ਭੀਖੀ,6ਜਨਵਰੀ (ਸੰਦੀਪ ਤਾਇਲ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂਦੁਆਰਾ ਸਾਹਿਬ ਪਿੰਡ ਮੋਹਰ ਸਿੰਘ ਵਾਲਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜ਼ਾਏ ਗਏ ਜੋ ਪਿੰਡ ਦੀਆਂ ਵੱਖ ਵੱਖ ਗਲੀਆਂ ਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਵੱਖ-ਵੱਖ ਪੜਾਵਾਂ ‘ਤੇ ਪਿੰਡ ਵਾਸੀਆਂ ਵੱਲੋਂ ਲੰਗਰ ਲਗਾਏ ਗਏ। ਇਸ ਮੌਕੇ ਢਾਡੀ ਅਤੇ ਰਾਗੀ ਜੱਥਿਆਂ ਵੱਲੋਂ ਗੁਰਮੱਤ ਵਿਚਾਰ ਸੁਣਾਕੇ ਸੰਗਤਾ ਨੂੰ ਨਿਹਾਲ ਕੀਤਾ ਗਿਆ। ਨਗਰ ਕੀਰਤਨ ਦੌਰਾਨ ਪ੍ਰਧਾਨ ਕੁਲਦੀਪ ਸਿੰਘ ਕੂੰਨਰ, ਗੁਰਲਾਭ ਸਿੰਘ, ਸੁਖਵਿੰਦਰ ਸਿੰਘ ਸਾਬਕਾ ਪੰਚ, ਬਲਦੇਵ ਸਿੰਘ ਹਰੀਕਾ, ਗੁਰਇਕਬਾਲ ਸਿੰਘ, ਕੇਵਲ ਸਿੰਘ ਕੂੰਨਰ, ਜਗਦੀਪ ਸਿੰਘ ਸੋਹੀ, ਕਾਕਾ ਸਿੰਘ, ਭੋਲਾ ਸਿੰਘ, ਰਣਜੀਤ ਸਿੰਘ, ਸਤਨਾਮ ਸਿੰਘ ਸੋਹੀ, ਹਾਕਮ ਸਿੰਘ, ਗੁਰਜੀਵਨ ਸਿੰਘ ਧਾਲੀਵਾਲ, ਪੰਚ ਕੁਲਵਿੰਦਰ ਕੌਰ, ਮਲਕੀਤ ਸਿੰਘ ਧਾਲੀਵਾਲ, ਪੰਚ ਪ੍ਰਿਤਪਾਲ ਸਿੰਘ, ਕਾਕਾ ਸਿੰਘ ਕੂੰਨਰ, ਸੇਵਕ ਸਿੰਘ, ਮੁਤਾਬ ਸਿੰਘ, ਸੁਖਵਿੰਦਰ ਸਿੰਘ, ਮੁਸਲਿਮ ਕਮੇਟੀ ਦੇ ਬਹਾਦਰ ਖਾਂ, ਸਿਕੰਦਰ ਖਾਂ, ਅਲੀ ਖਾਂ, ਸਰਾਜ ਖਾਂ, ਅਫਤਾਬ ਖਾਂ, ਨਵਾਬ ਖਾਂ, ਫਰਿਆਦ ਖਾਂ ਆਦਿ ਮੋਜੂਦ ਸਨ। ਨਗਰ ਕੀਰਤਨ ਦੀ ਸੰਪੰਨਤਾ ‘ਤੇ ਗੁਰੂਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਮੱਖਣ ਸਿੰਘ ਨੇ ਪਿੰਡ ਵਾਸੀਆਂ, ਰਾਗੀ ਅਤੇ ਢਾਡੀ ਜੱਥਿਆਂ ਦਾ ਧੰਨਵਾਦ ਕੀਤਾ।