ਸਰਦੂਲਗੜ੍ਹ, 24 ਫਰਵਰੀ (ਦਲਜੀਤ ਸੰਧੂ)
ਪੀ.ਐਮ. ਸ਼੍ਰੀ ਸਰਕਾਰੀ ਕੰਨਿਆ ਸੈਕੰਡਰੀ ਸਰਦੂਲਗੜ੍ਹ ਵਿਖੇ ਦਿਨ ਪ੍ਰਤੀ ਦਿਨ ਸਾਈਬਰ ਕ੍ਰਾਈਮ ਐਂਡ ਡਿਜੀਟਲ ਕਰਾਇਮ ਦੀ ਵਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਈਬਰ ਕ੍ਰਾਈਮ ਸੈੱਲ ਮਾਨਸਾ ਦੇ ਕਰਮਚਾਰੀਆਂ ਵੱਲੋਂ ਸਾਈਬਰ ਅਤੇ ਸੇਫਟੀ ਅਵੇਰਨੈੱਸ ਪ੍ਰੋਗਰਾਮ ਸਕੂਲ ਮੁਖੀ ਸ਼੍ਰੀਮਤੀ ਡਾ ਰਮਨਦੀਪ ਕੌਰ ਢਿੱਲੋ ਦੀ ਅਗਵਾਈ ਵਿੱਚ ਕਰਾਇਆ ਗਿਆ। ਇਸ ਸਾਈਬਰ ਜਾਗਰੂਕਤਾ ਕੈਂਪ ਵਿੱਚ ਛੇਵੀਂ ਤੋਂ ਬਾਰ੍ਹਵੀਂ ਤੱਕ ਦੀ ਸਾਰੇ ਵਿਦਿਆਰਥੀਆਂ ਅਤੇ ਸਮੂਹ ਅਧਿਆਪਕ ਨੇ ਭਾਗ ਲਿਆ ਤੇ ਵਿਸ਼ੇਸ਼ ਤੌਰ ਟੀਮ ਵਿੱਚ ਪਹੁੰਚੇ ਏ.ਐਸ.ਆਈ ਸਤਨਾਮ ਸਿੰਘ ਨੇ ਨਵੀਆਂ ਲੜਕੀਆਂ ਵਿੱਚ ਵਧ ਰਹੀ ਮਾਡਲ ਬਣਨ ਦਾ ਰੁਝਾਨ ਸਬੰਧੀ, ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਵਗੈਰਾ ਦੀ ਵਰਤੋਂ ਸਬੰਧੀ ਦੱਸਿਆ, ਹੌਲਦਾਰ ਰਣਜੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਦੁਰਵਰਤੋਂ ਸਬੰਧੀ ਲਾਭ ਹਾਨੀਆਂ ਬਾਰੇ ਸੋਸ਼ਲ ਮੀਡੀਆ ਐਪ ਡਾਊਨਲੋਡ ਕਰਨ ਸਮੇਂ ਦੇਣ ਵਾਲੀਆਂ ਪਰਮੀਸ਼ਨਾਂ ਸਬੰਧੀ ਸਾਵਧਾਨ ਰਹਿਣ ਲਈ ਤੇ ਫਰਜ਼ੀ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਸੰਬੰਧੀ ਜੋ ਯੂ.ਪੀ.ਆਈ, ਪਿੰਨ ਓ.ਟੀ.ਪੀ. ਦੇਣ ਤੋਂ ਪਹਿਲਾਂ ਸੋਚਣ ਸਬੰਧੀ ਜਾਗਰੂਕ ਕੀਤਾ । ਹੌਲਦਾਰ ਮਨਜੀਤ ਸਿੰਘ ਨੇ ਕਿਹਾ ਕਿ ਕਈ ਐਪਲੀਕੇਸ਼ਨ ਰਾਹੀਂ,ਟੈਕਸਟ ਮੈਸੇਜ ਦੁਆਰਾ ਲੋਨ ਦੀ ਪੇਸ਼ਕਸ਼ ਪ੍ਰਾਪਤ ਹੋਣੀ ਜਾਂ ਵਟਸਐਪ ਜਾਂ ਐਸ. ਐਮ.ਐਸ.ਰਾਹੀਂ ਇਸ਼ਤਿਆਰ ਦੇਣਾ, ਘੱਟ ਵਿਆਜ ਦੇ ਉੱਤੇ ਜਲਦੀ ਪੈਸਾ ਦੇਣ ਦਾ ਦਾਅਵਾ ਕਰਨਾ, ਪੈਸੇ ਨੂੰ ਡਬਲ ਕਰਨਾ, ਅਜਿਹੇ ਘੁਟਾਲੇ ਕਰਨ ਵਾਲੇ ਗੈਰ ਲਾਇਸੰਸੀ ਸ਼ਾਹੂਕਾਰਾਂ ਦੀ ਸੰਬੰਧੀ ਜਾਆਲਸਾਜੀ ਤੋਂ ਧੋਖਾਧੜੀ ਸਬੰਧੀ ਤੇ ਗ਼ਲਤ ਐਪਲੀਕੇਸ਼ਨ ਦੀ ਵਰਤੋਂ ਸਬੰਧੀ ਤੇ ਐਪਲੀਕੇਸ਼ਨ ਡਾਊਨਲੋਡ ਕਰਨ ਸਮੇਂ ਪਰਮੀਸ਼ਨਾਂ ਨਾ ਦੇਣ ਸਬੰਧੀ , ਫੋਨ ਹੈਕਿੰਗ ਸਬੰਧੀ, ਬੈਂਕ ਖਾਤਾ ਖਾਲੀ ਹੋਣ ਸਬੰਧੀ ਤੇ ਪਰਸਨਲ ਫਾਈਲਾਂ ਤੇ ਫੋਟੋਆਂ ਵੀ ਹੈਕ ਹੋਣ ਸਬੰਧੀ ਵਿਸਥਾਰ ਨਾਲ਼ ਜਾਣਕਾਰੀ ਦਿੱਤੀ । ਜੇਕਰ ਕੋਈ ਵਿੱਤੀ ਫਰੋਡ ਜਾਂ ਸਾਈਬਰ ਕ੍ਰਾਈਮ ਸਬੰਧੀ ਫਰੋਡ ਹੋ ਜਾਂਦਾ ਹੈ ਤਾਂ 1930 ਨੰਬਰ ਤੇ ਕਾਲ ਕਰਨ ਸਬੰਧੀ ਦੱਸਿਆ । ਪੁਲਿਸ ਕੋਲ਼ ਸ਼ਿਕਾਇਤ ਕਰਨ ਲਈ 112 ਅਤੇ 181 ਨੰਬਰ ਦਰਜ਼ ਕਰਾਉਣ ਬਾਰੇ ਦੱਸਿਆ।ਸਾਰੇ ਹਾਜ਼ਰੀਨ ਬੱਚਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕੀਤਾ। ਇਸ ਟੀਮ ਦੇ ਨਾਲ਼ ਏ.ਐਸ.ਆਈ ਗੁਰਮੇਲ ਸਿੰਘ ਤੇ ਹੌਲਦਾਰ ਸੁਖਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਸਮੇਂ ਮੰਚ ਦਾ ਸੰਚਾਲਨ ਗੁਰਤੇਜ ਸਿੰਘ ਪੰਜਾਬੀ ਅਧਿਆਪਕ ਵੱਲੋਂ ਕੀਤਾ । ਅੰਤ ਵਿੱਚ ਕਮਰਸ ਲੈਕਚਰਾਰ ਰਾਜਪਾਲ ਸਿੰਘ ਵੱਲੋਂ ਆਈ ਟੀਮ ਦਾ ਧੰਨਵਾਦ ਕੀਤਾ ।ਇਸ ਸਮੇਂ ਸਮੂਹ ਸਟਾਫ਼ ਤੇ ਬੱਚੇ ਹਾਜ਼ਰ ਸਨ।