ਆਪਣੀ ਫਰਦ ਅਨੁਸਾਰ ਲੈਂਡ ਸੀਡਿੰਗ ਅਤੇ ਈ-ਕੇ.ਵਾਈ.ਸੀ. ਜਰੂਰ ਕਰਵਾਉਣ
30 ਜੁਲਾਈ (ਗਗਨਦੀਪ ਸਿੰਘ) ਬਰਨਾਲਾ: ਡਾ. ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਦੀਆਂ ਬੰਦ ਹੋਈਆਂ ਕਿਸ਼ਤਾਂ ਪ੍ਰਾਪਤ ਕਰਨ ਲਈ ਈ-ਕੇ.ਵਾਈ.ਸੀ. ਤੇ ਜਮੀਨ ਦਾ ਰਿਕਾਰਡ ਅਪਡੇਟ ਕਰਵਾਉਣ ਦੀ ਅਪੀਲ ਕਰਨ ਤਾਂ ਜੋ ਜਿਲ੍ਹਾ ਬਰਨਾਲਾ ਵਿੱਚ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਣ।
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨ ਵੀਰ ਇਸ ਸਕੀਮ ਦਾ ਲਾਭ ਲੈ ਰਹੇ ਹਨ, ਪਰ ਹਾਲੇ ਵੀ ਜ਼ਿਲ੍ਹੇ ਵਿੱਚ ਪ੍ਰਾਪਤ ਹੋਈਆਂ ਅਰਜੀਆਂ ਅਨੁਸਾਰ ਹੁਣ ਤੱਕ ਕੁਝ ਕਿਸਾਨਾਂ ਨੇ ਈ-ਕੇ.ਵਾਈ.ਸੀ. ਅਤੇ ਲੈਂਡ ਸੀਡਿੰਗ ਨਹੀਂ ਕਰਵਾਈ ਗਈ ਜਿਸ ਕਾਰਨ ਉਹਨਾਂ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਹੈ, ਉਨਾਂ ਕਿਹਾ ਕਿ ਉਹ ਕਿਸਾਨ ਵੀਰ ਸੰਬੰਧਿਤ ਬਲਾਕ ਖੇਤੀਬਾੜੀ ਦਫ਼ਤਰ, ਕਾਮਨ ਸਰਵਿਸ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਕਿਸਾਨ ਵੀਰ ਬਲਾਕ ਬਰਨਾਲਾ ਵਿੱਚ ਡਾ. ਸੁਖਪਾਲ ਸਿੰਘ ਖੇਤੀਬਾੜੀ ਅਫ਼ਸਰ ਬਰਨਾਲਾ( 9872449779)ਡਾ. ਗੁਰਮੀਤ ਸਿੰਘ ਏ.ਡੀ.ਓ 9855579405 , ਸਹਿਣਾ ਵਿੱਚ ਡਾ. ਨਵਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਪੱਖੋ ਕੈਂਚੀਆਂ (95694 45371) ਸ਼੍ਰੀ ਜਸਵਿੰਦਰ ਸਿੰਘ ਬੀ.ਟੀ.ਐਮ ਸਹਿਣਾ 8837513108, ਬਲਾਕ ਮਹਿਲਕਲਾਂ ਵਿੱਚ ਸ੍ਰੀ ਚਰਨਰਾਮ ਖੇਤੀਬਾੜੀ ਵਿਸਥਾਰ ਅਫ਼ਸਰ 9876565849 , ਸ੍ਰੀ ਸਨਵਿੰਦਰ ਪਾਲ ਸਿੰਘ ਬੀ.ਟੀ.ਐਮ ਮਹਿਲਕਲਾਂ( 9417914482) ਇਸ ਤੋਂ ਇਲਾਵਾ ਸ੍ਰੀ ਅਮਨਿੰਦਰ ਸਿੰਘ ਪੀ.ਐਮ. ਕਿਸਾਨ(9530611231) ਨਾਲ ਸੰਪਰਕ ਕਰ ਸਕਦੇ ਹਨ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਈ-ਕੇ.ਵਾਈ.ਸੀ. ਦਾ ਕੰਮ ਇੱਕ ਹਫਤੇ ਦੇ ਅੰਦਰ ਮੁਕੰਮਲ ਕਰਵਾ ਲੈਣ ਤਾਂ ਜੋ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਕਾਇਆ ਰਹਿੰਦੇ ਕੇਸਾਂ ਦਾ ਨਿਬੇੜਾ ਕੀਤਾ ਜਾ ਸਕੇ ਤੇ ਕਿਸਾਨ ਵੀਰ ਇਸ ਸਕੀਮ ਦਾ ਲਾਭ ਲੈ ਸਕਣ।