ਮਾਨਸਾ, 11ਸਤੰਬਰ (ਨਾਨਕ ਸਿੰਘ ਖੁਰਮੀ)
ਪੰਜਾਬ ਨੂੰ ਹੜ੍ਹਾਂ ਦੀ ਵੱਡੀ ਮਾਰ ਪਈ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਹੋਏ ਨੁਕਸਾਨ ਦਾ ਦਰਦ ਮਹਿਸੂਸ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਨੇ ਆਪਣੀ ਫੇਰੀ ਦੌਰਾਨ ਹੜ੍ਹਾਂ ਦਾ ਹਾਲ ਦੇਖਦਿਆਂ ਹੀ ਤੁਰੰਤ ਪੰਜਾਬ ਲਈ 1600 ਕਰੋੜ ਰੁਪਏ ਦੀ ਮੁਆਵਜ਼ੇ ਦੀ ਘੋਸ਼ਣਾ ਕੀਤੀ ਹੈ। ਇਸ ਤਹਿਤ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ, ਜਖਮੀਆਂ ਨੂੰ 50 ਹਜ਼ਾਰ ਰੁਪਏ ਅਤੇ ਹੋਰ ਨੁਕਸਾਨ ਲਈ ਮੁਆਵਜ਼ੇ ਦੀ ਬਾਕੀ ਰਾਸ਼ੀ ਕੇਂਦਰ ਨੇ ਘੋਸ਼ਿਤ ਕਰ ਦਿੱਤੀ ਹੈ। ਭਾਜਪਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਹੜ੍ਹਾਂ ਨਾਲ ਪੰਜਾਬ ਵਿੱਚ ਜੋ ਤਬਾਹੀ ਮੱਚੀ, ਲੋਕਾਂ ਦਾ ਨੁਕਸਾਨ ਹੋਇਆ। ਉਸ ਨੂੰ ਪੰਜਾਬ ਸਰਕਾਰ ਨੇ ਇਨੀ ਗੰਭੀਰਤਾ ਨਾਲ ਨਹੀਂ ਲਿਆ। ਕੇਂਦਰ ਦੀ ਮੋਦੀ ਸਰਕਾਰ ਨੇ ਇਸ ਪ੍ਰਤੀ ਖੁਲਦਿਲੀ ਦਿਖਾਉਂਦਿਆਂ ਪੰਜਾਬ ਵਾਸਤੇ ਝਟਪਟ ਮੁਆਵਜ਼ੇ ਦੀ ਘੋਸ਼ਣਾ ਕਰ ਦਿੱਤੀ ਹੈ, ਜੋ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਨਾਲ ਵਿਤਕਰੇ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਪਰ ਹੁਣ ਮੋਦੀ ਸਰਕਾਰ ਨੇ ਦੱਸ ਦਿੱਤਾ ਕਿ ਨਾ ਪੰਜਾਬ ਅਤੇ ਨਾ ਹੀ ਹੋਰ ਸੂਬੇ ਭਾਜਪਾ ਦੀ ਸਰਕਾਰ ਕਦੀ ਵਿਤਕਰੇ ਵਾਲੇ ਰਹੇ ਹਨ। ਉਨ੍ਹਾਂ ਕਿਹਾ ਕਿ 1600 ਕਰੋੜ ਰੁਪਏ ਦਾ ਮੁਆਵਜ਼ਾ ਪੈਕੇਜ ਸੂਬੇ ਨੂੰ ਹੜ੍ਹਾਂ ਦੇ ਨੁਕਸਾਨ ਤੋਂ ਬਾਹਰ ਕੱਢ ਕੇ ਮੁੜ ਪੈਰਾਂ ਸਿਰ ਖੜ੍ਹਾ ਕਰੇਗਾ, ਜਿਸ ਨਾਲ ਪੰਜਾਬ ਦੀ ਆਰਥਿਕਤਾ, ਖੇਤੀ ਉਤਪਾਦਨ ਲੀਹ ਤੇ ਆਵੇਗਾ। ਨਕੱਈ ਨੇ ਕਿਹਾ ਕਿ ਹੁਣ ਕੇਂਦਰ ਦੀ ਮੋਦੀ ਸਰਕਾਰ ਤੇ ਵਿਰੋਧੀ ਪੰਜਾਬ ਨਾਲ ਵਿਤਕਰੇ ਕਰਨ ਦੇ ਦੋਸ਼ ਨਾ ਲਗਾਉਣ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਮੁਆਵਜ਼ੇ ਦੀ ਮੰਗ ਕਰਦਿਆਂ ਇਸ ਦੀ ਘੋਸ਼ਣਾ ਕਰਨ ਦੀ ਗੱਲ ਕਹੀ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨੇ ਆਉਂਦਿਆ ਹੀ ਪੰਜਾਬ ਲਈ ਹੜ੍ਹਾਂ ਵਾਸਤੇ ਪੈਕੇਜ ਐਲਾਨ ਕਰਦਿਆਂ ਦੱਸ ਦਿੱਤਾ ਕਿ ਕੇਂਦਰ ਨੂੰ ਪੰਜਾਬ ਵੀ ਉਨ੍ਹਾਂ ਦੀ ਪਿਆਰਾ ਹੈ, ਜਿਨ੍ਹਾਂ ਹੋਰ ਸੂਬੇ।