22 ਸਤੰਬਰ (ਗਗਨਦੀਪ ਸਿੰਘ) ਭਗਤਾ ਭਾਈਕਾ: ਬੀਤੇ ਦਿਨੀਂ ਮਿਤੀ 20/9/2025. ਨੂੰ ਪੈਨਸ਼ਨਰ ਐਸੋਸ਼ੀਏਸ਼ਨ ਬਲਾਕ ਭਗਤਾ ਭਾਈ ਦੇ ਪ੍ਰਧਾਨ ਮਾਸਟਰ ਆਤਮ ਤੇਜ ਸ਼ਰਮਾ ਜੀ ਦੇ ਨਾਲ ਐਸੋਸੀਏਸ਼ਨ ਮੈਂਬਰ ਮਾਸਟਰ ਮਹਿੰਦਰ ਸਿੰਘ ਜੀ ਮਾਨ, ਮਾਸਟਰ ਬਾਵਾ ਸਿੰਘ ਜੀ ਅਤੇ ਗਿਆਨੀ ਕੌਰ ਸਿੰਘ ਵੱਲੋਂ ‘ਪੰਜਾਬ ਨੈਸ਼ਨਲ ਬੈਂਕ ਕੋਠਾ ਗੁਰੂ’ ਦੇ ਮੈਨੇਜਰ ਸ. ਅਮਨਦੀਪ ਸਿੰਘ ਜੀ ਰਾਮਪੁਰਾ ਫੂਲ ਨਾਲ ਮੁਲਾਕਾਤ ਕੀਤੀ ਗਈ।ਇਸ ਮਿਲਣੀ ਦੌਰਾਨ ਇਸ ਬੈਂਕ ਵਿਚ ਸ਼ਾਮਿਲ ਪੈਨਸ਼ਨਰਾਂ ਦੀਆਂ ਪੈਨਸ਼ਨਾ ਸਬੰਧੀ, ਡੀ.ਏ. ਦੇ ਬਕਾਇਆ ਸਬੰਧੀ, ਫੈਮਿਲੀ ਪੈਨਸ਼ਨਰਾਂ ਅਤੇ ਮ੍ਰਿਤੂ ਹੋ ਚੁੱਕੇ ਦੋਨੋਂ ਪਤੀ – ਪਤਨੀ ਦੇ ਵਾਰਸਾਂ ਨੂੰ ਡੀ. ਏ. ਦਾ ਬਕਾਇਆ ਰਾਸ਼ੀ ਦੇਣ ਸਬੰਧੀ ਵਿਚਾਰ – ਵਿਮਰਸ਼ ਕੀਤਾ ਗਿਆ। ਇਸ ਮਿਲਣੀ ‘ਤੇ ਮੈਨੇਜਰ ਸਾਹਿਬ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਦਿੱਤੀਆਂ ਗਈਆਂ ਐਪਲੀਕੇਸ਼ਨਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਦਿਆਂ ਪੈਨਸ਼ਨਰ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਜੋ ਵੀ ਪੈਨਸ਼ਨਰਾਂ ਦੀਆਂ ਸ਼ਮੱਸਿਆਵਾਂ ਹਨ ਉਹ ਨਾਲੋ – ਨਾਲ ਬੈਂਕ ਦੇ ਧਿਆਨ ਵਿਚ ਲਿਆਉਂਦੇ ਰਹੋ ਤਾਂ ਕਿ ਨਾਲੋ – ਨਾਲ ਨਿਪਟਾਰਾ ਕਰਕੇ ਅਗਲੇਰੀ ਕਾਰਵਾਈ ਆਰੰਭ ਕੀਤੀ ਜਾ ਸਕੇ ਅਤੇ ਪੈਨਸ਼ਨਰਾਂ ਨੂੰ ਕੋਈ ਦਿੱਕਤ ਨਾ ਆਵੇ। ਵਿਸ਼ੇਸ਼ ਕਰਕੇ ਫੈਮਿਲੀ ਪੈਨਸ਼ਨਰਾਂ ਅਤੇ ਵਾਰਸ ਪੈਨਸ਼ਨਰਾਂ ਦੇ ਕੇਸ/ਐਪਲੀਕੇਸ਼ਨਾਂ ਤਿਆਰ ਕਰਕੇ ਤੁਰੰਤ ਬੈਂਕ ਮੈਨੇਜਰ ਨੂੰ ਦਿੱਤੇ ਜਾਣ ਤਾਂ ਕਿ ਜਲਦੀ ਤੋਂ ਜਲਦੀ ਕੇਸ ਮੁੱਖ ਬੈਂਕ ਦਫ਼ਤਰ ( ਹੈਡ ਆਫਿਸ) ਨੂੰ ਭੇਜੇ ਜਾ ਸਕਣ। ਮੈਨੇਜਰ ਸਾਹਿਬ ਵੱਲੋਂ ਪੈਨਸ਼ਨਰ ਵਫ਼ਦ ਨੂੰ ਸਮੇਂ – ਸਮੇਂ ਮਿਲਦੇ ਰਹਿਣ ਲਈ ਵੀ ਕਿਹਾ ਗਿਆ ਅਤੇ ਉਨ੍ਹਾਂ ਵਫ਼ਦ ਦਾ ਬਹੁਤ -ਬਹੁਤ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪੈਨਸ਼ਨਰ ਐਸੋਸੀਏਸ਼ਨ ਦੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ। ਮਿਲਣੀ ਦੇ ਅਖੀਰ ਵਿਚ ਗਿਆਨੀ ਕੌਰ ਸਿੰਘ ਕੋਠਾ ਗੁਰੂ ਵੱਲੋਂ ਮੈਨੇਜਰ ਸ. ਅਮਨਦੀਪ ਸਿੰਘ ਜੀ ਨੂੰ ਦੋ ਪੁਸਤਕਾਂ — ‘ ਕੋਠਾ ਗੁਰੂ ਦੀ ਗੌਰਵ ਗਾਥਾ ‘ (ਇਤਿਹਾਸ ਕੋਠਾ ਗੁਰੂ), ‘ ਜੀਵਨ ਕਥਾ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਅਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਮੁਲਾਂਕਣ ‘ ਭੇਟ ਕਰਦਿਆਂ ਦੱਸਿਆ ਕਿ ਇਹਨਾਂ ਦੋਨੋਂ ਪੁਸਤਕਾਂ ਵਿਚ ਪੀ.ਐਨ.ਬੈਂਕ ਦੇ ਇਤਿਹਾਸ , ਹੁਣ ਤੱਕ ਦੀ ਯਾਤ੍ਰਾ, ਬੈਂਕ ਸ਼ਿਫਟ ਹੋਣ ਸਬੰਧੀ, ਬੈਂਕ ਦੇ 25 ਸਾਲਾ ਵਿਕਾਸ ਦਿਹਾੜਾ ਮਨਾਉਣ ਸਬੰਧੀ ਅਤੇ ਗਿਆਨੀ ਬਲਵੰਤ ਸਿੰਘ ਜੀ ਕੋਠਾ ਗੁਰੂ ਵੱਲੋਂ ਬੈਂਕ ਵਿਕਾਸ ਵਿਚ ਪਾਏ ਯੋਗਦਾਨ ਸਬੰਧੀ ਵੇਰਵੇ ਵੀ ਦਰਜ ਹਨ। ਦੋਨੋਂ ਪੁਸਤਕਾਂ ਪ੍ਰਾਪਤ ਕਰਕੇ ਮੈਨੇਜਰ ਸਾਹਿਬ ਅਤੀ ਪ੍ਰਸੰਨ ਹੋਏ ਅਤੇ ਸਤਿਕਾਰ ਪੂਰਵਕ ਪੈਨਸ਼ਨਰ ਐਸੋਸੀਏਸ਼ਨ ਵਫ਼ਦ ਨੂੰ ਚਾਹ ਪਾਣੀ ਪਿਆ ਕੇ ਵਿਦਾਅ ਕੀਤਾ। ਸੋ ਪੈਨਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈ ਕਾ ਵੱਲੋਂ ਮਾਨਯੋਗ ਸ. ਅਮਨਦੀਪ ਸਿੰਘ ਜੀ ਮੈਨੇਜਰ ਪੀ ਐਨ ਬੀ ਕੋਠਾ ਗੁਰੂ ਦਾ ਬਹੁਤ -ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ।