ਨਵੇਂ ਸੈਸ਼ਨ ਅਤੇ ਨਵੇਂ ਉਸਾਰੇ ਕਮਰਿਆਂ ਦੀ ਖੁਸ਼ੀ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਏ ਗਏ
03 ਅਪ੍ਰੈਲ (ਗਗਨਦੀਪ ਸਿੰਘ) ਫੂਲ ਟਾਊਨ: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫੂਲ ਟਾਊਨ (ਲੜਕੇ) ਬਠਿੰਡਾ ਵਿਖੇ ਪ੍ਰੀ ਪ੍ਰਾਇਮਰੀ ਬੱਚਿਆਂ ਦੀ ਗਰੁਜੂਏਸ਼ਨ ਸੈਰੇਮਨੀ ਅਤੇ ਪ੍ਰਾਇਮਰੀ ਬੱਚਿਆਂ ਦਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸ਼ਮੂਲੀਅਤ ਕਰ ਪਤਵੰਤੇ ਸੱਜਣਾ ਅਤੇ ਬੱਚਿਆਂ ਦੇ ਮਾਪਿਆਂ ਨੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਪਿਛਲੇ ਸਮੇਂ ਦੌਰਾਨ ਦਾਨੀ ਸੱਜਣਾ ਵੱਲੋਂ ਪਾਏ ਗਏ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ। ਬੱਚਿਆਂ ਦੀ ਸਲਾਨਾ ਕਾਰਗੁਜਾਰੀ ਨੂੰ ਮੁੱਖ ਰੱਖਦੇ ਹੋਏ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਬੱਚਿਆਂ ਨੇ ਆਪਣੀ ਕਲਾ ਦੇ ਜੌਹਰ ਜਿਵੇਂ: ਸਵਾਗਤ ਗੀਤ, ਕੋਰਿਓਗ੍ਰਾਫੀ, ਡਾਂਸ, ਭੰਗੜਾ, ਨਾਟਕ ਅਤੇ ਗਿੱਧਾ ਆਦਿ ਵਿਖਾਉਂਦੇ ਹੋਏ ਮਾਪਿਆਂ, ਪਤਵੰਤਿਆਂ ਅਤੇ ਅਤੇ ਹੋਏ ਮਹਿਮਾਨਾਂ ਦਾ ਦਿਲ ਜਿੱਤਿਆ। ਸਕੂਲ ਸਟਾਫ ਤੇ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਸ. ਗੁਰਪ੍ਰੀਤ ਸਿੰਘ (ਬੀ.ਪੀ.ਓ. ਅਫ਼ਸਰ) ਰਾਮਪੁਰਾ, ਰਿਟਾ. ਮਾ. ਝੰਡਾ ਸਿੰਘ, ਰਿਟਾ. ਮਾ. ਜਗਰੂਪ ਸਿੰਘ, ਸ਼੍ਰੀਮਤੀ ਰਵਿੰਦਰ ਕੌਰ (ਇੰਚਾਰਜ ਸ. ਸ. ਸ. ਸਕੂਲ ਫੂਲ ਲੜਕੇ), ਮੈਨੇਜਮੈਂਟ ਕਮੇਟੀ ਮੰਦਰ ਸਿੱਧ ਬੀਬੀ ਪਾਰੋ ਫੂਲ ਟਾਊਨ ਅਤੇ ਸ. ਕਰਨੈਲ ਸਿੰਘ ਮਾਨ (ਮਿਉਂਸੀਪਲ ਕੌਂਸਲਰ), ਸ੍ਰੀਮਤੀ ਪਰਵਿੰਦਰ ਕੌਰ (ਮਿਉਂਸੀਪਲ ਕੌਂਸਲਰ) ਸੁਪਤਨੀ ਸ. ਜਗਦੀਪ ਸਿੰਘ, ਪੱਤਰਕਾਰ ਮੱਖਣ ਸਿੰਘ ਬੁੱਟਰ (ਅਦਾਰਾ ਲੋਕ ਭਲਾਈ ਦਾ ਸੁਨੇਹਾ) ਆਦਿ ਦਾ ਵਿਸ਼ੇਸ਼ ਸਨਮਾਨ ਤੇ ਧੰਨਵਾਦ ਕੀਤਾ ਗਿਆ। ਸਮਾਗਮ ਤੋਂ ਅਗਲੇ ਦਿਨ ਨਵੇਂ ਸੈਸ਼ਨ ਦੀ ਸ਼ੁਰੂਆਤ ਅਤੇ ਨਵੇਂ ਕਮਰਿਆਂ ਦੀ ਉਸਾਰੀ ਦੇ ਸ਼ੁਭ ਮਹੂਰਤ ਨੂੰ ਮੁੱਖ ਰੱਖਦੇ ਹੋਏ ਸਕੂਲ ਸਟਾਫ ਤੇ ਮੈਨੇਜਮੈਂਟ ਕਮੇਟੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਏ ਗਏ। ਅੰਤਿਮ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।