ਬਠਿੰਡਾ ਦੇ ਪਿੰਡ ਦਿਉਣ ਦਾ ਜੰਮਪਲ ਜਗਰੂਪ ਸਿੰਘ ਬਰਾੜ ਬਣਿਆ ਛੇਵੀਂ ਵਾਰ ਬ੍ਰਿਟਿਸ਼ ਕੋਲੰਬੀਆ ਦਾ ਵਿਧਾਇਕ
22 ਅਕਤੂਬਰ (ਰਾਜਦੀਪ ਜੋਸ਼ੀ) ਬਠਿੰਡਾ/ਬੱਲੂਆਣਾ: ਕਿਸੇ ਸਮੇਂ ਬਠਿੰਡਾ ਨੂੰ ਪਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਸੀ,ਪਰ ਅੱਜ ਬਠਿੰਡਾ ਹਰ ਖੇਤਰ ਵਿੱਚ ਮੋਹਰੀ ਗਿਣਿਆ ਜਾ ਰਿਹਾ ਹੈ। ਪਿਛਲੇ 40 ਸਾਲਾਂ ਤੋਂ ਕੈਨੇਡਾ ਦੀ ਧਰਤੀ ਉੱਤੇ ਜਿੱਤ ਦੇ ਝੰਡੇ ਗੱਡ ਰਿਹਾ ਹੈ ਬਠਿੰਡਾ ਦੇ ਪਿੰਡ ਦਿਉਣ ਦਾ ਜਗਰੂਪ ਸਿੰਘ ਬਰਾੜ। ਪਿੰਡ ਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਸ ਪਿੰਡ ਦਾ ਜੰਮਪਲ ਜਗਰੂਪ ਸਿੰਘ ਬਰਾੜ ਛੇਵੀਂ ਵਾਰ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਅੰਸੈਂਬਲੀ ਦਾ ਵਿਧਾਇਕ ਚੁਣਿਆ ਗਿਆ। ਕਿਰਤੀ ਕਿਸਾਨ ਕਾਕਾ ਸਿੰਘ ਬਰਾੜ ਦੇ ਘਰ ਮਾਤਾ ਜੰਗੀਰ ਕੌਰ ਦੀ ਕੁੱਖੋਂਂ ਜਨਮੇ ਜਗਰੂਪ ਸਿੰਘ ਬਰਾੜ ਦੇ ਵੱਡੇ ਭਰਾ ਠਾਣਾ ਸਿੰਘ ਬਰਾੜ ਦੇ ਘਰ ਵਿਖੇ ਵਧਾਈ ਦੇਣ ਲਈ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਪਰਿਵਾਰਕ ਮੈਂਬਰਾਂ ਨੇ ਉਹਨਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਪਰਿਵਾਰ ਦੀਆਂ ਔਰਤਾਂ ਨੇ ਗਿੱਧਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।ਇਸ ਮੌਕੇ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੇ ਦੱਸਿਆ ਕਿ ਜਗਰੂਪ ਸਿੰਘ ਬਰਾੜ ਉਹਨਾਂ ਦੇ ਪਰਮ ਮਿੱਤਰ ਰਹੇ ਹਨ, ਪਿਛਲੇ ਮਹੀਨੇ ਉਹ ਸਰੀ ਵਿੱਚ ਜਗਰੂਪ ਸਿੰਘ ਬਰਾੜ ਨੂੰ ਮਿਲਣ ਗਏ ਤਾਂ ਉਹਨਾਂ ਨੇ ਆਪਣੇ ਦਫਤਰ ਵਿੱਚ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ। ਉਹਨਾਂ ਅੰਤਰਰਾਸ਼ਟਰੀ ਪੱਧਰ ਤੇ ਪਿੰਡ ਦਿਉਣ ਦਾ ਨਾਮ ਰੌਂਸ਼ਨ ਕੀਤਾ ਹੈ।ਸੱਤ ਸਮੁੰਦਰੋਂ ਪਾਰ ਜਾ ਕੇ ਜਿੱਤ ਦੇ ਝੰਡੇ ਗੱਡਣੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਿਉਣ ਦੇ ਨਵੇਂ ਬਣੇ ਸਰਪੰਚ ਗੁਰਦੇਵ ਸਿੰਘ ਪੰਜੂ ਨੇ ਜਗਰੂਪ ਸਿੰਘ ਬਰਾੜ ਨੂੰ ਸ਼ੁਭਕਾਮਨਾਵਾਂ ਭੇਜਦਿਆਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਜਗਰੂਪ ਸਿੰਘ ਬਰਾੜ ਪਿੰਡ ਦੇ ਵਿਕਾਸ ਲਈ ਸਾਨੂੰ ਸਹਿਯੋਗ ਕਰਨਗੇ। ਜਗਰੂਪ ਸਿੰਘ ਬਰਾੜ ਉਹਨਾਂ ਦੀ ਰਾਮੂੰਪੱਤੀ ਵਿੱਚ ਉਹਨਾਂ ਨਾਲ ਇਕੱਠੇ ਖੇਡਦੇ ਪੜਦੇ ਰਹੇ ਹਨ ਅਤੇ ਉਹਨਾਂ ਬਿਜਲੀ ਬੋਰਡ ਵਿੱਚ ਨੌਕਰੀ ਵੀ ਇਕੱਠਿਆਂ ਹੀ ਕੀਤੀ ਹੈ। ਉਹਨਾਂ ਦੇ ਪਰਿਵਾਰਿਕ ਮੈਂਬਰਾਂ ਚੋਂ ਭਰਾ ਬਲਵੰਤ ਸਿੰਘ ਬਰਾੜ, ਭਰਜਾਈ ਬਲਵੰਤ ਕੌਰ, ਭਤੀਜੇ ਹਰਕੰਤ ਸਿੰਘ ਬਰਾੜ, ਸੰਦੀਪ ਸਿੰਘ ਬਰਾੜ,ਜਗਮੀਤ ਸਿੰਘ ਬਰਾੜ ਬਲਕਰਨ ਸਿੰਘ ਬਰਾੜ, ਅਜੈਬ ਸਿੰਘ ਬਰਾੜ,ਬਲਦੇਵ ਸਿੰਘ ਬਰਾੜ, ਲਖਵੀਰ ਸਿੰਘ ਬਰਾੜ, ਰਣਜੀਤ ਸਿੰਘ ਬਰਾੜ, ਨੇ ਉਹਨਾਂ ਦੇ ਘਰ ਪਹੁੰਚੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਸਮੇਂ ਸਮੇਂ ਤੇ ਉਹਨਾਂ ਨੂੰ ਸਹਿਯੋਗ ਦਿੱਤਾ, ਉਹਨਾਂ ਕਿਹਾ ਸਾਡੇ ਚਾਚਾ ਜਗਰੂਪ ਸਿੰਘ ਬਰਾੜ ਅਤੇ ਜਸਵੰਤ ਸਿੰਘ ਬਰਾੜ ਨੇ ਸਿਆਸਤ ਅਤੇ ਸਮਾਜਿਕ ਸੰਸਥਾਵਾਂ ਵਿੱਚ ਉਹਨਾਂ ਦੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਜਗਰੂਪ ਸਿੰਘ ਬਰਾੜ ਨੇ ਖੇਡਾਂ ਵਿੱਚ ਵੀ ਅੰਤਰਰਾਸ਼ਟਰੀ ਪੱਧਰ ਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਉਹਨਾਂ ਦੇ ਚਾਚਾ ਜਗਰੂਪ ਸਿੰਘ ਬਰਾੜ ਨੇ ਆਪਣੇ ਪਿੰਡ ਦਿਉਣ ਹੀ ਨਹੀਂ ਬਲਕਿ ਬਠਿੰਡਾ ਪੰਜਾਬ ਅਤੇ ਪੂਰੇ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕੀਤਾ ਹੈ।ਜਗਰੂਪ ਸਿੰਘ ਬਰਾੜ ਦੇ ਛੋਟੇ ਭਰਾ ਬਲਵੰਤ ਸਿੰਘ ਬਰਾੜ, ਭਤੀਜੇ ਹਰਕੰਤ ਸਿੰਘ, ਬਲਦੇਵ ਸਿੰਘ, ਸੰਦੀਪ ਸਿੰਘ, ਜਗਮੀਤ ਸਿੰਘ ਅਤੇ ਬਲਕਰਨ ਸਿੰਘ ਆਪਣੇ ਚਾਚਾ ਜਗਰੂਪ ਸਿੰਘ ਬਰਾੜ ਵੱਲੋਂ ਬ੍ਰਿਟਿਸ਼ ਕਲੱਬੀਆ ਸੂਬੇ ਦੀ ਅਸੈਂਬਲੀ ਵਿੱਚ ਸੇਮ ਹੀ ਵਾਰ ਸ਼ਾਨਦਾਰ ਜਿੱਤ ਦਰਜ ਕਰਨ ਲਈ ਮੁਬਾਰਕਬਾਦ ਭੇਜੀ ਅਤੇ ਉਹਨਾਂ ਪਿੰਡ ਦੀ ਸਰਪੰਚ ਗੁਰਦੇਵ ਸਿੰਘ ਅਤੇ ਸਮੂਹ ਪੰਚਾਇਤ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਦੀ ਖੁਸ਼ੀ ਵਿੱਚ ਸਮਝ ਕੇ ਉਹਨਾਂ ਦੇ ਪਰਿਵਾਰ ਦਾ ਮਾਣ ਵਧਾਇਆ ਹੈ। ਆਪਣੇ ਭਤੀਜੇ ਹਰਕੰਤ ਸਿੰਘ ਬਰਾੜ ਨਾਲ ਫੋਨ ਤੇ ਗੱਲਬਾਤ ਕਰਦਿਆਂ ਆਪਣੇ ਘਰ ਦੇ ਦਿਉਣ ਵਿੱਚ ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕਰਦਿਆਂ ਜਗਰੂਪ ਸਿੰਘ ਬਰਾੜ ਨੇ ਨਵੀਂ ਚੁਣੀ ਪੰਚਾਇਤ ਨੂੰ ਸ਼ੁਭਕਾਮਨਾਵਾਂ ਭੇਜੀਆਂ। ਪਿੰਡ ਵਿੱਚ ਉਹਨਾਂ ਦੇ ਵੱਡੇ ਵਡੇਰੇ, ਉਹਨਾਂ ਦੇ ਸਾਥੀ ਸਮੇਂ ਦੇ ਹਾਣੀ, ਜਿੰਨਾਂ ਨੇ ਉਹਨਾਂ ਨੂੰ ਐਨੀ ਯੋਗਤਾ ਦੇ ਕੇ ਭੇਜਿਆ ਕਿ ਅੰਸੈਂਬਲੀ ਸੂਬੇ ਦੇ ਲੋਕਾਂ ਨੇ ਛੇਵੀਂ ਵਾਰ ਉਸ ਨੂੰ ਐਨਾਂ ਮਾਨ ਦਿੱਤਾ। ਉਹਨਾਂ ਕਿਹਾ ਕਿ ਉਹ ਪਿੰਡ ਦਿਉਣ ਦੇ ਸਰਪੰਚ ਗੁਰਦੇਵ ਸਿੰਘ ਨਾਲ ਗੱਲਬਾਤ ਕਰਕੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਆਪਣਾ ਬਣਦਾ ਸਹਿਯੋਗ ਦੇਣਗੇ ਉਹਨਾਂ ਸਰੀ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਛੇਵੀਂ ਵਾਰ ਬੀਸੀ ਦੀ ਵਿਧਾਨ ਸਭਾ ਵਿੱਚ ਉਹਨਾਂ ਨੂੰ ਬਹੁਮਤ ਦੇ ਕੇ ਭੇਜਿਆ ਉਹ ਹਰ ਕੋਸ਼ਿਸ਼ ਕਰਨਗੇ ਕਿ ਸਰੀ ਦੇ ਲੋਕਾਂ ਦੇ ਮਸਲੇ ਬੜੀ ਦਲੇਰੀ ਅਤੇ ਦਿਆਨਤਦਾਰੀ ਨਾਲ ਹੱਲ ਕਰਨਗੇ। ਪਿੰਡ ਵਾਸੀਆਂ ਅਤੇ ਆਏ ਹੋਏ ਮਹਿਮਾਨਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਜਗਤਾਰ ਸਿੰਘ ਪ੍ਰਧਾਨ, ਗੋਲਡੀ ਬਰਾੜ ਡਾਕਟਰ ਦਵਿੰਦਰ ਸਿੰਘ,ਪਾਲਾ ਲੰਬੜ, ਕੇਵਲ ਸਿੰਘ ਨੰਬਰਦਾਰ, ਹੰਸਾ ਸਿੰਘ,ਅਜੈਬ ਸਿੰਘ ਬਰਾੜ, ਲਾਭ ਸਿੰਘ ਬਰਾੜ,ਰਣਜੀਤ ਸਿੰਘ ਬਰਾੜ, ਗੁਰਸ਼ਰਨ ਸਿੰਘ ਬਰਾੜ, ਪੋਤਰੀਆਂ ਅਮਨਪ੍ਰੀਤ ਕੌਰ, ਕਰਮਪ੍ਰੀਤ ਕੌਰਪੋਤਰੇ ਇੰਦਰਵੀਰ ਸਿੰਘ, ਪ੍ਰਭ ਸਿਮਰਨ, ਮਨਿੰਦਰ ਸਿੰਘ ਮੌਜੂਦ ਸਨ। ਇੱਥੇ ਜ਼ਿਕਰਯੋਗ ਹੈ ਕਿ ਜਗਰੂਪ ਸਿੰਘ ਬਰਾੜ ਦੇ ਵੱਡੇ ਭਰਾ ਜਸਵੰਤ ਸਿੰਘ ਬਰਾੜ ਨੇ ਉਹਨਾਂ ਨੂੰ ਕੈਨੇਡਾ ਦੀ ਸਰਗਰਮ ਸਿਆਸਤ ਵਿੱਚ ਨਿਊ ਡੈਮੋਕਰੇਟਿਕ ਪਾਰਟੀ ਵਿੱਚ ਦਾਖਲਾ ਦਿਵਾਇਆ ਅਤੇ ਉਸਦਾ ਹਰ ਮੋੜ ਤੇ ਸਹਿਯੋਗ ਕੀਤਾ, ਜਗਰੂਪ ਸਿੰਘ ਬਰਾੜ ਦੀ ਉੱਚ ਵਿੱਦਿਆ ਦਿਆਨਤਦਾਰੀ, ਅਤੇ ਸਖਤ ਮਿਹਨਤ ਨੇ ਉਸ ਨੂੰ ਬੁਲੰਦੀਆਂ ਉੱਪਰ ਪਹੁੰਚਾ ਦਿੱਤਾ। ਸਰੀ ਦੇ ਲੋਕਾਂ ਨੇ ਉਹਨਾਂ ਦੀ ਸ਼ਖਸੀਅਤ ਨੂੰ ਦੇਖਦਿਆਂ ਉਹਨਾਂ ਨੂੰ ਸਰਗਰਮ ਸਿਆਸਤ ਵਿੱਚ ਹਰ ਸਮੇਂ ਸਹਿਯੋਗ ਦਿੱਤਾ ਜਿਸ ਦੀ ਬਦੌਲਤ ਐਂਤਕੀ ਛੇਵੀਂ ਵਾਰ ਉਨਾਂ ਸਾਨਦਾਰ ਜਿੱਤ ਪ੍ਰਾਪਤ ਕਰਕੇ ਬ੍ਰਿਟਿਸ਼ ਕਲੰਬੀਆ ਅੰਸੈਂਬਲੀ ਦੇ ਵਿਧਾਇਕ ਬਣਕੇ ਉੱਥੋਂ ਦੇ ਲੋਕਾਂ ਵਿੱਚ ਆਪਣਾ ਵਿਸ਼ਵਾਸ ਬਣਾਇਆ ਹੈ।