ਪਿਛਲੇ ਦਿਨੀ ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਸੰਸਥਾਪਕ ਰਮਨਦੀਪ ਕੌਰ ਰੰਮੀ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ ਸੁਖ਼ਨ ਸਾਂਝ ਤਹਿਤ ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸ਼ਖ਼ਸੀਅਤ ਪ੍ਰਸਿੱਧ ਸ਼ਾਇਰ ਤ੍ਰੈਲੋਚਨ ਲੋਚੀ ਜੀ ਨਾਲ ਜ਼ੂਮ ਐਪ ਤੇ ਆਨਲਾਈਨ ਵਿਸ਼ੇਸ਼ ਮੁਲਾਕਾਤ ਕੀਤੀ ਗਈ,ਜਿਸ ਵਿੱਚ ਮੇਜ਼ਬਾਨ ਅਮਨਬੀਰ ਸਿੰਘ ਧਾਮੀ ਵੱਲੋਂ ਸਾਹਿਤਕ ਖੇਤਰ ਸਬੰਧੀ ਕੁਝ ਸਵਾਲ ਪੁੱਛੇ ਗਏ!ਪੰਜਾਬੀ ਮਾਂ ਬੋਲੀ ਦੀ ਸਥਿਤੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਲੋਚੀ ਜੀ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਸਾਨੂੰ ਘਰ ਤੋਂ ਹੀ ਸ਼ੁਰੂਆਤ ਕਰਨੀ ਪਵੇਗੀ। ਤਾਂ ਬੱਚਾ ਜਰੂਰ ਪੰਜਾਬੀ ਬੋਲਣੀ ਸਿੱਖੇਗਾ! ਇਸ ਮੁਲਾਕਾਤ ਦੌਰਾਨ ਤ੍ਰੈਲੋਚਨ ਲੋਚੀ ਜੀ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਵੀ ਪਾਈ! ਇਸ ਪ੍ਰੋਗਰਾਮ ਵਿੱਚ ਬਲਿਹਾਰ ਲੇਲ੍ਹ ਅਮਰੀਕਾ, ਹਰਮੀਤ ਕੌਰ ਮੀਤ ਗੁਰਦਾਸਪੁਰ,ਕੁਲਵੰਤ ਕੋਰ ਢਿੱਲੋ, ਮਨਦੀਪ ਕੌਰ ਭਦੌੜ ਦਾ ਵਿਸ਼ੇਸ਼ ਯੋਗਦਾਨ ਰਿਹਾ।