25 ਅਕਤੂਬਰ (ਭੁਪਿੰਦਰ ਸਿੰਘ ਤੱਗੜ) ਬਠਿੰਡਾ: ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬ ਗੜ੍ਹ ਵਿਖੇ ਇੰਚਾਰਜ ਪ੍ਰਿੰਸੀਪਲ ਸ਼੍ਰੀ ਹਰਮੰਦਰ ਸਿੰਘ ਦੀ ਅਗਵਾਈ ਹੇਠ ਅਤੇ ਸਮੂਹ ਸਟਾਫ਼ ਦੇ ਪ੍ਰਬੰਧਾਂ ਅਧੀਨ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਵਿਸ਼ੇਸ ਤੌਰ ਤੇ ਸ਼੍ਰੀ ਲਖ਼ਪ੍ਰੀਤ ਸਿੰਘ ਸਰਪੰਚ ਗੁਲਾਬ ਗੜ੍ਹ ਤੇ ਸਮੂਹ ਪੰਚਾਇਤ ਮੈਂਬਰ, ਐਸ.ਐਮ.ਸੀ ਮੈਂਬਰਜ, ਸ਼੍ਰੀ ਭੋਲਾ ਸਿੰਘ ਤੇ ਨਗਰ ਨਿਵਾਸੀ ਹਾਜ਼ਰ ਹੋਏ।ਜਿਸ ਵਿੱਚ ਵਿੱਦਿਆਰਥੀਆਂ ਅਤੇ ਮਾਪਿਆਂ ਨੂੰ ਸਤੰਬਰ ਟੈਸਟਾਂ ਬਾਰੇ, ਵਿੱਦਿਆਰਥੀਆਂ ਦੇ ਸਰਵਪੱਖੀ ਵਿਕਾਸ ਬਾਰੇ, ਸਰਕਾਰ ਅਤੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ, ਵਿੱਦਿਅਕ ਤੇ ਕਿੱਤਾਮੁਖੀ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਜਿਸ ਵਿੱਚ ਸਮੂਹ ਸਟਾਫ਼ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਸਕੂਲ ਵਿਖੇ ਵਿਸ਼ੇਸ ਖਿੱਚ ਦਾ ਕੇਂਦਰ ਸੇਲਫ਼ੀ ਪੁਆਇੰਟ ਤੇ ਮਾਡਲ ਪ੍ਰਦਰਸ਼ਨੀ ਰਹੇ। ਮਾਪਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਸੰਖੇਪ ਸਮਾਗ਼ਮ ਦੌਰਾਨ ਇੰਚਾਰਜ਼ ਪ੍ਰਿੰਸੀਪਲ ਸ਼੍ਰੀ ਹਰਮੰਦਰ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ, ਮਿਲਣ ਵਾਲ਼ੀਆਂ ਸਹੂਲਤਾਂ ਤੇ ਵੱਧ ਤੋਂ ਵੱਧ ਦਾਖ਼ਲੇ ਕਰਵਾਉਣ ਸਬੰਧੀ ਪ੍ਰੇਰਿਤ ਕੀਤਾ।