ਮਾਨਸਾ 4 ਜੁਲਾਈ (ਨਾਨਕ ਸਿੰਘ ਖੁਰਮੀ) ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਵੱਲੋਂ ਅੱਜ ਆਪਣੇ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ। ਸਟੇਜ ਸੈਕਟਰੀ ਦੀ ਜਿੰਮੇਵਾਰੀ ਅਮਰਜੀਤ ਸਿੰਘ ਭਾਈਰੂਪਾ ਵੱਲੋਂ ਨਿਭਾਉਦਿਆ ਅੱਜ ਦੀ ਮੀਟਿੰਗ ਦੇ ਏਜੰਡੇ ਬਾਰੇ ਦੱਸਿਆ ਗਿਆ। ਸਾਬਕਾ ਕਪਤਾਨ ਪੁਲਿਸ ਲੇਟ ਸ਼੍ਰੀ ਚੰਚਲ ਸਿੰਘ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਦਿਆ ਦੱਸਿਆ ਕਿ ਉਹਨਾਂ ਨੇ ਆਪਣੀ ਪੰਚਕੂਲੇ ਵਾਲੀ ਕੋਠੀ ਸੰਸਥਾਂ ਨੂੰ ਦਾਨ ਕੀਤੀ ਗਈ ਹੈ, ਜਿਹਨਾ ਦੀ ਬਰਸੀ ਪਿਛਲੇ ਮਾਹ ਮਿਤੀ 16-6-25 ਨੂੰ ਗੁਰਦੁਆਰਾ ਸ਼੍ਰੀ ਸਿੰਘਸਭਾ ਮਾਨਸਾ ਵਿਖੇ ਮਨਾਈ ਗਈ ਸੀ, ਜੋ ਅੱਗੇ ਤੋਂ ਸੰਸਥਾ ਦੇ ਦਫਤਰ ਵਿਖੇ ਹੀ ਮਨਾਈ ਜਾਇਆ ਕਰੇਗੀ। ਜਿਹਨਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।
ਮਾਨਸਾ ਚ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਚ ਸਵਰਗੀ ਪੈਨ. ਚਾਨਣ ਸਿੰਘ ਵਾਸੀ ਖਿੱਲਣ ਸਬੰਧੀ ਦੁੱਖ ਪ੍ਰਗਟ ਕਰਦੇ ਹੋਏ 2 ਮਿੰਟ ਦਾ ਮੋਨ ਧਾਰਿਆ ਗਿਆ, ਤੇ ਜਿਲਾ ਪ੍ਰਸ਼ਾਸਨ ਵੱਲੋਂ ਸ਼ੋਕ ਸਲਾਮੀ ਨਾ ਲਗਾਉਣ ਸਬੰਧੀ ਰੋਸ ਜਾਹਿਰ ਕੀਤਾ ਗਿਆ।
ਮੀਟਿੰਗ ਦੀ ਪ੍ਰਧਾਨਗੀ ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਕੀਤੀ ਗਈ। ਜਿਹਨਾਂ ਵੱਲੋਂ ਸਭਾ ਵਿੱਚ ਨਵੇੰ ਆਏ 3 ਪੈਨਸ਼ਨਰਾਂ ਸਾਬਕਾ ਇੰਸ:ਪ੍ਰਵੀਨ ਕੁਮਾਰ ਮਾਨਸਾ, ਸਾਬਕਾ ਥਾਣੇ: ਰੌਣਕ ਰਾਮ ਵਾਸੀ ਉਭਾ ਹਾਲ ਮਾਨਸਾ, ਸਾਬਕਾ ਸ:ਥ: ਗੁਰਜੰਟ ਸਿੰਘ ਮਾਨਸਾ ਦੇ ਹਾਰ ਪਾ ਕੇ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ।
ਮੀਟਿੰਗ ਦੌਰਾਨ ਪ੍ਰਧਾਨ ਵੱਲੋਂ ਸੰਸਥਾਂ ਦੀ ਬਿਲਡਿੰਗ ਵਿੱਚ ਹੁਣ ਤੱਕ ਕੀਤੇ ਗਏ ਕੰਮਕਾਜਾਂ ਸਬੰਧੀ ਦੱਸਿਆ ਗਿਆ, ਤਾਂ ਸਾਰੇ ਸਾਥੀਆ ਵੱਲੋਂ ਸਹਿਮਤੀ ਦਿੰਦਿਆ ਪ੍ਰਸੰਸਾ ਕੀਤੀ ਗਈ। ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਜਿਹਨਾਂ ਸਾਥੀਆ ਨੂੰ ਮਿਤੀ 30-6-25 ਤੱਕ ਪੈਨਸ਼ਨ ਆਇਆ 2 ਸਾਲ ਹੋ ਚੁੱਕੇ ਹਨ ਉਹ ਆਪਣਾ ਐਲ.ਟੀ.ਸੀ. ਫਾਰਮ ਭਰ ਕੇ ਸਬੰਧਤ ਬੈਂਕ ਵਿੱਚ ਤੁਰੰਤ ਜਮਾ ਕਰਵਾ ਦੇਣ ਤਾਂ ਜੋ ਸਮੇਂਸਿਰ ਮੰਨਜੂਰ ਹੋ ਸਕੇ। ਪ੍ਰਧਾਨ ਨੇ ਦੱਸਿਆ ਕਿ ਮ੍ਰਿਤਕ ਸਾਥੀ ਅੰਗਰੇਜ ਸਿੰਘ ਦੀ ਮੌਤ ਤੇ ਜਿਲਾ ਪ੍ਰਸ਼ਾਸਨ ਵੱਲੋਂ ਸ਼ੋਗ ਸਲਾਮੀ ਨਾ ਲਗਾਉਣ ਸਬੰਧੀ ਸੰਸਥਾ ਵੱਲੋਂ ਮਤਾ ਪਾ ਕੇ ਸਟੇਟ ਬਾਡੀ ਨੂੰ ਭੇਜਿਆ ਗਿਆ ਸੀ। ਸਟੇਟ ਬਾਡੀ ਵਫਦ ਵੱਲੋਂ ਮਿਤੀ 3-7-25 ਨੂੰ ਪੁਲਿਸ ਹੈਡਕੁਆਰਟਰ ਚੰਡੀਗੜ੍ਹ ਵਿਖੇ ਉਚ ਅਫਸਰਾਂ ਨੂੰ ਮਿਲਕੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ।ਜਿਹਨਾਂ ਵੱਲੋਂ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ।ਇਸ ਤੋਂ ਇਲਾਵਾ ਪ੍ਰੀਤਮ ਸਿੰਘ ਬੁਢਲਾਡਾ, ਬੰਤ ਸਿੰਘ ਫੂਲਪੁਰੀ, ਪ੍ਰਵੀਨ ਕੁਮਾਰ ਆਦਿ ਨੇ ਪੈਨਸ਼ਨਰਜ ਦੀਆ ਹੱਕੀ ਮੰਗਾਂ, ਪੇਸ਼ ਆ ਰਹੀਆ ਸਮੱਸਿਆਵਾ ਅਤੇ ਹੋਰ ਸਬੰਧਤ ਮਸਲਿਆ ਤੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਗੁਰਪਿਆਰ ਸਿੰਘ ਵੱਲੋਂ ਮੀਟਿੰਗ ਦੀ ਫੋਟੋਗ੍ਰਾਫੀ ਕੀਤੀ ਗਈ।ਅਖੀਰ ਵਿੱਚ ਸੁਖਦੇਵ ਸਿੰਘ ਕੁੱਤੀਵਾਲ, ਸੁਰਜੀਤ ਰਾਜ, ਦਰਸ਼ਨ ਸਿੰਘ ਬੁਢਲਾਡਾ, ਗੁਰਤੇਜ ਸਿੰਘ ਪਿੱਪਲੀਆ, ਬਿੱਕਰ ਸਿੰਘ ਖਿਆਲਾ,ਹਰਜਿੰਦਰ ਸਿੰਘ ਭੀਖੀ, ਬਲਵੰਤ ਸਿੰਘ ਨੰਦਗੜ੍ਹ ਅਤੇ ਦਰਸ਼ਨ ਕੁਮਾਰ ਗੇਹਲੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।