ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਪੋਲਿੰਗ
ਮਾਨਸਾ, 17 ਜੁਲਾਈ :
ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਦੇ 19 ਵਾਰਡਾਂ ਲਈ ਪੰਚਾਂ ਦੀ 27 ਜੁਲਾਈ ਨੂੰ ਹੋਣ ਵਾਲੀ ਉਪ ਚੋਣ ਵਾਸਤੇ ਅੱਜ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਕੁੱਲ 23 ਉਮੀਦਵਾਰਾਂ ਵਲੋਂ ਆਪੋਂ-ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਆਈ.ਏ.ਐਸ. ਨੇ ਦਿੱਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਮਾਨਸਾ ਦੇ ਪਿੰਡ ਰਮਦਿੱਤੇਵਾਲਾ ਦੇ ਵਾਰਡ ਨੰਬਰ 09 ਵਿਚ 01 ਨਾਮਜ਼ਦਗੀ ਹੋਈ। ਬਲਾਕ ਬੁਢਲਾਡਾ ਦੇ ਪਿੰਡ ਰਾਮਪੁਰ ਮੰਡੇਰ ਦੇ ਵਾਰਡ ਨੰਬਰ 01 ‘ਚ 01 ਨਾਮਜ਼ਦਗੀ, ਅਕਬਰਪੁਰ ਖਡਾਲ ਦੇ ਵਾਰਡ ਨੰਬਰ 08 ਵਿਚ 02, ਫਰੀਦਕੇ ਦੇ ਵਾਰਡ ਨੰਬਰ 05 ਵਿਚ 01, ਹਸਨਪੁਰ ਦੇ ਵਾਰਡ ਨੰਬਰ 05 ਵਿਚ 02, ਗੋਰਖਨਾਥ ਦੇ ਵਾਰਡ ਨੰਬਰ 06 ਵਿਚ 01 ਅਤੇ ਸਿਰਸੀਵਾਲਾ ਦੇ ਵਾਰਡ ਨੰਬਰ 02 ਵਿਚ 02 ਨਾਮਜ਼ਦਗੀਆਂ ਹੋਈਆਂ।
ਬਲਾਕ ਝੁਨੀਰ ਦੇ ਪਿੰਡ ਮਾਖੇਵਾਲਾ ਵਿਚ 03 ਅਤੇ ਰਾਮਾਨੰਦੀ ਵਿਖੇ 01 ਨਾਮਜ਼ਦਗੀ ਹੋਈ। ਬਲਾਕ ਸਰਦੂਲਗੜ੍ਹ ਦੇ ਪਿੰਡ ਭਗਵਾਨਪੁਰ ਹੀਂਗਣਾ ਦੇ ਵਾਰਡ ਨੰਬਰ 04 ਵਿਚ 01, ਚੂਹੜੀਆਂ ਦੇ ਵਾਰਡ ਨੰਬਰ 04 ਵਿਚ 01, ਝੰਡਾ ਕਲਾਂ ਦੇ ਵਾਰਡ ਨੰਬਰ 03 ਵਿਚ 01 ਅਤੇ ਵਾਰਡ ਨੰਬਰ 07 ਵਿਚ 01, ਕਰੰਡੀ ਦੇ ਵਾਰਡ ਨੰਬਰ 05 ਵਿਚ 01 ਅਤੇ ਵਾਰਡ ਨੰਬਰ 08 ਵਿਚ 01, ਕੋਠੇ ਜਟਾਣਾਂ ਕਲਾਂ ਦੇ ਵਾਰਡ ਨੰਬਰ 02 ਵਿਚ 01 ਅਤੇ ਪਿੰਡ ਨਾਹਰਾਂ ਦੇ ਵਾਰਡ ਨੰਬਰ 03 ਵਿਚ 02 ਨਾਮਜ਼ਦਗੀਆਂ ਹੋਈਆਂ।
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਉਪ ਚੋਣਾਂ ਲਈ ਜਮ੍ਹਾਂ ਕਰਵਾਏ ਨਾਮਜ਼ਦਗੀ ਪੱਤਰਾਂ ਦੀ 18 ਜੁਲਾਈ ਨੂੰ ਪੜਤਾਲ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ 19 ਜੁਲਾਈ ਨੂੰ ਜਮ੍ਹਾਂ ਕਰਵਾਏ ਹੋਏ ਨਾਮਜ਼ਦਗੀ ਪੱਤਰ ਵਾਪਿਸ ਲਏ ਜਾ ਸਕਦੇ ਹਨ ਅਤੇ 27 ਜੁਲਾਈ ਨੂੰ ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ।