ਮਾਨਸਾ :-29 ਜੁਲਾਈ
ਵਿਦਿਆਰਥੀ ਜਥੇਬੰਦੀ ਸਟੂਡੈਂਟ ਪਾਵਰ ਆਫ਼ ਪੰਜਾਬ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਦਿਨ ਦਾ ਪੱਕਾ ਧਰਨਾ ਸੱਤਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ।ਇਹ ਧਰਨਾ ਐਸ ਸੀ ਵਿਦਿਆਰਥੀਆਂ ਤੋਂ ਕਾਲਜ ਪ੍ਰਸ਼ਾਸਨ ਵੱਲੋਂ ਜ਼ਬਰਦਸਤੀ ਪੀ ਟੀ ਏ ਫੰਡ ਵਸੂਲ ਕਰਨ ਦੇ ਖਿਲਾਫ਼ ਚੱਲ ਰਿਹਾ ਹੈ।ਇਸ ਸਮੇਂ ਪ੍ਰੈਸ ਨੂੰ ਬਿਆਨ ਕਰਦਿਆ ਵਿਦਿਆਰਥੀ ਜਥੇਬੰਦੀ ਸਟੂਡੈਂਟ ਪਾਵਰ ਆਫ਼ ਪੰਜਾਬ ਦੇ ਸੂਬਾ ਸਕੱਤਰ ਗੁਰਵਿੰਦਰ ਨੰਦਗੜ੍ਹ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀਂ ਐਸ.ਸੀ ਵਿਦਿਆਰਥੀਆਂ ਤੋਂ ਜਬਰਦਸਤੀ ਪੀ.ਟੀ.ਏ ਫੰਡ ਵਸੂਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਅਤੇ ਅੱਜ ਧਰਨਾ ਸੱਤਵੇਂ ਦਿਨ ਜਾਰੀ ਹੈ ਪਰ ਕਾਲਜ ਪ੍ਰਸ਼ਸ਼ਨ ਆਪਣੀ ਜੱਦ ਉੱਪਰ ਅੜਿਆ ਹੋਇਆ ਹੈ।ਜਿਕਰਯੋਗ ਹੈ 16 ਜੁਲਾਈ ਨੂੰ ਜਥੇਬੰਦੀ ਵੱਲੋਂ ਜਿਲ੍ਹਾ ਭਲਾਈ ਅਫ਼ਸਰ ਨੂੰ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਅਤੇ ਅੱਜ ਵੀਂ ਜਥੇਬੰਦੀ ਦਾ ਵਫ਼ਦ ਜਿਲ੍ਹਾ ਭਲਾਈ ਅਫ਼ਸਰ ਨੂੰ ਮਿਲਿਆ ਅਤੇ ਉਹਨਾਂ ਨੇ ਕੱਲ੍ਹ ਤੱਕ ਮਸਲੇ ਦਾ ਹੱਲ ਕਰਵਾਉਣ ਦਾ ਵਿਸ਼ਵਾਸ਼ ਦਵਾਇਆ ਹੈ ਪਰ ਕਾਲਜ ਕਾਲਜ ਪ੍ਰਸ਼ਾਸ਼ਨ ਵੱਲੋਂ ਸਰਕਾਰ ਦੇ ਨਿਯਮਾਂ ਦੇ ਉੱਲਟ ਜਾ ਕੇ ਐਸ.ਸੀ ਵਿਦਿਆਰਥੀਆਂ ਤੋਂ ਜ਼ਬਰਦਸਤੀ ਪੀ.ਟੀ.ਏ ਫੰਡ ਵਸੂਲਣ ਦੀ ਕੋਸ਼ਿਸ਼ ਕਰਕੇ ਵਿਦਿਆਰਥੀਆਂ ਨੂੰ ਖੱਜ਼ਲ-ਖੁਆਰ ਕੀਤਾ ਜਾ ਰਿਹਾ।ਉਹਨਾਂ ਕਿਹਾ ਕਿ ਜੇਕਰ ਜਿਲ੍ਹਾ ਭਲਾਈ ਅਫ਼ਸਰ ਮਾਨਸਾ ਵੱਲੋਂ ਜੋ ਵਿਸਵਾਸ਼ ਦਵਾਇਆ ਹੈ ਉਸ ਤੇ ਖਰ੍ਹੇ ਨਹੀਂ ਉੱਤਰਦੇ ਤਾਂ ਭਲਕੇ ਜਿਲ੍ਹਾ ਭਲਾਈ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਪੀ ਟੀ ਏ ਫੰਡ ਮਾਫ਼ੀ ਲਈ ਸੰਘਰਸ਼ ਜਾਰੀ ਰਹੇਗਾ।ਇਸ ਸਮੇਂ ਸੂਬਾ ਪ੍ਰੈਸ ਸਕੱਤਰ ਸੋਨੂੰ ਝੱਬਰ,ਕਾਲਜ ਕਮੇਟੀ ਮੈਂਬਰ ਅਰਸ਼ਦੀਪ ਕੋਟ ਫੱਤਾ,ਮਨਪ੍ਰੀਤ ਜਵਾਹਰਕੇ,ਬਬਲੂ ਖੋਖਰ, ਸ਼ਨੀ ਮਾਨਸਾ,ਗਗਨਦੀਪ ਕੌਰ, ਗੁਰਪ੍ਰੀਤ ਕੌਰ ਸ਼ਾਮਿਲ ਸਨ।
ਜਾਰੀ ਕਰਤਾ:-
ਸਟੂਡੈਂਟ ਪਾਵਰ ਆਫ਼ ਪੰਜਾਬ
ਸੂਬਾ ਪ੍ਰਧਾਨ ਪ੍ਰਦੀਪ ਗੁਰੂ
ਮੋਬ:-959243858