ਮਾਨਸਾ 10 ਜੂਨ (ਨਾਨਕ ਸਿੰਘ ਖੁਰਮੀ) ਮਾਨਸਾ ਭਗਵਾਨ ਸ੍ਰੀ ਪਰਸੂਰਾਮ ਗਊਸਾਲਾ ਲੱਲੂਆਣਾ ਰੋਡ ਮਾਨਸਾ ਵੱਲੋ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਦੂਸਰੇ ਦਿਨ ਦੀ ਬਿਆਸ ਪੂਜਾ ਦੀ ਰਸਮ ਮੁਨੀਸ ਕੁਮਾਰ ਤੇ ਮੁਕੇਸ਼ ਕੁਮਾਰ ਤੇ ਜੋਤੀ ਪ੍ਰਚੰਡ ਦੀ ਰਸਮ ਸੰਦੀਪ ਕੁਮਾਰ ਗਰਗ ਨੇ ਆਪਣੇ ਪਰਿਵਾਰ ਸਮੇਤ ਕੀਤੀ। ਇਸ ਮੌਕੇ ਕਥਾ ਵਾਚਕ ਸਾਧਵੀ ਨਿਸ਼ਕੰਪ ਚੇਤਨਾ ਗਿਰੀ ਜੀ ਮਹਾਰਾਜ ਨੇ ਪ੍ਰਵਚਨ ਦੌਰਾਨ ਕਿਹਾ ਕਿ ਜੇਕਰ ਮਨੁੱਖ ਨੇ ਦੁਖਾਂ ਤੋ ਛੁਟਕਾਰਾ ਪਾਉਣਾ ਹੈ, ਤਾਂ ਆਪਣੇ ਜੀਵਨ ਚ ਭਾਗਵਤ ਕਥਾ ਨੂੰ ਧਾਰਨ ਕਰ ਲਵੋ,ਦੁੱਖ ਤੁਹਾਡੇ ਨਜਦੀਕ ਵੀ ਨਹੀ ਆਉਣਗੇ ।ਇਨਸਾਨ ਅੱਜ ਸੰਸਾਰਿਕ ਮੋਹ ਮਾਇਆ ਵਿਚ ਫਸਿਆ ਹੋਇਆ ਹੈ ।ਜਦੋ ਤਕ ਇਨਸਾਨ ਨੂੰ ਗਿਆਨ ਨਹੀ ਹੁੰਦਾ ਉਸਨੂੰ ਸੰਸਾਰਿਕ ਵਾਸਨਾਵਾਂ ਤੋਂ ਮੁਕਤੀ ਨਹੀ ਮਿਲ ਸਕਦੀ । ਭਗਤੀ ਹੀ ਮਨੁੱਖੀ ਜੀਵਨ ਦਾ ਆਧਾਰ ਹੈ। ਵਾਸਨਾਵਾ ਦੇ ਮੋਹ ਨਾਲ ਇਨਸਾਨ ਨੂੰ ਨਰਕ ਦੀ ਪ੍ਰਾਪਤੀ ਹੁੰਦੀ ਹੈ,ਈਸ਼ਵਰ ਦੀ ਪ੍ਰਾਪਤੀ ਨਾਲ ਜੀਵ ਨੂੰ ਈਸ਼ਵਰ ਪ੍ਰਤੀ ਜਿਗਿਆਸੂ ਬਣਨਾ ਪਵੇਗਾ,ਉਨਾਂ ਅੱਗੇ ਕਿਹਾ ਕਿ ਜੇਕਰ ਪ੍ਰਭੂ ਨੂੰ ਮਨ ਵਿਚ ਸਥਾਨ ਦੇਣਾ ਹੈ ਤਾ ਮਨ ਨੂੰ ਪਵਿੱਤਰ ਕਰੋ ਕਿਉੋਕਿ ਪ੍ਰਭੂ ਪਵਿੱਤਰ ਆਸਨ ਤੇ ਹੀ ਨਿਵਾਸ ਕਰਦੇ ਹਨ ਤੇ ਉਨਾ ਕਿਹਾ ਕਿ ਕੇਵਲ ਸਤਿਸੰਗ ਵਿਚ ਆਉੇਣ ਨਾਲ ਹੀ ਕੰਮ ਖਤਮ ਨਹੀ ਹੋ ਜਾਦਾ ਕਿਉਕਿ ਸਤਿੰਸਗ ਵਿਚ ਜਿਹੋ ਜਿਹਾ ਮਨ ਲੈਕੇ ਅਸੀ ਬੈਠਾਗੇ ਉਸੇ ਤਰਾ ਹੀ ਫਲ ਸਾਨੂੰ ਪ੍ਰਭੂ ਦੇਣਗੇ।ਸਟੇਜ ਸਕੱਤਰ ਦੀ ਜਿੰਮੇਵਾਰੀ ਬਿੰਦਰਪਾਲ ਗਰਗ ਨੇ ਨਿਭਾਈ ।ਇਸ ਮੌਕੇ ਉਨਾਂ ਨਾਲ ਭਜਨ ਮੰਡਲੀ ਨੇ ਸੁੰਦਰ ਸੁੰਦਰ ਭਜਨਾ ਰਾਂਹੀ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਠੰਡੇ ਪਾਣੀ ਦੀ ਸੇਵਾ ਧਾਮ ਬ੍ਰਿੰਦਾਵਨ ਸੇਵਾ ਸੰਮਤੀ ਵੱਲੋ ਕੀਤੀ ਗਈ। ਇਸ ਮੌਕੇ ਰਾਜੀਵ ਮਾਨਾ ਵਾਲੇ ਨੇ ਦੱਸਿਆ ਕਿ ਇਹ ਕਥਾ ਰੋਜਾਨਾ 3.30 ਤੋ 6.30 ਵਜੇ ਤੱਕ ਹੋਵੇਗੀ। ਸੰਮਤੀ ਵੱਲੋ ਆਏ ਹੋਏ ਮਹਿਮਾਨਾਂ ਨੁੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੈਸ਼ੌ ਰਾਮ ਸਿੰਗਲਾ,ਪ੍ਰੇਮ ਸੋਨੀ, ਭੂਸ਼ਣ ਕੁਮਾਰ,ਨਰਿੰਦਰ ਜੋਗਾ, ਰਾਕੇਸ਼ ਬਿੱਟੂ , ਚੁੰਨੀ ਭੰਮਾ, ਰਾਕੇਸ਼ ਮਿੱਤਲ ,ਉਦੇਸ਼ ਸ਼ਰਮਾ ,ਜਗਦੀਸ ਰਾਏ ,ਸੁਭਾਸ ਚੰਦ ,ਉਮੇਸ ਸ਼ਰਮਾ ,ਪੁਨੀਤ ਗਰਗ ,ਇੰਜ ਰਾਜ ਕੁਮਾਰ ,ਬੇਅੰਤ ਸਿੰਘ,ਅਮਰ ਪੀ ਪੀ , ਸ਼ਾਮ ਲਾਲ ਹਾਜਰ ਸਨ ।ਅਖੀਰ ਵਿੱਚ ਆਰਤੀ ਕਰਕੇ ਭਗਤਾਂ ਵਿੱਚ ਪ੍ਰਸ਼ਾਦ ਵੰਡਿਆ ਗਿਆ ।ਇਸ ਮੋਕੇ ਭਾਰੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜਰ ਸਨ ।