ਮਾਨਸਾ, 15 ਅਗਸਤ: (ਨਾਨਕ ਸਿੰਘ ਖੁਰਮੀ)
ਅੱਜ ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਇਕਾਈ ਮਾਨਸਾ ਨੇ ਆਪਣੇ ਦਫਤਰ ਵਿੱਚ ਰਾਸ਼ਟਰੀ-ਗਾਨ ਉਪਰੰਤ ਪੁਲਿਸ ਪੈਨਸ਼ਨਰ ਦਾ ਝੰਡਾਂ ਲਹਿਰਾਇਆ, ਜੋ ਸਾਰੀ ਕਾਰਵਾਈ ਸੀ.ਡੀ.ਆਈ. ਰਹਿ ਚੁੱਕੇ ਸਾਬਕਾ ਇੰਸ ਕ੍ਰਿਸ਼ਨ ਕੁਮਾਰ ਦੀ ਦੇਖਰੇਖ ਹੇਠ ਸੰਪੰਨ ਹੋਈ। ਸੰਸਥਾਂ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਝੰਡੇ ਨੂੰ ਰੱਸੀ ਖਿੱਚ ਕੇ ਲਹਿਰਾਇਆ ਗਿਆ ਅਤੇ ਸਲੂਟ ਦੇ ਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਸੰਸਥਾਂ ਦੇ 40 ਦੇ ਕਰੀਬ ਆਹੁਦੇਦਾਰ ਅਤੇ ਮੈਂਬਰਾਨ ਹਾਜ਼ਰ ਹੋਏ।
ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਪੂਰੇ ਦੇਸ਼ ਵਿੱਚ ਅੱਜ 79ਵਾਂ ਆਜ਼ਾਦੀ ਦਿਹਾੜਾ ਬੜੇ ਉਤਸਾਹ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਆਜਾਦੀ ਸੰਗਰਾਮ ਵਿੱਚ ਆਪਣੀਆ ਜਾਨਾਂ ਕੁਰਬਾਨ ਕਰਨ ਵਾਲੇ 80% ਲੋਕ ਪੰਜਾਬ ਦੇ ਸਨ। ਸਾਨੂੰ ਆਪਣੇ ਗੁਰੂਆਂ ਤੋਂ ਜਾਨਾਂ ਕੁਰਬਾਨ ਕਰਨ ਦਾ ਜਜ਼ਬਾ ਮਿਲਿਆ ਹੈ। ਸ਼ਹੀਦਾਂ ਦੀਆ ਮਹਾਨ ਕੁਰਬਾਨੀਆਂ ਕਰਕੇ ਹੀ ਦੇਸ਼ ਅੱਜ ਆਜ਼ਾਦ ਹੈ।
ਪ੍ਰਸਿੱਧ ਲੇਖਕ ਤੇ ਗੀਤਕਾਰ ਬੰਤ ਸਿੰਘ ਫੂਲਪੁਰੀ ਨੇ ਆਜ਼ਾਦੀ ਘੁਲਾਟੀਆ ਬਾਰੇ ਗੀਤ ਰਾਹੀ ਦੱਸਿਆ। ਸਟੇਜ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਨੇ ਸਿੱਖ ਇਤਿਹਾਸ ਵਿੱਚ 15 ਅਗਸਤ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ।
ਵੱਲੋਂ :ਗੁਰਚਰਨ ਸਿੰਘ ਮੰਦਰਾਂ
ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ।