06 ਮਈ (ਭਗਤਾ ਭਾਈਕਾ) ਗਗਨਦੀਪ ਸਿੰਘ: ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮੀਟਿੰਗ ਪ੍ਰਧਾਨ ਸ਼੍ਰੀ ਆਤਮਤੇਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਗੁਰਜੀਤ ਸਿੰਘ ਜਨਰਲ ਸਕੱਤਰ ਨੇ ਪਿਛਲੇ ਮਹੀਨੇ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਵੱਲੋ ਕੀਤੀਆਂ ਗਈਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ ਗਿਆ। 01/01/2016 ਤੋਂ 30/06/2021 ਤਕ ਦੇ ਏਰੀਅਰ ਬਾਰੇ ਦੱਸਿਆ ਗਿਆ। ਸ਼੍ਰੀ ਸੁਲੱਖਣ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ 01/01/2016 ਤੋਂ ਬਾਅਦ ਰਿਟਾਇਰ ਹੋਣ ਵਾਲੇ ਪੈਨਸ਼ਨਰਾਂ ਨੂੰ ਮਿਲਣ ਵਾਲੇ ਏਰੀਅਰ ਅਤੇ ਲੀਵ ਇਨਕੈਸ਼ਮੈਂਟ ਦੇ ਬਕਾਏ ਬਾਰੇ ਦੱਸਿਆ ਗਿਆ। ਸ਼੍ਰੀ ਨਰਿੰਦਰਪਾਲ ਜੀ ਨੇ ਪੁਲਵਾਮਾ ਵਿੱਚ ਮਾਰੇ ਗਏ ਸੈਲਾਨੀਆ ਬਾਰੇ ਵਿਸਥਾਰ ਪੂਰਵਕ ਦੱਸਿਆ। ਸ਼੍ਰੀ ਰਣਧੀਰ ਸਿੰਘ ਨੇ ਆਪਣੇ ਸਮਾਜ ਨਾਲ ਨੇੜੇ ਦੇ ਸਬੰਧ ਬਣਾਉਣ ਲਈ ਸਾਰੇ ਪੈਨਸ਼ਨਰਾਂ ਨੂੰ ਪ੍ਰੇਰਤ ਕੀਤਾ। ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਸ਼੍ਰੀ ਆਤਮਤੇਜ ਸ਼ਰਮਾ ਨੇ ਬਹੁਤ ਸਾਰੇ ਵਿਸ਼ਿਆ ਉਪਰ ਚਾਨਣਾ ਪਾਇਆ ਅਤੇ ਵਖ ਵਖ ਮਤਿਆਂ ਉਪਰ ਪੈਨਸ਼ਨਰਾਂ ਦੀ ਰਾਇ ਜਾਣੀ। ਸਾਰੇ ਪੈਨਸ਼ਨਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਪੈਨਸ਼ਨਰਾਂ ਨੂੰ ਮੀਟਿੰਗ ਕਰਨ ਸਬੰਧੀ ਆਉਂਦੀ ਸਮਸਿਆ ਅਤੇ ਹੋਰ ਸਰਗਰਮੀਆਂ ਕਰਨ ਲਈ ਬਲਾਕ ਭਗਤਾ ਭਾਈਕਾ ਦੇ ਤਹਿਸੀਲ ਕੰਪਲੈਕਸ ਵਿੱਚ ਇੱਕ ਪੈਨਸ਼ਨ ਭਵਨ ਬਣਾਇਆ ਜਾਵੇ। ਇਸ ਮਤੇ ਉਪਰ 100 ਤੈੰ ਵਧ ਪੈਨਸ਼ਨਰਾਂ ਨੇ ਆਪਣੇ ਦਸਤਖਤ ਕੀਤੇ ਜੋ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿਤਾ ਜਾਵੇਗਾ।ਮੀਟਿਗ ਵਿਚ ਮਾਸਟਰ ਨਛੱਤਰ ਸਿੰਘ,ਮਾਸਟਰ ਗੁਰਦੀਪ ਸਿੰਘ, ਮਾਸਟਰ ਹਰਮੇਲ ਸਿੰਘ,ਸ਼੍ਰੀ ਬੂਟਾ ਸਿੰਘ,ਮਾਸਟਰ ਦਿਲਬਾਰਾ ਸਿੰਘ,ਸ਼੍ਰੀ ਗੁਰਦੀਪ ਸਿੰਘ,ਮਾਸਟਰ ਲਾਭ ਸਿੰਘ,ਮਾਸਟਰ ਰਣਜੋਧ ਸਿੰਘ,ਸ਼੍ਰੀ ਗੁਰਜੰਟ ਸਿੰਘ,ਸ਼੍ਰੀ ਰੇਸ਼ਮ ਸਿੰਘ,ਮਾਸਟਰ ਪਰਮਜੀਤ ਸਿੰਘ,ਮਾਸਟਰ ਬਲਵਿੰਦਰ ਸਿੰਘ,ਸ਼੍ਰੀ ਕੰਵਰ ਕੌਰ ਸਿੰਘ,ਮਾਸਟਰ ਜੋਰਾ ਸਿੰਘ,ਸ਼੍ਰੀ ਸੁਰਜਣ ਸਿੰਘ,ਪਟਵਾਰੀ ਦਰਸ਼ਨ ਸਿੰਘ,ਮਾਸਟਰ ਮੇਜਰ ਸਿੰਘ ਆਦਿ ਹਾਜ਼ਰ ਸਨ।