ਨਾਨਕ ਸਿੰਘ ਖੁਰਮੀ
ਮਾਨਸਾ, 25 – ਮਾਨਸਾ ਪੁਲਿਸ ਨੇ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਤੇ ਸ਼ਾਇਰ ਹਰਮਨਜੀਤ ਸਿੰਘ ਵਾਸੀ ਖਿਆਲਾ ਨੂੰ ਫਿਰੌਤੀ ਲਈ ਧਮਕੀ ਦੇਣ ਦੇ ਦੋਸ਼ ’ਚ ਉਸ ਦੇ ਸਾਥੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਰਚਿਤ ਕਾਵਿ ਪੁਸਤਕ ‘ਰਾਣੀ ਤੱਤ’ ਦੇ ਲੇਖਕ ਹਰਮਨਜੀਤ ‘ਵੇ ਤੂੰ ਲੌਂਗ ਮੈਂ ਲਾਚੀ’ ਗੀਤ ਨਾਲ ਮਸ਼ਹੂਰ ਹੋਇਆ ਸੀ ਅਤੇ ਉਸ ਦੇ ਦਰਜ਼ਨਾਂ ਗੀਤ ਪੰਜਾਬੀ ਦੇ ਵੱਡੇ ਗਾਇਕ ਗਾ ਚੁੱਕੇ ਹਨ। ਪਿਛਲੇ ਦਿਨੀਂ ਹਰਮਨਜੀਤ ਦੇ ਘਰ ਇਕ ਪੱਤਰ ਭੇਜਿਆ ਗਿਆ, ਜਿਸ ਵਿਚ 5 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਪੁਲਿਸ ਨੇ ਗੀਤਕਾਰ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰਕੇ ਅਧਿਆਪਕ ਜਗਸੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।