28 ਮਾਰਚ (ਕਰਨ ਭੀਖੀ) ਮਾਨਸਾ: ਅੱਜ ਮਿਤੀ 28-03-2024 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬਰਨ (ਮਾਨਸਾ) ਵਿਖੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਪੰਜਾਬ ਦੀਆਂ ਹਿਦਾਇਤਾਂ ਅਨੁਸਾਰ ਮਾਪੇ ਅਧਿਆਪਕ ਮਿਲਣੀ, ਪ੍ਰੀ -ਪ੍ਰਾਇਮਰੀ ਗ੍ਰੈਜੂਏਸ਼ਨ ਸੈਰੇਮਨੀ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮਾਰੋਹ ਦੀ ਸ਼ੁਰੂਆਤ ਅਧਿਆਪਕਾ ਸ੍ਰੀਮਤੀ ਸੰਦੀਪ ਕੌਰ ਬਰਨ ਦੇ ਜੀ ਆਇਆਂ ਨੂੰ ਸੰਬੋਧਨ ਕਰਦਿਆਂ ਹੋਈ । ਇਸ ਸਮਾਰੋਹ ਵਿੱਚ ਸਰਦਾਰ ਗੁਰਮੀਤ ਸਿੰਘ ਚੇਅਰਮੈਨ, ਸਰਦਾਰ ਰਾਮ ਸਿੰਘ ਬਰਨ, ਸ੍ਰੀ ਅਰਸ਼ਦੀਪ ਸਿੰਘ, ਸਰਦਾਰ ਨਵਦੀਪ ਸਿੰਘ ਬਰਨ, ਸ੍ਰੀ ਤੇਜਾ ਸਿੰਘ,ਸ੍ਰੀ ਬਿੱਕਰ ਸਿੰਘ,ਸ੍ਰੀ ਜਗਸੀਰ ਸਿੰਘ ਆਦਮਕੇ ਸਕੂਲ ਮੁੱਖੀ, ਸ੍ਰੀਮਤੀ ਕਰਮਜੀਤ ਕੌਰ ਆਦਮਕੇ, ਸ੍ਰੀਮਤੀ ਸੰਦੀਪ ਕੌਰ ਬਰਨ ਅਧਿਆਪਕਾ, ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਪਰਮਜੀਤ ਕੌਰ ਮਿਡ ਡੇ ਮੀਲ ਕੁੱਕ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ। ਇਸ ਮੌਕੇ ਬੱਚਿਆਂ ਵੱਲੋਂ ਗੀਤ,ਗਿੱਧਾ, ਭੰਗੜਾ, ਕਵਿਤਾਵਾਂ, ਡਾਂਸ ਪੇਸ਼ ਕੀਤਾ ਗਿਆ । ਸਲਾਨਾ ਪ੍ਰੀਖਿਆ ਵਿੱਚੋ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁੱਖੀ ਸ੍ਰੀ ਜਗਸੀਰ ਸਿੰਘ ਆਦਮਕੇ ਨੇ ਸਲਾਨਾ ਪ੍ਰੀਖਿਆ ਵਿੱਚੋਂ ਅੱਵਲ ਰਹਿਣ ਵਾਲੇ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਨੂੰ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ, ਸਕੂਲ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ,ਨਵੇਂ ਦਾਖਲਿਆਂ ਸੰਬੰਧੀ ਪ੍ਰੇਰਿਤ ਕਰਦੇ ਹੋਏ ਧੰਨਵਾਦ ਕੀਤਾ ।