17 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਪੰਕਜ ਕੁਮਾਰ ਦੀ ਅਗਵਾਈ ਹੇਠ ਆਂਗਨਵਾੜੀ ਸੈਂਟਰ ਗੋਨਿਆਣਾ ਖੁਰਦ ਵਿਖੇ ਬਾਲ ਪ੍ਰੋਜੈਕਟ ਅਫਸਰ, ਬਠਿੰਡਾ ਮੈਡਮ ਊਸ਼ਾ ਰਾਣੀ ਵੱਲੋਂ ਬਲਾਕ ਪੱਧਰੀ “ਪੋਸ਼ਣ ਮਾਹ” ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ।
ਇਸ ਪ੍ਰੋਗਰਾਮ ਦੌਰਾਨ ਆਂਗਨਵਾੜੀ ਵਰਕਰਾਂ ਵੱਲੋਂ ਘੱਟ ਖ਼ਰਚ ਨਾਲ ਤਿਆਰ ਹੋਣ ਵਾਲੇ ਪੌਸ਼ਟਿਕ ਵਿਅੰਜਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਆਂਗਨਵਾੜੀ ਵਰਕਰ ਸ੍ਰੀਮਤੀ ਰੇਖਾ ਵੱਲੋਂ ਲੋਕਾਂ ਨੂੰ ਪੌਸ਼ਟਿਕ ਭੋਜਨ ਖਾਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਪੋਸ਼ਣ ਮਾਹ ਦਾ ਕੇਂਦਰ ਬਿੰਦੂ ਗਰਭਵਤੀ ਔਰਤਾਂ, ਦੁੱਧ ਪਿਲਾਊ ਮਾਵਾਂ ਅਤੇ 0 ਤੋਂ 6 ਸਾਲ ਤਕ ਦੇ ਬੱਚੇ ਧਿਆਨ ਵਿੱਚ ਰਖਦੇ ਹੋਏ ਕਮਿਊਨਿਟੀ ਨਾਲ ਵਿਚਾਰ ਸਾਂਝੇ ਕੀਤੇ ਗਏ ਅਤੇ ਦੱਸਿਆ ਗਿਆ ਕਿ ਇਹ ਚਾਰ ਸ਼ੇ੍ਣੀਆਂ ਸਾਡੀ ਸਮਾਜ ਰੂਪੀ ਇਮਾਰਤ ਦੇ ਚਾਰ ਥੰਮ੍ਹ ਹਨ ਜੋ ਕਿ ਮਜ਼ਬੂਤ ਹੋਣੇ ਲਾਜ਼ਮੀ ਹਨ ਤਾਂ ਕਿ ਸਮਾਜ ਰੂਪੀ ਇਮਾਰਤ ਵੀ ਮਜ਼ਬੂਤ ਹੋਵੇ।
ਇਸ ਪੋ੍ਗਰਾਮ ਦੌਰਾਨ ਪਿੰਡ ਦੇ ਪੰਚਾਂ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਵੱਲੋਂ ਵੀ ਹਿੱਸਾ ਲਿਆ ਗਿਆ।