ਮਾਨਸਾ ਪੁਲਿਸ ਵੱਲੋ CEIR (Central Equipment Identity Register) ਪੋਰਟਲ ਦੀ ਮੱਦਦ ਨਾਲ 54 ਗੁੰਮ ਹੋਏ ਮੋਬਾਇਲ ਫੋਨ (ਕੁੱਲ ਕੀਮਤ ਕਰੀਬ 6,50,000/- ਲੱਖ ਰੁਪਏ) ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ ਗਏ –
ਮਾਨਸਾ, 17 ਅਪਰੈਲ
ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਐਸ. ਐਸ.ਪੀ ਮਾਨਸਾ ਜੀ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਜ਼ਿਲ੍ਹਾ ਪੁਲਿਸ ਮਾਨਸਾ ਭਾਂਵੇ ਨਿੱਤ ਦੇ ਧਰਨੇ, ਰੈਲੀਆਂ, ਨਸ਼ਿਆਂ ਨੂੰ ਰੋਕਣ ਲਈ ਦਿਨ/ਰਾਤ ਦੀਆ ਨਾਕਾਬੰਦੀ ਡਿਊਟੀਆਂ ਅਤੇ ਜਿਲ੍ਹਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੀਆ ਡਿਊਟੀਆਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀਆਂ ਸਖਤ ਡਿਊਟੀਆਂ ਵਿੱਚ ਰੁੱਝੀ ਹੋਈ ਹੈ, ਫਿਰ ਵੀ ਇੱਕ ਸੁਚੱਜੀ ਕਮਿਊਨਿਟੀ ਪੁਲਿਸਿੰਗ ਦਾ ਇਜ਼ਹਾਰ ਕਰਦੇ ਹੋਏ ਪਬਲਿਕ ਦੇ ਗੁੰਮ ਹੋਏ ਮੋਬਾਇਲ ਫੋਨਾਂ ਨੂੰ CEIR (Central Equipment Identity Register) ਪੋਰਟਲ ਦੀ ਮੱਦਦ ਨਾਲ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਸਪੁਰਦ ਕਰਕੇ ਉਹਨਾਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਵੀ ਮਾਨਸਾ ਪੁਲਿਸ ਵੱਲੋਂ ਬਹੁਤ ਮਹੱਤਵਪੂਰਣ ਰੋਲ ਅਦਾ ਕੀਤਾ ਜਾ ਰਿਹਾ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ CEIR (Central Equipment Identity Register) ਪੋਰਟਲ ਦੀ ਮੱਦਦ ਨਾਲ ਜਿਲ੍ਹਾ ਮਾਨਸਾ ਦੀ ਸਮੁੱਚੀ ਪੁਲਿਸ ਟੀਮ ਅਤੇ ਸਾਈਬਰ ਸੈਲ ਮਾਨਸਾ ਦੇ ਤਜ਼ਰਬੇਕਾਰ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਨੇ ਪ੍ਰੰਪਰਾਗਤ ਅਤੇ ਆਧੁਨਿਕ ਵਿਗਿਆਨਕ ਤਕਨੀਕ ਦੇ ਸੁਮੇਲ ਦੀ ਵਰਤੋਂ ਕਰਦੇ ਹੋਏ ਇਸ ਮੁਹਿੰਮ ਦੋਰਾਨ ਅੱਜ 54 ਗੁੰਮ ਹੋਏ ਮੋਬਾਇਲ ਫੋਨ ਲੱਭ ਕੇ ਉਹਨਾ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ, ਜਿੰਨ੍ਹਾ ਦੀ ਕੁੱਲ ਕੀਮਤ ਕਰੀਬ 6,50,000/- ਲੱਖ ਰੁਪਏ ਬਣਦੀ ਹੈ। ਇਹ ਪੋਰਟਲ ਅਪ੍ਰੈਲ ਸਾਲ 2023 ਤੋ ਚਾਲੂ ਹੋਇਆ ਹੈ ਜਿਸ ਰਾਹੀ ਹੁਣ ਤੱਕ ਮਾਨਸਾ ਪੁਲਿਸ ਵੱਲੋਂ ਕੁੱਲ 523 ਮੋਬਾਇਲ ਫੋਨ ਰਿਕਵਰ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮਾਨਸਾ ਪੁਲਿਸ ਲਗਾਤਾਰ 24 ਘੰਟੇ ਆਪਣੇ ਕੰਮ ਵਿੱਚ ਮੁਸਤੈਦ ਹੈ, ਜਿਸਦੇ ਸਿੱਟੇ ਵਜੋਂ ਭਵਿੱਖ ਵਿੱਚ ਪਬਲਿਕ ਦੇ ਬਾਕੀ ਰਹਿੰਦੇ ਗੁੰਮਸ਼ੁਦਾ ਮੋਬਾਇਲ ਫੋਨ ਬਰਾਮਦ ਹੋਣ ਦੀ ਵੱਡੀ ਉਮੀਦ ਹੈ।
ਐਸ.ਐਸ.ਪੀ. ਮਾਨਸਾ ਜੀ ਵੱਲੋਂ CEIR (Central Equipment Identity Register) ਪੋਰਟਲ ਸਬੰਧੀ ਜਾਣੂ ਕਰਾਉਦੇ ਹੋਏ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਇਲ ਫੋਨ ਗੁੰਮ ਹੋ ਜਾਦਾ ਹੈ ਤਾਂ ਉਹ ਤੁਰੰਤ ਨੇੜਲੇ ਪੁਲਿਸ ਸਟੇਸ਼ਨ, ਸਾਂਝ ਕੇਂਦਰ ਅਤੇ ਸਾਇਬਰ ਸੈੱਲ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਪਬਲਿਕ ਦੇ ਗੁੰਮਸੁਦਾ ਮੋਬਾਇਲ ਫੋਨਾਂ ਦੀ ਬਰਾਮਦਗੀ ਸਬੰਧੀ ਮਾਨਸਾ ਪੁਲਿਸ ਵੱਲੋਂ ਆਰੰਭੀ ਮੁਹਿੰਮ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ।
ਪੋਰਟਲ ਦੀ ਮੱਦਦ ਨਾਲ 54 ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ ਗਏ

Leave a comment