਰੀਤ ਸਿੰਘ ਰਾਈਆ,ਸਵਰਨ ਸਿੰਘ ਨਵਾਂਗਾਓਂ,ਹਰਵਿੰਦਰ ਸਿੰਘ ਸੰਧੂ ਕਲਾਂ,ਰਣਜੀਤ ਸਿੰਘ ਰਾਏਕੋਟ,ਮਲਕੀਤ ਸਿੰਘ ਬਰਨਾਲਾ,ਭੋਲਾ ਸਿੰਘ ਸਮਾਓ,ਰਾਮਫਲ ਚੱਕ ਅਲੀਸੇਰ,ਸੁਖਚਰਨ ਦਾਨੇਵਾਲੀਆ, ਕਰਨੈਲ ਸਿੰਘ ਮਾਨਸਾ,ਬਿੱਕਰ ਸਿੰਘ,ਮੱਘਰ ਸਿੰਘ ਪੰਧੇਰ,ਬਲਵੀਰ ਰਾਈਆ,ਨਿਰਭੈ ਸਿੰਘ,ਅਮਰੀਕ ਸਿੰਘ,ਮਹਿਮਾ ਸਿੰਘ,ਕੁਲਦੀਪ ਸਿੰਘ,ਗੁਰਮੇਲ ਸਿੰਘ,ਦਰਸਨ ਮੰਘਾਣੀਆਂ ਹਾਜਿਰ ਸਨ।