ਪੀ.ਐੱਮ.ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ
ਸਰਦੂਲਗੜ੍ਹ, 2 ਅਪ੍ਰੈਲ (ਦਲਜੀਤ ਸੰਘਾ)
ਪੀ.ਐੱਮ. ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਰਦੂਰਗੜ੍ਹ ਵਿਖੇ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਹਲਕਾ ਐੱਮ.ਐੱਲ.ਏ ਨੇ ਨਵੀਂ ਬਣੀ ਸਾਇੰਸ ਲੈਬ ਦਾ ਉਦਘਾਟਨ ਕੀਤਾ। ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਹਰਲੀਨ ਕੌਰ ਸਾਇੰਸ ਮਿਸਟ੍ਰੈਸ ਅਤੇ ਗੁਰਤੇਜ ਸਿੰਘ ਪੰਜਾਬੀ ਅਧਿਆਪਕ ਨੇ ਨਿਭਾਈ। ਸ਼੍ਰੀ ਰਾਜਪਾਲ ਸਿੰਘ ਕਮਰਸ ਲੈਕਚਰਾਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ। ਸਕੂਲ ਦੇ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾਕਟਰ ਪਰਮਜੀਤ ਸਿੰਘ ਭੋਗਲ ਡਿਪਟੀ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਨੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਦੱਸਿਆ। ਵਧੀਆ ਵਿੱਦਿਅਕ ਪ੍ਰਾਪਤੀਆਂ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਐੱਮ.ਐੱਲ.ਏ ਹਲਕਾ ਸਰਦੂਲਗੜ੍ਹ ਦੁਆਰਾ ਇਨਾਮ ਵੰਡੇ ਗਏ । ਸ਼ਾਨਦਾਰ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਸਮੇਂ ਸਕੂਲ ਇੰਚਾਰਜ ਸ੍ਰੀਮਤੀ ਰਮਨਦੀਪ, ਸ਼੍ਰੀਮਤੀ ਵੀਨਾ ਰਾਣੀ,ਪ੍ਰੇਮ ਕੁਮਾਰ ਗਰਗ ਪ੍ਰਧਾਨ ਨਗਰ ਪੰਚਾਇਤ, ਪੰਕਜ ਗਰਗ ਟਾਟਾ, ਨਵਦੀਪ ਸ਼ਰਮਾ ਐਡਵੋਕੇਟ,ਉੱਪ-ਪ੍ਰਧਾਨ ਸੁਖਜੀਤ ਸਿੰਘ ਬੱਬਰ, ਸੁਖਵਿੰਦਰ ਸਿੰਘ ਬਿੰਦਰ , ਸਮੂਹ ਐੱਮ. ਸੀ. ਸਾਹਿਬਾਨ, ਗੁਰਸੇਵਕ ਸਿੰਘ ਝੁਨੀਰ, ਸਰਪੰਚ ਅਰੁਣ ਗਰਗ ਚੂੜ੍ਹੀਆ, ਐੱਸ.ਐੱਮ.ਸੀ ਚੇਅਰਮੈਨ ਬੇਬੀ ਰਾਣੀ, ਸ਼ੇਰ ਸਿੰਘ, ਡਾਕਟਰ ਵੇਦ ਪ੍ਰਕਾਸ਼ ਮੈਡੀਕਲ ਅਫ਼ਸਰ ਸਰਦੂਲਗੜ, ਵਿਦਿਆਰਥੀ, ਮਾਪੇ,ਸਮੂਹ ਸਟਾਫ ਅਤੇ ਸਮੁੱਚਾ ਮੀਡੀਆ ਕਲੱਬ ਵੀ ਹਾਜ਼ਿਰ ਰਿਹਾ ।