19 ਮਈ (ਗਗਨਦੀਪ ਸਿੰਘ) ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖ਼ੇ ਸੇਵਾਦਾਰ (ਫਿਕਸ),ਸਫ਼ਾਈ ਸੇਵਕ (ਡੇਲੀਵੇਜਿਸ), ਸਕਿਉਰਿਟੀ ਗਾਰਡਸ (ਫਿਕਸ), ਕੁੱਕ, ਮਸਾਲਚੀ, ਲਿਫਟ ਮੈਨ, ਮਾਲੀਆਂ ਵਲੋਂ ਛੇਵੇਂ ਦਿਨ ਵੀ ਧਰਨਾ ਜ਼ਾਰੀ ਹੈ ਇਹਨਾਂ ਕਰਮਚਾਰੀਆਂ ਵਲੋਂ ਆਪਣੀ 5 ਸਾਲ ਦੀ ਸੇਵਾ ਪੂਰੀ ਹੋਣ ਤੇ ਰਜਿਸਟਰਾਰ ਸਾਹਿਬ ਕੋਲ ਪਿਛਲੇ 3 ਮਹੀਨੇ ਤੋਂ ਰੈਗੂਲਰ ਹੋਣ ਦੀ ਮੰਗ ਦਿੱਤੀ ਜਾ ਰਹੀ ਹੈ ਪਰ ਰਜਿਸਟਰਾਰ ਸਾਹਿਬ ਵੱਲੋਂ ਹੁਣ ਤੱਕ ਕੋਈ ਵੀ ਸੁਣਵਾਈ ਨਹੀਂ ਕਿੱਤੀ ਜਾ ਰਹੀ। ਜਿਸ ਦੇ ਰੋਸ ਵੱਜੋਂ ਕਰਮਚਾਰੀ ਸਾਥੀਆਂ ਵੱਲੋਂ ਮਿੱਤੀ 19-05-25 ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ ਸਾਥੀ ਜਗਤਾਰ ਸਿੰਘ,ਹੈਪੀ ਸਿੰਘ, ਲਖਵਿੰਦਰ ਸਿੰਘ ਪਹਿਲੇ ਦਿਨ ਲੜੀਵਾਰ ਭੁੱਖ ਹੜਤਾਲ ਤੇ ਬੈਠਾ ਦਿੱਤੇ ਗਏ ਜੇਕਰ ਭੁੱਖ ਹੜਤਾਲ ਤੇ ਬੈਠੇ ਸਾਥੀਆਂ ਦਾ ਕੋਈ ਨੁਕਸਾਨ ਹੁੰਦਾ ਹੈ ਉਸਦੀ ਜ਼ਿੰਮੇਵਾਰੀ ਰਜਿਸਟਰਾਰ ਸਾਹਿਬ ਦੀ ਹੋਵੇਗੀ ਜੇਕਰ ਇਹਨਾਂ ਦੀ ਜਾਇਜ਼ ਮੰਗ ਨੂੰ ਜਲਦੀ ਹੀ ਪੂਰਾ ਨਾ ਕੀਤਾ ਗਿਆ ਤਾਂ ਇਹਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਿੱਤਾ ਜਾਵੇਗਾ ਇਸ ਮੌਕੇ ਰਾਮ ਲਾਲ, ਅਜੇ ਅਰੋੜਾ, ਰਜੇਸ਼ ਗੱਗੂ ,ਸੰਦੀਪ ਕੁਮਾਰ, ਕੁਲਦੀਪ ਸਿੰਘ ,ਪੁਸ਼ਪਿੰਦਰ ਸਿੰਘ ,ਇਕਬਾਲ ਚੰਦ ,ਬਿਕਰਮਜੀਤ ਐੱਸ. ਪੀ.,ਗੁਰਤੇਜ ਸਿੰਘ ,ਜਤਿੰਦਰ ਕਾਲਾ,ਹੈਪੀ, ਸੁਰਜੀਤ ਬਠਿੰਡਾ, ਗੁਰਮੀਤ, ਅਮਨਦੀਪ, ਨੂਰਖੇਰੀਆਂ ਲੋਕੇਸ਼, ਜਥੇਬੰਦੀਆਂ ਦੇ ਸੀਨੀਅਰ ਆਗੂ ਅਤੇ ਬਾਹਰਲੇ ਸੈਂਟਰਾਂ ਤੋਂ ਵੀ ਕਰਮਚਾਰੀ ਮੌਜੂਦ ਸਨ।