ਬੋਹਾ , 24 ਸਤੰਬਰ( ਨਿਰੰਜਣ ਬੋਹਾ) .
ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਨੀਲਮ ਰਾਣੀ. ਪ੍ਰਿੰਸੀਪਲ ਡਾਇਟ ਅਹਿਮਦਪੁਰ ਡਾ. ਬੂਟਾ ਸਿੰਘ ਸੇਖੋਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਪਰਮਜੀਤ ਸਿੰਘ ਭੋਗਲ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਮਾਨਸਾ ਦੇ ਸਮੂਹ ਪੀ.ਐਮ.ਸ਼੍ਰੀ ਸਕੂਲਾਂ ਦੇ ਗਣਿਤ ਅਧਿਆਪਕਾਂ ਦਾ ਵੈਦਿਕ ਗਣਿਤ ਦਾ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਬਲਾਕ ਰਿਸੋਰਸ ਸੈਂਟਰ ਬੁਢਲਾਡਾ ਵਿਖੇ ਲੱਗਿਆ । ਇਸ ਕੈਂਪ ਵਿੱਚ ਵਿਸ਼ੇਸ਼ ਰੂਪ ਵਿੱਚ ਨੈਸ਼ਨਲ ਅਵਾਰਡੀ ਅਤੇ ਐਨ.ਸੀ.ਈ.ਆਰ.ਟੀ. ਮੈਂਟਰ ਡਾ. ਅਰੁਨ ਕੁਮਾਰ ਗਰਗ ਨੇ ਸ਼ਮੂਲੀਅਤ ਕੀਤੀ ਅਤੇ ਅਧਿਆਪਕਾਂ ਨਾਲ ਵੈਦਿਕ ਗਣਿਤ ਦੀ ਮਹਤੱਤਾ ਬਾਰੇ ਚਰਚਾ ਕੀਤੀ ਗਈ । ਉਹਨਾਂ ਦੁਆਰਾ ਕਰਵਾਈਆਂ ਗਈਆਂ ਵੈਦਿਕ ਗਣਿਤ ਵਿਧੀਆਂ ਦੀ ਸਮੁੱਚੇ ਭਾਗੀਦਾਰਾਂ ਦੇ ਪ੍ਰਸ਼ੰਸ਼ਾ ਕੀਤੀ । ਇਸ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਵਿੱਚ ਉਹਨਾਂ ਤੋਂ ਇਲਾਵਾ ਸਟੇਟ ਰਿਸੋਰਸ ਪਰਸਨ ਨਵਨੀਤ ਕੱਕੜ , ਜ਼ਿਲ੍ਹਾ ਰਿਸੋਰਸ ਪਰਸਨ ਸੰਦੀਪ ਕੁਮਾਰ, ਤਰਨਜੀਤ ਸਿੰਘ ਅਤੇ ਕੇਵਲ ਸਿੰਘ ਨੇ ਵੱਖ ਵੱਖ ਟੌਪਿਕ ਤੇ ਟ੍ਰੇਨਿੰਗ ਦਿੱਤੀ । ਤਰਨਜੀਤ ਸਿੰਘ ਦੁਆਰਾ ਵੈਦਿਕ ਗਣਿਤ ਦਾ ਜੋੜ ਅਤੇ ਘਟਾਅ, ਸੰਦੀਪ ਕੁਮਾਰ ਦੁਆਰਾ ਗੁਣਾ ਅਤੇ ਕੇਵਲ ਸਿੰਘ ਦਾ ਵਰਗ ਅਤੇ ਘਣ ਦਾ ਟੌਪਿਕ ਕਰਵਾਇਆ ਗਿਆ। ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੇ 15 ਸਕੂਲਾਂ ਦੇ 46 ਗਣਿਤ ਅਧਿਆਪਕਾਂ ਨੇ ਭਾਗ ਲਿਆ । ਸਮੁੱਚੀ ਟ੍ਰੇਨਿੰਗ ਦੀ ਪ੍ਰਸ਼ੰਸ਼ਾ ਕਰਦਿਆਂ ਡਾ. ਬੂਟਾ ਸਿੰਘ ਸੇਖੋਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨੀਲਮ ਰਾਣੀ ਨੇ ਕਿਹਾ ਕਿ ਗਣਿਤ ਦੇ ਖੇਤਰ ਵਿੱਚ ਭਾਰਤੀ ਗਣਿਤਕਾਂ ਦਾ ਮਹਾਨ ਯੋਗਦਾਨ ਹੈ ਅਤੇ ਉਹਨਾਂ ਦੀ ਮਿਹਨਤ ਵੈਦਿਕ ਗਣਿਤ ਦੇ ਰੂਪ ਵਿੱਚ ਸਕੂਲਾਂ ਤੀਕ ਪਹੁੰਚਾਉਣਾ ਇੱਕ ਚੰਗਾ ਉਪਰਾਲਾ ਹੈ । ਡਾ. ਅਰੁਨ ਕੁਮਾਰ ਗਰਗ ਨੇ ਕਿਹਾ ਕਿ ਉਹ ਲਗਾਤਾਰ 7 ਸਾਲਾਂ ਤੋਂ ਵੈਦਿਕ ਗਣਿਤ ਦੇ ਖੇਤਰ ਨਾਲ ਜੁੜੇ ਹਨ ਅਤੇ ਇਸ ਦੇ ਵੱਖ ਵੱਖ ਪਹਿਲੂਆਂ ਤੇ ਖੋਜ ਕਾਰਜ ਕਰ ਰਹੇ ਹਨ । ਵੈਦਿਕ ਗਣਿਤ ਨੂੰ ਸਕੂਲਾਂ ਵਿੱਚ ਲਾਗੂ ਕਰਨਾ ਜਾਦੂਮਈ ਨਤੀਜੇ ਦੇਵੇਗਾ ।
ਪੀ.ਐੱਮ.ਸ਼੍ਰੀ ਸਕੂਲਾਂ ਦੇ ਗਣਿਤ ਅਧਿਆਪਕਾਂ ਨੇ ਵੈਦਿਕ ਗਣਿਤ ਦੀ ਸਿਖਲਾਈ ਲਈ

Leave a comment