ਜੈ ਭੀਮ ਸਾਥੀਓ, ਪੰਜਾਬੀ ਗਾਇਕ ਜੈ ਸਿੰਘ ਚੌਹਾਨ ਦਾ ਨਵਾਂ ਗਾਣਾ “ਬਾਬਾ ਸਾਹਿਬ ਨਾ ਆਉਂਦੇ ਦੁਨੀਆਂ ਤੇ” 13 ਅਪ੍ਰੈਲ ਨੂੰ ਸਤਸੰਗ ਲਾਈਵ ਟੀਵੀ ਤੇ ਆ ਚੁੱਕਾ ਹੈ, ਇਹ ਗਾਣਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਅਤੇ ਉਨ੍ਹਾਂ ਵਲੋਂ ਕੀਤੇ ਸੰਘਰਸ਼ ਨੂੰ ਸਮਰਪਿਤ ਹੈ। ਇਹ ਗਾਣੇ ਨੂੰ ਬੱਬੂ ਬਾਦਸ਼ਾਹਪੁਰੀ ਵਲੋਂ ਲਿਖਿਆ ਗਿਆ ਹੈ ਅਤੇ ਸੰਗੀਤ ਸ਼ਹਿਰਾਜ ਵਲੋਂ ਕੀਤਾ ਗਿਆ ਹੈ। ਇਸ ਗਾਣੇ ਨੂੰ ਕਰਵਾਉਣ ਵਿੱਚ ਆਲ ਇੰਡੀਆ ਐੱਸ ਸੀ/ਐੱਸ ਟੀ ਰੇਲਵੇ ਇੰਮ.ਐਸੋ. ਦੇ ਜੋਨਲ ਪ੍ਰਧਾਨ ਇੰਜ. ਜੀਤ ਸਿੰਘ, ਡਾ.ਬੀ.ਆਰ. ਅੰਬੇਡਕਰ ਸੋਸਾਇਟੀ ਆਰ ਸੀ ਐੱਫ ਕਪੂਰਥਲਾ ਦੇ ਪ੍ਰਧਾਨ ਕੇ.ਐਲ.ਜੱਸਲ ਸੈਕਟਰੀ ਧਰਮਪਾਲ ਪੈਂਥਰ ਅਤੇ ਬਾਬਾ ਸਾਹਿਬ ਯੂਨਿਟੀ ਕਲੱਬ ਪਿੰਡ ਆਰੀਆਂਵਾਲ ਦੇ ਸੰਚਾਲਕ ਇੰਜ. ਸੋਨੂੰ ਖੁਸ਼ ਅਤੇ ਟੀਮ ਦੇ ਸਾਥੀ ਸਾਵਨ,ਦਿਲਮੋਹਿਤ,ਦੀਪ ਗਿੱਲ,ਲਵਜੀਤ ਗਿੱਲ,ਪ੍ਰੀਤ ਗਿੱਲ ਆਦਿ ਦਾ ਸਾਥ ਰਿਹਾ।