ਬੋਹਾ 11 ਮਈ ( ਨਿਰੰਜਣ ਬੋਹਾ)
ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੀ ਇਕਾਈ ਮਾਨਸਾ ਵੱਲੋਂ ਪਿੰਡ-ਪਿੰਡ ਸਾਹਿਤਕ ਸਮਾਗਮ ਲਹਿਰ ਤਹਿਤ ਬੋਹਾ- ਬਰੇਟਾ ਖੇਤਰ ਦੇ ਪੰਜ ਲੇਖਕਾਂ ਨੂੰ ਆਮ ਲੋਕਾਂ ਦੇ ਰੂਬਰੂ ਕੀਤਾ। ਮਾਨਸਾ ਜ਼ਿਲ੍ਹੇ ਦੇ ਪਿੰਡ ਰਿਉਂਦ ਕਲਾਂ ਵਿਖੇ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਜਨਰਲ ਸੱਕਤਰ ਡਾ. ਕੁਲਦੀਪ ਸਿੰਘ ਦੀਪ ਤੇ ਦਰਸ਼ਨ ਸਿੰਘ ਬਰੇਟਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਗੁਲਾਬ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਹੋਈ । ਬੁਲਾਰੇ ਵੱਲੋਂ ਲੇਖਕਾਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ| ਇਸ ਸਮੇ ਬੋਹਾ- ਬਰੇਟਾ ਖੇਤਰ ਦੇ ਬਹੁ ਵਿਧਾਵੀ ਲੇਖਕਾਂ ਨਾਵਲਕਾਰ ਅਜ਼ੀਜ਼ ਸਰੋਏ, ਨਾਵਲਕਾਰ ਗੁਰਨੈਬ ਮੰਘਾਣੀਆਂ , ਮਿੰਨੀ ਕਹਾਣੀਕਾਰ ਜਗਦੀਸ਼ ਕੁਲਰੀਆਂ ਤੇ ਕਵੀ ਦਿਲਬਾਗ ਰਿਉਂਦ ਨੂੰ ਆਮ ਲੋਕਾਂ ਦੇ ਰੂਬਰੂ ਕੀਤਾ ਗਿਆ ਤੇ ਉਨ੍ਹਾਂ ਦੀ ਸਿਰਜਣ ਪ੍ਰੀਕਿਰਿਆ ਬਾਰੇ ਡਾਕਟਰ ਕੁਲਦੀਪ ਚੌਹਾਨ ਵੱਲੋਂ ਸੁਆਲ ਪੁੱਛੇ ਗਏ। ਰੂਬਰੂ ਹੋਣ ਵਾਲੇ ਸਾਰੇ ਲੇਖਕਾਂ ਨੇ ਪਿੰਡ ਦੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾ ਦੇ ਜਵਾਬ ਤਰਕ ਭਰਪੂਰ ਪਰ ਸਰਲ ਭਾਸ਼ਾ ਵਿਚ ਦਿੱਤੇ। ਆਪਣੇ ਸੰਬੋਧਨ ਵਿਚ ਸ਼ਾਇਰ ਸੁਰਜੀਤ ਜੱਜ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਦੀ ਧਰਤੀ ਅਗਾਂਹ ਵੱਧੂ ਸੰਘਰਸ਼ਾਂ ਤੇ ਪ੍ਰਗਤੀਸ਼ੀਲ ਸਾਹਿਤ ਦੀ ਪੈਦਾਇਸ਼ ਲਈ ਬਹੁਤ ਜ਼ਰਖੇਜ਼ ਹੈ। ਡਾ ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਕਦੇ ਉਨ੍ਹਾਂ ਹਰਿਆਣਾ ਦੀ ਸਰਹੱਦ ਤੇ ਪੈਂਦੇ ਇਸ ਖੇਤਰ ਵਿਚ ਤਾਕਤਵਰ ਸਾਹਿਤਕ ਲਹਿਰ ਪੈਦਾ ਕਰਨ ਦਾ ਸੁਫਨਾ ਵੇਖਿਆ ਸੀ ਤੇ ਮੇਰੇ ਵੱਲੋਂ ਲੱਭੀਆਂ ਗਈਆਂ ਕਲਮਾਂ ਦੇ ਟਹਿਕਦੇ ਫੁੱਲ ਬਣ ਜਾਣ ਨਾਲ ਮੇਰਾ ਸੁਫਨਾ ਪੂਰਾ ਹੋ ਗਿਆ ਹੈ। ਦਰਸ਼ਨ ਬਰੇਟਾ ਨੇ ਕਿਹਾ ਕਿ ਪ੍ਰਗਤੀਸ਼ਿਲ ਲੇਖਕ ਸੰਘ ਨੇ ਸਾਹਿਤਕ ਗੋਸ਼ਟੀਆਂ ਨੂੰ ਬੰਦ ਕਮਰਿਆਂ ਵਿਚੋ ਵਿੱਚੋਂ ਕੱਢ ਕੇ ਲੋਕ ਸੱਥਾ ਤੱਕ ਲਿਜਾਣ ਸਬੰਧੀ ਬਹੁਤ ਸਲਾਘਾਯੋਗ ਉਪਾਰਾਲਾ ਕੀਤਾ ਹੈ । ਸਮਾਗਮ ਦਾ ਸਟੇਜ ਸੰਚਾਲਣ ਕਰਨ ਦੀ ਜ਼ਿਮੇਵਾਰੀ ਪ੍ਰੋ. ਕੁਲਦੀਪ ਸਿੰਘ ਚੌਹਾਨ ਤੇ ਗੁਲਾਬ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾਂ ਨਿਰੰਜਣ ਬੋਹਾ, ਡੀ ਆਰ ਸੀ ਨਵਬੀਤ ਕੱਕੜ , ਮਹਿੰਦਰ ਪਾਲ ਮਿੰਦਾ, ਮਮਤਾ ਕੌਰ, ਪ੍ਰਵੀਨ ਕੌਰ, ਬੂਟਾ ਸਿੰਘ, ਜੰਟਾ ਸਿੰਘ, ਨਿਰਭੈ ਸਿੰਘ ਆਦਿ ਵੀ ਹਜ਼ਰ ਸਨ ।
ਫੋਟੋ – ਸ਼ਾਇਰ ਸੁਰਜੀਤ ਜੱਜ ਦਾ ਸਨਮਾਨ ਕਰਦੇ ਹੋਏ ਡਾ ਕੁਲਦੀਪ ਸਿੰਘ ਦੀਪ , ਨਿਰੰਜਣ ਬੋਹਾ ਤੇ ਹੋਰ ਲੇਖਕ