15 ਜੁਲਾਈ (ਕੁਲਦੀਪ ਸਿੰਘ ਦੀਪ) ਜੋਧਪੁਰ ਪਾਖਰ: ਐੱਫ. ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ,ਜੋਧਪੁਰ ਪਾਖਰ (ਬਠਿੰਡਾ)ਦੀ ਸ਼੍ਰੀ ਗੁਰੂ ਅੰਗਦ ਦੇਵ ਜੀ ਲਾਇਬ੍ਰੇਰੀ ਵਿੱਚ ਦਿਨ ਐਤਵਾਰ ਨੂੰ ਪੰਜਾਬੀ ਸਾਹਿਤ ਸਭਾ ਜੋਧਪੁਰ ਪਾਖਰ (ਬਠਿੰਡਾ) ਦੇ ਪ੍ਰਧਾਨ ਦੀ ਚੋਣ ਸਬੰਧੀ ਇੱਕ ਅਹਿਮ ਮੀਟਿੰਗ ਰੱਖੀ ਗਈ l ਗਿਆਰਾਂ ਮੈਂਬਰੀ ਸਭਾ ਵਿੱਚ ਵੱਖ-ਵੱਖ ਅਹੁਦੇਦਾਰਾਂ ਨੂੰ ਅਹੁਦੇ ਦਿੱਤੇ ਗਏ ਜੋ ਕਰਮਵਾਰ ਇਸ ਤਰ੍ਹਾਂ ਹਨ :- ਸ. ਨਿਰਮਲ ਸਿੰਘ ਮਾਨ (ਪ੍ਰਧਾਨ), ਸ. ਜੋਰਾ ਸਿੰਘ (ਮੀਤ ਪ੍ਰਧਾਨ), ਹਰਬੰਸ ਸਿੰਘ (ਜਨਰਲ ਸਕੱਤਰ), ਸ. ਸੁਰਿੰਦਰ ਸਿੰਘ ਸਾਬੀ (ਮੁੱਖ ਬੁਲਾਰਾ, ਖਜਾਨਚੀ), ਸੁਖਵਿੰਦਰ ਸਿੰਘ ਸਹੋਤਾ (ਪ੍ਰਚਾਰਕ), ਸ. ਕਸ਼ਮੀਰ ਸਿੰਘ (ਸਲਾਹਕਾਰ) ਹਰਮਨ ਸਿੰਘ (ਮੀਡੀਆ ਸੰਚਾਲਕ), ਸ. ਕੁਲਦੀਪ ਸਿੰਘ ਦੀਪ (ਪ੍ਰੈੱਸ ਸਕੱਤਰ) ਕਾਰਜ਼ ਕਰਨੀ ਮੈਂਬਰ ਕੇਹਰ ਸਿੰਘ, ਰਾਜਦੀਪ ਸਿੰਘ, ਗੁਰਨੂਰ ਸਿੰਘ l ਇਸ ਮੌਕੇ ਸਭਾ ਦੀ ਸ਼ੁਰੂਆਤ ਕਰਦਿਆਂ ਕੁਲਦੀਪ ਸਿੰਘ ਦੀਪ ਜੀ ਨੇ ਸਮੂਹ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ, ਆਪਣੇ-ਆਪਣੇ ਅਹੁਦਿਆਂ ਨੂੰ ਤਨ ਦੇਹੀ ਦੇ ਨਾਲ ਨਿਭਾਉਣ ਦੇ ਲਈ ਸਬੋਧਨ ਕੀਤਾ ਅਤੇ ਵੱਧ ਤੋਂ ਵੱਧ ਪਿੰਡ ਦੇ ਬੱਚਿਆਂ, ਨੌਜਵਾਨਾਂ, ਨੂੰ ਇਸ ਸਭਾ ਦੇ ਵਿੱਚ ਸ਼ਾਮਿਲ ਕਰਨ ਦੀ ਅਪੀਲ ਕੀਤੀ ਅਤੇ ਇਸ ਉਪਰੰਤ ਇੱਕ ਕਵੀ ਦਰਬਾਰ ਵੀ ਰੱਖਿਆ ਗਿਆ ਅਤੇ ਸਭਾ ਦੇ ਵਿੱਚ ਮੌਜੂਦ ਬੱਚਿਆਂ ਅਤੇ ਬਾਕੀ ਲੇਖਕਾਂ ਨੇ ਕਵੀ ਦਰਬਾਰ ਸਜਾ ਕੇ ਰੰਗ ਬੰਨ੍ਹਿਆ ਅਤੇ ਕਵੀ ਦਰਬਾਰ ਦੀ ਸਮਾਪਤੀ ਉਪਰੰਤ ਸ. ਨਿਰਮਲ ਸਿੰਘ ਮਾਨ ਜੀ ਨੇ ਸਭ ਅਹੁਦੇਦਾਰਾਂ ਦਾ ਦਿਲ ਦੀਆਂ ਗਹਿਰਾਈਆ ਤੋਂ ਧੰਨਵਾਦ ਕਰਦਿਆਂ ਆਪਣੇ ਅਹੁਦੇ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣ, ਬੱਚਿਆਂ ਨੂੰ ਕਿਤਾਬਾਂ ਦੇ ਨਾਲ ਜੋੜਨ, ਅਤੇ ਆਸ-ਪਾਸ ਪਿੰਡਾਂ ਦੇ ਲੇਖਕਾਂ ਨੂੰ ਸਭਾ ਦੇ ਨਾਲ ਜੋੜਨ ਦਾ ਵਾਅਦਾ ਕੀਤਾ ਅਤੇ ਸਕੂਲ ਦੇ ਪ੍ਰਿੰਸੀਪਲ ਸ. ਦਵਿੰਦਰ ਸਿੰਘ ਜੀ ਵੱਲੋਂ ਜਿੱਥੇ ਸਭਾ ਦੇ ਸਮੂਹ ਅਹੁਦੇਦਾਰਾਂ ਮੁਬਾਰਕਬਾਦ ਦਿੱਤੀ ਓਥੇ ਹੀ ਆਪਣੇ ਸਕੂਲ ਵਿੱਚ ਸਾਹਿਤਕ ਸੰਮੇਲਨ ਦੇ ਸਭਾ ਵਾਸਤੇ ਸਦਾ ਖੁੱਲ੍ਹੇ ਦਰਵਾਜੇ ਰੱਖਣ ਦਾ ਵਾਅਦਾ ਕੀਤਾ l