14ਫਰਵਰੀ (ਨਾਨਕ ਸਿੰਘ ਖੁਰਮੀ) ਮਾਨਸਾ: ਅੱਜ ਆਲ ਇੰਡੀਆ ਐਂਟੀ ਟੈਰੋਰਿਸਟ,ਐਂਟੀ ਕ੍ਰਾਇਮ ਫਰੰਟ ਪੰਜਾਬ ਦੇ ਇੰਡੀਆ ਆਗੂ ਐਡਵੋਕੇਟ ਸ਼੍ਰੀ ਅਮਨ ਗਰਗ ਸੂਲਰ ਦੀ ਯੋਗ ਅਗੁਵਾਈ ਚ ਪਿਛਲੇ ਸਾਲ ਇਸੇ ਦਿਨ ਪੁਲਵਾਮਾ(ਜੰਮੂ ਕਸ਼ਮੀਰ) ਵਿਖੇ ਸ਼ਹੀਦ ਹੋਏ ਦੇਸ਼ ਦੇ ਜਵਾਨਾਂ ਸੈਨਿਕ ਵੀਰਾਂ ਨੂੰ ਸ਼ਰਧਾਜਲੀ ਭੇਂਟ ਕਰਨ ਤਹਿਤ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਚੇਚੇ ਤੌਰ ਤੇ
ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਜਰਨਲ ਸਕੱਤਰ ਚੁਸ਼ਪਿੰਦਰਬੀਰ ਸਿੰਘ ਚਹਿਲ, ਸੰਸਥਾ ਦੇ ਪੰਜਾਬ ਆਗੂਆਂ ਪ੍ਰਧਾਨ ਪੰਜਾਬ ਰਾਜ ਕੁਮਾਰ ਜਿੰਦਲ,ਨਾਨਕ ਸਿੰਘ ਖੁਰਮੀ ਜਰਨਲ ਸਕੱਤਰ ਪੰਜਾਬ, ਚੇਅਰਮੈਨ ਪੰਜਾਬ ਨੇਮ ਚੰਦ (ਮਿਉਂਸਿਪਲ ਕਾਉਂਸਲਰ), ਸ਼ਾਲੂ ਰਾਣੀ ਕੈਸ਼ੀਅਰ, ਹਰਿ ਰਾਮ ਡਿੰਪਾ ਵਾਈਸ ਪ੍ਰਧਾਨ ਸਨਾਤਮ ਧਰਮ ਤੇ ਸ਼੍ਰੀ ਰੁਲਦੂ ਰਾਮ ਗੜੀ ਆ ਨੰਦਗੜੀਆ ਸਾਬਕਾ ਪ੍ਰਧਾਨ ਸਨਾਤਮ ਧਰਮ ਰਾਕੇਸ਼ ਬਿੱਟੂ,ਮਾਥਰੂ ਗੋਇਲ ਅਗਜੈਕਟਿਵ ਮੈਂਬਰ ਮੌਜੂਦ ਰਹੇ।
ਇਸ ਮੌਕੇ ਤੇ ਮੌਜੂਦ ਸਾਰਿਆਂ ਸਮਾਜ ਸੇਵੀਆਂ ਨੇ ਦੇਸ਼ ਦੇ ਲਈ ਸ਼ਹੀਦ ਹੋਣ ਵਾਲੇ ਵਾਲੇ ਫੌਜੀ ਵੀਰਾਂ ਨੂੰ ਸ਼ਰਧਾਂਜਲੀਆਂ ਦਿੰਦਿਆਂ ਉਹਨਾਂ ਦੇਸ਼ ਦੇ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਹਨਾਂ ਦੀਆਂ ਫੋਟੋਆਂ ਤੇ ਫੁੱਲ ਭੇਂਟ ਕੀਤੇ।ਇਸ ਮੌਕੇ ਰਾਕੇਸ਼ ਬਿੱਟੂ ਮਾਥਰੁ ਗੋਇਲ ਚੌਧਰੀ ਅਸ਼ਵਨੀ ਸਿੰਗਲਾ ਤੇ ਮੁਨੀਸ਼ ਗਰਗ,ਟੇਕ ਚੰਦ,ਅੰਕੁਸ਼ ਜਿੰਦਲ,ਚੌਧਰੀ ਅਸ਼ਵਨੀ ਸਿੰਗਲਾ ਖੋਖਰ ਵਾਲੇ,ਪਰਮਿੰਦਰ ਸਿੰਘ,ਸੁਰਿੰਦਰ ਕੁਮਾਰ,ਮਨੀਸ਼ ਕੁਮਾਰ ਸਿੰਗਲਾ,ਸੋਨੂੰ ਕੁਮਾਰ ਗੋਇਲ,ਦੀਪਕ ਕੁਮਾਰ,ਮਨਪ੍ਰੀਤ ਸਿੰਘ,ਰਾਜ ਕੁਮਾਰ ਗਣੇਸ਼ ਬੈਟਰੀ ਸਟੋਰ, ਮਿੱਠੂ ਰਾਮ ਮੂਸੇਵਾਲੇ,ਮੀਰਪੁਰੀਆ ਬੀਜ ਭੰਡਾਰ,ਰਾਕੇਸ਼ ਕਰਿਆਨਾ ਸਟੋਰ,ਟੇਕ ਚੰਦ,ਅਸ਼ੋਕ ਕੁਮਾਰ,ਨੇਬ ਚੰਦ ਸਿੰਗਲਾ,ਸ਼ੈਂਕੀ,ਨਿਰਮਲ ਕੁਮਾਰ,ਮਹਿਲਾ ਮੰਡਲ ਤੋਂ ਗਗਨਦੀਪ ਕੌਰ,ਗੁਰਮੀਤ ਕੌਰ,ਸੀਮਾ ਸ਼ਰਮਾ,ਸੰਦੀਪ ਰਾਣੀ,ਤੇਜ਼ ਕੌਰ,ਗਗਨਦੀਪ ਕੌਰ ਅਤੇ ਹੋਰ ਸਮਾਜ ਸੇਵੀਆਂ ਨੇ ਵੀ ਅਪਨੀ ਹਾਜਰੀ ਲਗਾਈ।
ਪੁਲਵਾਮਾ ਵਿਖੇ ਸ਼ਹੀਦ ਹੋਏ ਦੇਸ਼ ਦੇ ਜਵਾਨਾਂ ਸੈਨਿਕ ਵੀਰਾਂ ਨੂੰ ਸ਼ਰਧਾਜਲੀਆਂ ਭੇਂਟ
Highlights
- #mansanews
Leave a comment