10 ਅਗਸਤ ( ਰਾਜਦੀਪ ਜੋਸ਼ੀ) ਬਠਿੰਡਾ: ਪੱਤਰਕਾਰਾਂ, ਲੋਕ ਹਿੱਤਾਂ ਅਤੇ ਹੱਕਾਂ ਦੀ ਪਹਿਰੇਦਾਰੀ ਕਰਨ ਵਾਲਾ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵਾਤਾਵਰਨ ਪ੍ਰਤੀ ਵੀ ਸੁਹਿਰਦ ਅਤੇ ਚਿੰਤਤ ਹੈ ਅਤੇ ਇਸਦੇ ਨਾਲ਼ ਹੀ ਗੁਰੂ ਸਾਹਿਬਾਨਾਂ ਦੇ ਪਵਿੱਤਰ ਵਾਕ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ‘ ਨੂੰ ਜਿਹਨ ਚ ਰੱਖਦੇ ਹੋਏ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਵੱਧ ਤੋਂ ਵੱਧ ਪੇੜ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਕਲੱਬ ਵੱਲੋਂ ਲੰਬੀ ਉਮਰ ਵਾਲ਼ੇ ਅਤੇ ਰਵਾਇਤੀ ਪੇੜ ਪੌਦੇ ਜਿਸ ਤਰ੍ਹਾਂ ਨਿੰਮ, ਪਿੱਪਲ,, ਬੋਹੜ ਆਦਿ ਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪ੍ਰੈੱਸ ਕਲੱਬ ਸਿਰਫ ਪੇੜ ਪੌਦੇ ਲਾਉਣ ਦਾ ਹੀ ਨਹੀਂ ਬਲਕਿ ਉਹਨਾ ਦੀ ਲੰਬੇ ਸਮੇਂ ਤੱਕ ਸਾਂਭ ਸੰਭਾਲ ਕਰਨ ਦਾ ਵੀ ਟੀਚਾ ਮਿੱਥ ਕੇ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਕਲੱਬ ਵੱਲੋਂ ਹੁਣ ਤੱਕ ਕਈ ਪਿੰਡਾਂ ਵਿੱਚ ਸੈਂਕੜੇ ਪੇੜ ਲਗਾਏ ਜਾ ਚੁੱਕੇ ਹਨ।
ਇਸੇ ਲੜੀ ਨੂੰ ਅੱਗੇ ਤੋਰਦਿਆਂ ਬੀਤੇ ਦਿਨੀ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਕਲੱਬ ਦੇ ਸਰਪ੍ਰਸਤ ਸ੍ਰ ਜਸਕਰਨ ਸਿੰਘ ਸਿਵੀਆਂ ਦੀ ਦੇਖਰੇਖ ਹੇਠ ਚਿਲਡਰਨਜ਼ ਪਾਰਕ ਵਿੱਚ ਕਈ ਪੇੜ ਪੌਦੇ ਲਗਾਏ ਗਏ ਅਤੇ ਉਥੋਂ ਦੇ ਇੱਕ ਪੁਰਾਣੇ ਮਾਲੀ ਨੇ ਇਹਨਾ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਵੀ ਲਈ। ਇਸ ਮੌਕੇ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ, ਸਲਾਹਕਾਰ ਰਾਜਕੁਮਾਰ, ਖ਼ਜਾਨਚੀ ਜਸ਼ਨਜੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ ਜ਼ੀਰੇ ਵਾਲਾ ਤੋਂ ਇਲਾਵਾ ਸੁਖਜਿੰਦਰ ਰੋਮਾਣਾ ਆਦਿ ਪੱਤਰਕਾਰ ਹਾਜ਼ਰ ਸਨ।
ਪੈ੍ਸ ਕਲੱਬ ਬਠਿੰਡਾ ਦਿਹਾਤੀ ਨੇ ਪੌਦੇ ਲਾਉਣ ਦੀ ਮੁਹਿੰਮ ਕੀਤੀ ਸ਼ੁਰੂ
Highlights
- #bathindanews
Leave a comment