ਮਾਨਸਾ, 4 ਅਗਸਤ
ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਵੱਲੋਂ ਅੱਜ ਆਪਣੇ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ। ਸਟੇਜ ਸੈਕਟਰੀ ਦੀ ਜਿੰਮੇਵਾਰੀ ਪ੍ਰੀਤਮ ਸਿੰਘ ਬੁਢਲਾਡਾ ਵੱਲੋਂ ਬਾਖੂਬੀ ਨਿਭਾਈ ਗਈ।
ਬੀਤੇ ਮਾਂਹ
ਸਵਰਗਵਾਸ ਹੋਏ ਪੈਨਸ਼ਨਰ ਸ਼੍ਰੀ ਬੱਗਾ ਸਿੰਘ ਸਾਬਕਾ ਥਾਣੇਦਾਰ ਵਾਸੀ ਜੋਗਾ ਸਬੰਧੀ ਦੁੱਖ ਪ੍ਰਗਟ ਕਰਦੇ ਹੋਏ 2 ਮਿੰਟ ਦਾ ਮੋਨ ਧਾਰ ਕੇ ਇਸ ਵਿਛੁੜ ਚੁੱਕੇ ਸਾਥੀ ਨੂੰ ਸਰਧਾਂਜਲੀ ਭੇਂਟ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਕੀਤੀ ਗਈ। ਜਿਹਨਾਂ ਵੱਲੋਂ ਸਭਾ ਵਿੱਚ ਨਵੇੰ ਆਏ 3 ਪੈਨਸ਼ਨਰਾਂ ਸਾਬਕਾ ਸ:ਥ: ਸਤਨਾਮ ਸਿੰਘ ਵਾਸੀ ਉਡਤ ਸੈਦੇਵਾਲਾ, ਸਾਬਕਾ ਸ:ਥ: ਸਿੰਗਾਰਾ ਸਿੰਘ ਵਾਸੀ ਅਕਲੀਆ, ਸ:ਥ: ਜਲੌਰ ਸਿੰਘ ਵਾਸੀ ਉਡਤ ਭਗਤ ਰਾਮ ਦੇ ਹਾਰ ਪਾ ਕੇ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ।
ਮੀਟਿੰਗ ਦੌਰਾਨ ਪ੍ਰਧਾਨ ਵੱਲੋਂ ਆਜਾਦੀ ਦਿਹਾੜਾ (15 ਅਗਸਤ) ਨੂੰ ਬੜੀ ਸਰਧਾ- ਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ ਗਈ।ਦੱਸਿਆ ਗਿਆ ਕਿ ਸਵਤੰਤਰਤਾ ਦਿਵਸ ਜਿਲਾ ਹੈਡਕੁਆਰਟਰ ਦੇ ਨਾਲ ਨਾਲ ਆਪਣੇ ਪੈਨਸ਼ਨਰ ਦਫਤਰ ਵਿੱਚ ਵੀ ਮਨਾਇਆ ਜਾਵੇਗਾ। ਇਸ ਲਈ 15 ਅਗਸਤ ਵਾਲੇ ਦਿਨ ਸਾਰੇ ਸਾਥੀਆ ਨੂੰ ਪੈਨਸ਼ਨਰ ਦਫਤਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।
ਜੇਕਰ ਕੋਈ ਸਾਥੀ ਆਪਣੀ ਦੁੱਖ ਤਕਲੀਫ ਦੱਸਣੀ ਚਾਹੁੰਦਾ ਹੈ, ਕੋਈ ਸੁਝਾਅ ਜਾਂ ਆਪਣੇ ਵਿਚਾਰ ਰੱਖਣਾ ਚਾਹੁੰਦਾ ਹੈ ਜਾਂ ਫਿਰ ਪੈਨਸ਼ਨ ਸਬੰਧੀ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਹੈ ਤਾਂ ਉਹ ਸਟੇਜ ਤੇ ਆ ਕੇ ਦੱਸ ਸਕਦਾ ਹੈ।
ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਸੰਸਥਾਂ ਦੇ ਕੰਮਕਾਜਾਂ ਅਤੇ ਜਾਣਕਾਰੀ ਦੇਣ ਲਈ ਬਣਾਏ ਗਏ ਵਟਸਐਪ ਗਰੁੱਪ ਵਿੱਚ ਬੇਲੋੜੇ ਮੈਸਿਜ ਨਾ ਪਾਏ ਜਾਣ ਅਤੇ ਅੱਗੇ ਤੋੰ
ਉਹਨਾਂ ਦੇ ਧਿਆਨ ਵਿੱਚ ਲਿਆਂਦੇ ਬਿਨਾਂ ਕੋਈ ਮੈਸਿਜ ਨਾ ਪਾਇਆ ਜਾਵੇ।
ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਜਿਹਨਾਂ ਸਾਥੀਆ ਨੂੰ ਮਿਤੀ 31-7-25 ਤੱਕ ਪੈਨਸ਼ਨ ਆਇਆ 2 ਸਾਲ ਹੋ ਚੁੱਕੇ ਹਨ ਉਹ ਆਪਣਾ ਐਲ.ਟੀ.ਸੀ. ਫਾਰਮ ਭਰ ਕੇ ਸਬੰਧਤ ਬੈਂਕ ਵਿੱਚ ਤੁਰੰਤ ਜਮਾ ਕਰਵਾ ਦੇਣ ਤਾਂ ਜੋ ਸਮੇਂਸਿਰ ਮੰਨਜੂਰ ਹੋ ਸਕੇ।
ਪ੍ਰਧਾਨ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਤੁਰੰਤ ਦੇਣ ਅਤੇ ਪੈਡਿੰਗ ਮੰਗਾਂ ਤੁਰੰਤ ਮੰਨਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ।
ਇਸ ਤੋਂ ਇਲਾਵਾ ਬੰਤ ਸਿੰਘ ਫੂਲਪੁਰੀ, ਗੁਰਪਿਆਰ ਸਿੰਘ, ਨਰੋਤਮ ਸਿੰਘ, ਬਿੱਕਰ ਸਿੰਘ ਖਿਆਲਾ, ਗੁਰਜੰਟ ਸਿੰਘ ਫੱਤਾ ਮਾਲੋਕਾ ਅਤੇ ਦਰਸ਼ਨ ਕੁਮਾਰ ਗੇਹਲੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।