ਬਠਿੰਡਾ 30 ਜਨਵਰੀ ( ਨਾਨਕ ਸਿੰਘ ਖੁਰਮੀ) ਸਕੂਲ ਸਿੱਖਿਆ ਵਿਭਾਗ ਵੱਲੋਂ ਜਿੱਥੇ ਪਹਿਲਾਂ ਹੀ ਸਕੂਲਾਂ ਅੰਦਰ ਪ੍ਰਦਰਸ਼ਨੀਆਂ , ਮੇਲਿਆਂ, ਅਪਾਰ ਆਈ ਡੀਆਂ, ਬਿਜ਼ਨਸ ਬਲਾਸਟਰ ਜਿਹੇ ਬੇਲੋੜੇ ਕੰਮਾਂ ਚ ਅਧਿਆਪਕਾਂ ਨੂੰ ਉਲਝਾਇਆ ਹੋਇਆ ਉੱਥੇ ਵਿਭਾਗ ਦੇ ਤਾਜ਼ੇ ਹੁਕਮਾਂ ਤਹਿਤ ਪ੍ਰੀ ਬੋਰਡ ਦੇ ਪੇਪਰ ਮੁੱਕਣ ਸਾਰ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਦੇ ਸੈਮੀਨਾਰ ਲਗਾ ਕੇ ਸਕੂਲੀ ਪੜ੍ਹਾਈ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਜਿਲਾ ਸਕੱਤਰ ਜਸਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਅਤੇ ਮੀਤ ਪ੍ਰਧਾਨ ਵਿਕਾਸ ਗਰਗ ਨੇ ਦੱਸਿਆ ਕਿ ਵਿਭਾਗ ਵੱਲੋਂ ਪਹਿਲਾਂ ਹੀ ਸਕੂਲਾਂ ਅੰਦਰ ਅਧਿਆਪਕਾਂ ਨੂੰ ਗੈਰ ਵਿਦਿਅਕ ਅਤੇ ਬੇਲੋੜੇ ਕੰਮਾਂ ਵਿੱਚ ਉਲਝਾਇਆ ਹੋਇਆ ਹੈ ਜਿਸ ਨਾਲ ਜਿੱਥੇ ਅਧਿਆਪਕਾਂ ਦੀ ਬੇਲੋੜੀ ਐਨਰਜੀ ਲਗਾਈ ਜਾ ਰਹੀ ਹੈ ਉਥੇ ਵਿਦਿਆਰਥੀਆਂ ਨੂੰ ਪੜਾਉਣ ਦਾ ਕੰਮ ਬੇਹਦ ਪਛੜ ਗਿਆ ਹੈ ਕਿਉਂਕਿ ਸਰਕਾਰ ਵੱਲੋਂ ਜਿੱਥੇ ਪਹਿਲਾਂ ਹੀ ਸਕੂਲਾਂ ਵਿੱਚ ਪ੍ਰਦਰਸ਼ਨੀਆਂ ,ਮੇਲੇ, ਬਿਜਨਸ ਬਲਾਸਟਰ ਦੀਆਂ ਪ੍ਰਦਰਸ਼ਨੀਆਂ ਅਪਾਰ ਆਈਡੀਆਂ ਜਿਹੇ ਬੇਲੋੜੇ ਕੰਮਾਂ ਵਿੱਚ ਉਲਝਾ ਕੇ ਲਗਾਤਾਰ ਵਿਦਿਆਰਥੀਆਂ ਨੂੰ ਅਧਿਆਪਕਾਂ ਤੋਂ ਦੂਰ ਕੀਤਾ ਹੋਇਆ ਹੈ। ਉੱਥੇ ਹੁਣ ਤਾਜੇ ਹੁਕਮਾਂ ਤਹਿਤ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੈੰਡਰੀ ਤੱਕ ਦੇ ਅਧਿਆਪਕਾਂ ਦੇ ਸੈਮੀਨਾਰ ਲਗਾ ਦਿੱਤੇ ਗਏ ਹਨ । ਇਸ ਸਮੇਂ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਜੋਰ ਚੱਲ ਰਿਹਾ ਹੈ ਪ੍ਰੰਤੂ ਵਿਭਾਗ ਵੱਲੋਂ ਸੈਮੀਨਾਰ ਲਗਾ ਕੇ ਜਿੱਥੇ ਸਕੂਲਾਂ ਵਿੱਚੋਂ ਅਧਿਆਪਕਾਂ ਨੂੰ ਬਾਹਰ ਕੀਤਾ ਜਾ ਰਿਹਾ ਹੈ ਉੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਕੀਤਾ ਜਾ ਰਿਹਾ। ਇਮਤਿਹਾਨਾਂ ਦੇ ਦਿਨਾਂ ਅੰਦਰ ਵਿਦਿਆਰਥੀਆਂ ਤੋਂ ਉਹਨਾਂ ਦੇ ਅਧਿਆਪਕਾਂ ਨੂੰ ਪਾਸੇ ਕਰ ਦੇਣਾ ਸਰਕਾਰ ਅਤੇ ਵਿਭਾਗ ਦੀ ਸਿੱਖਿਆ ਪ੍ਰਤੀ ਕਿਹੋ ਜਿਹਾ ਲਗਾਅ ਹੈ ਓਹ ਸਾਹਮਣੇ ਆ ਰਿਹਾ ਹੈ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੇ ਬੇਲੋੜੇ ਸੈਮੀਨਾਰ ਲਗਾਉਣੇ ਬੰਦ ਕੀਤੇ ਜਾਣ ਅਤੇ ਜੇਕਰ ਇਹ ਜਰੂਰੀ ਹਨ ਤਾਂ ਇਹਨਾਂ ਨੂੰ ਸਲਾਨਾ ਪੇਪਰਾਂ ਤੋਂ ਬਾਅਦ ਨਵੇਂ ਸੈਸ਼ਨ ਦੀ ਸ਼ੁਰੂਆਤ ਸਮੇਂ ਲਗਾਇਆ ਜਾਵੇ। ਇਸ ਸਮੇਂ ਜ਼ਿਲ੍ਾ ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ, ਵਿੱਤ ਸਕੱਤਰ ਅਨਿਲ ਭੱਟ ਨੇ ਕਿਹਾ ਕਿ ਸਰਕਾਰ ਅਸਲ ਵਿੱਚ ਸਕੂਲਾਂ ਅੰਦਰ ਨਵੀਆਂ ਪਾਲਸੀਆਂ ਅਤੇ ਪ੍ਰੋਜੈਕਟਾਂ ਰਾਹੀਂ ਸਿੱਖਿਆ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਸਕੂਲਾਂ ਵਿੱਚੋਂ ਜਿੱਥੇ ਅਸਾਮੀਆਂ ਨੂੰ ਧੜਾ ਧੜ ਖਤਮ ਕੀਤਾ ਜਾ ਰਿਹਾ ਹੈ ਉੱਥੇ ਮਿਡਲ ਸਕੂਲਾਂ ਦਾ ਭੋਗ ਪਾ ਕੇ ਸਕੂਲਾਂ ਦੀ ਆਕਾਰ ਘਟਾਈ ਕੀਤੀ ਜਾ ਰਹੀ ਹੈ ।ਸਿੱਖਿਆ ਅੰਦਰ ਪ੍ਰਾਈਵੇਟ ਖੇਤਰ ਦੀਆਂ ਐਨਜੀਓ ਨੂੰ ਲੁਕਵੇਂ ਤਰੀਕੇ ਨਾਲ ਇੰਟਰ ਕਰਵਾਇਆ ਜਾ ਰਿਹਾ। ਬਾਹਰਲੇ ਮੁਲਕਾਂ ਵਿੱਚ ਅਧਿਆਪਕਾਂ ਦੇ ਟੂਰ ਲਗਵਾਉਣ ਦਾ ਮਤਲਬ ਬਾਹਰਲੀਆਂ ਕੰਪਨੀਆਂ ਨੂੰ ਸਕੂਲਾਂ ਵਿੱਚ ਪੈਰ ਧਰਾ ਕਰਵਾਉਣਾ ਹੈ। ਸਰਕਾਰ ਵੱਲੋਂ ਹਰ ਰੋਜ਼ ਸਿੱਖਿਆ ਖੇਤਰ ਵਿੱਚ ਨਵੇਂ ਪ੍ਰਯੋਗ ਕੀਤੇ ਜਾ ਰਹੇ ਹਨ ਜਿਸ ਨੇ ਸਿਹਤਮੰਦ ਢੰਗ ਨਾਲ ਚੱਲ ਰਹੇ ਸਿੱਖਿਆ ਢਾਂਚੇ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਪਿਛਲੀਆਂ ਸਰਕਾਰਾਂ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਜਿੰਨੀ ਤੇਜ਼ੀ ਨਾਲ ਸਕੂਲਾਂ ਵਿੱਚ ਨਵੀਆਂ ਨੀਤੀਆਂ ਲਾਗੂ ਕਰਕੇ ਸਕੂਲੀ ਸਿੱਖਿਆ ਨੂੰ ਤਬਾਹ ਕਰਨ ਦਾ ਰੋਲ ਅਦਾ ਕੀਤਾ ਹੈ ਉਸੇ ਕੜੀ ਤਹਿਤ ਮੌਜੂਦਾ ਸਰਕਾਰ ਵੀ ਸਕੂਲਾਂ ਦਾ ਵਿਦਿਅਕ ਮਾਹੌਲ ਆਧੁਨਿਕ ਵਿਦਿਆ ਦੇ ਨਾ ਥੱਲੇ ਲਗਾਤਾਰ ਵਿਗਾੜ ਰਹੀ ਹੈ ਇਸ ਸਮੇਂ ਲੋੜ ਬੱਚਿਆਂ ਨੂੰ ਸਿਲੇਬਸ ਸੀ ਪੜ੍ਹਾਈ ਨਾਲ ਜੋੜ ਕੇ ਲਗਾਤਾਰ ਅਧਿਆਪਕਾਂ ਨਾਲ ਜੋੜੇ ਜਾਣ ਦੀ ਹੈ ਪ੍ਰੰਤੂ ਸਰਕਾਰ ਪੇਪਰਾਂ ਦੇ ਇਸ ਸਮੇਂ ਸੈਮੀਨਾਰਾਂ ਮੇਲਿਆਂ ,ਪ੍ਰਦਰਸ਼ਨੀਆਂ ਅਤੇ ਹੋਰ ਅਨੇਕਾਂ ਗੈਰ ਵਿਦਿਅਕ ਅਤੇ ਬੇਲੋੜੇ ਕੰਮਾਂ ਵਿੱਚ ਉਲਝਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਪੇਪਰਾਂ ਦੇ ਇਹਨਾਂ ਸਮੇਂ ਸੈਮੀਨਾਰ ਲਾਉਣੇ ਬੰਦ ਕਰੇ ਵੱਖ ਵੱਖ ਪ੍ਰੋਜੈਕਟ ,ਸਕੀਮਾਂ ,ਮੇਲੇ ,ਪ੍ਰਦਰਸ਼ਨੀਆਂ ,ਟੂਰਾਂ ਆਦਿ ਨੂੰ ਬੰਦ ਕਰਕੇ ਅਧਿਆਪਕਾਂ ਨੂੰ ਬੱਚਿਆਂ ਨੂੰ ਪੜਾਉਣ ਦਿੱਤਾ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜ਼ਿਲਾ ਆਗੂ ਬਲਜਿੰਦਰ ਕੌਰ ਰਣਦੀਪ ਕੌਰ ਖਾਲਸਾ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ ਭੋਲਾ ਤਲਵੰਡੀ ਬਲਕਰਨ ਸਿੰਘ ਕੋਟਸ਼ਮੀਰ ਰਾਜਵਿੰਦਰ ਸਿੰਘ ਜਲਾਲ ਅਸ਼ਵਨੀ ਡੱਬੋਵਾਲੀ ਅਤੇ ਜਤਿੰਦਰ ਸਿੰਘ ਵੀ ਹਾਜ਼ਰ ਸਨ