ਭਗਤਾ ਭਾਈ, 9 ਮਾਰਚ (ਰਾਜਿੰਦਰ ਸਿੰਘ ਮਰਾਹੜ)-ਐਨ.ਆਰ.ਆਈਜ਼, ਗ੍ਰਾਮ ਪੰਚਾਇਤ, ਵਾਲੀਬਾਲ ਖਿਡਾਰੀਆਂ ਤੇ ਨਗਰ ਨਿਵਸੀਆਂ ਦੇ ਸਹਿਯੋਗ ਨਾਲ ਪਿੰਡ ਸਿਰੀਏਵਾਲਾ ਵਿਖੇ ਦੂਜਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਪਾਲ ਸਿੰਘ ਢਿੱਲੋਂ ਸਨ। ਨਿਰਮਲ ਸਿੰਘ ਚਾਨੀ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਪਿੰਡ ਸਿਰੀਏਵਾਲਾ ਨੇ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ 25 ਹਜ਼ਾਰ ਤੇ ਕੱਪ, ਕਾਲੀਏਵਾਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ 18 ਹਜ਼ਾਰ ਤੇ ਕੱਪ ਜਿੱਤਿਆ। ਬਾਸੀਆ ਬੇਟ ਦੀ ਟੀਮ ਨੇ ਤੀਜਾ ਤੇ ਜੰਡਾਂਵਾਲਾ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਦੌਰਾਨ ਬੈਸਟ ਸ਼ੂਟਰ ਨਰੈਣ ਸਿੰਘ ਤੇ ਦੇਵ ਸਿੰਘ, ਬੈਸਟ ਨੈੱਟਮੈਨ ਬੰਟੀ ਸਿਰੀਏਵਾਲਾ ਤੇ ਬੈਸਟ ਡਫੈਂਸਰ ਕਾਲਾ ਕਾਲੀਏਵਾਲਾ ਚੁਣੇ ਗਏ। ਮੁੱਖ ਮਹਿਮਾਨ ਪਾਲ ਸਿੰਘ ਢਿੱਲੋਂ ਨੇ ਪਹਿਲਾ ਇਨਾਮ ਜੇਤੂ ਟੀਮ ਨੂੰ ਦਿੱਤਾ। ਦੂਜਾ ਇਨਾਮ ਗ੍ਰਾਮ ਪੰਚਾਇਤ ਸਿਰੀਏਵਾਲਾ ਵੱਲੋਂ, ਤੀਜਾ ਇਨਾਮ ਖੁਸ਼ਦੀਪ ਸਿੰਘ ਕਨੇਡਾ ਅਤੇ ਚੌਥਾ ਇਨਾਮ ਤੇ ਟ੍ਰਾਫੀਆਂ ਗੁਰਤੇਜ ਸਿੰਘ ਚਾਨੀ (ਚਾਨੀ ਐਗਰੋ ਇੰਡਸਟਰੀਜ) ਵੱਲੋਂ ਦਿੱਤੀਆਂ ਗਈਆਂ। ਸਿਰੀਏਵਾਲਾ ਦੀ ਵਾਲੀਬਾਲ ਟੀਮ ਦੇ ਖਿਡਾਰੀ ਦੇਵ ਸਿੰਘ ਪੱਤੋਵਾਲ, ਨਰੈਣ ਸਿੰਘ, ਮਨਿੰਦਰ ਸਿੰਘ, ਬੰਟੀ, ਟਿੱਕੂ ਅਤੇ ਹਰਮਨ ਨੇ ਫਾਈਨਲ ਮੈਚ ਖੇਡ ਕੇ ਜਿੱਤ ਪ੍ਰਾਪਤ ਕੀਤੀ। ਸਤਿਕਾਰ ਕਮੇਟੀ ਨੇ ਲੰਗਰ ਦੀ ਸੇਵਾ ਨਿਭਾਈ। ਵਾਲੀਬਾਲ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਸਰਪੰਚ ਹਰਜਿੰਦਰ ਕੌਰ ਤੇ ਗ੍ਰਾਮ ਪੰਚਾਇਤ, ਸਟੇਟ ਐਵਾਰਡੀ ਗੁਰਤੇਜ ਸਿੰਘ ਚਾਨੀ ਤੇ ਪਿੰਡ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ। ਇਸ ਟੂਰਨਾਮੈਂਟ ਦੌਰਾਨ ਵਾਲੀਬਾਲ ਕਮੇਟੀ ਦੇ ਮੈਂਬਰ ਰਾਜੂ ਸੇਠ, ਹਰਿੰਦਰ ਸਿੰਘ ਢਿੱਲੋਂ, ਨਿਰਮਲ ਸਿੰਘ ਚਾਨੀ, ਬਿੱਟੂ ਬਰਾੜ, ਪਰਮਿੰਦਰ ਪੱਤੋਵਾਲ, ਇੰਦਰਜੀਤ ਸਿੰਘ, ਮੋਨਾ ਮਾਨ, ਇਕਬਾਲ ਸਿੰਘ, ਬੋਹੜ ਸਿੰਘ ਭਾਈ, ਸੱਤੂ, ਸੋਨਾ ਢਿੱਲੋਂ, ਮਨਦੀਪ ਸਿੰਘ ਦੀਪਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਕੈਪਸ਼ਨ: ਟੂਰਨਾਮੈਂਟ ਦੇ ਜੇਤੂ ਖਿਡਾਰੀ।
ਪਿੰਡ ਸਿਰੀਏਵਾਲਾ ਵਿਖੇ ਦੂਜਾ ਵਾਲੀਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ

Leave a comment